ਫਰੀਦਕੋਟ 18 ਜੁਲਾਈ (ਧਰਮ ਪ੍ਰਵਾਨਾਂ ) ਨਰੇਗਾ ਮਜ਼ਦੂਰਾਂ, ਕਿਰਤੀਆਂ ਵੱਲੋਂ ਰੋਸ ਰੈਲੀਆਂ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਕੀਤੀਆਂ ਜਾ ਰਹੀਆਂ ਹਨ ਇਸੇ ਲੜੀ ਤਹਿਤ ਨਰੇਗਾ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵੀਰ ਸਿੰਘ ਕੰਮੇਆਣਾ ਦੀ ਅਗਵਾਈ ਵਿੱਚ ਜ਼ਿਲਾ ਫਰੀਦਕੋਟ ਦੇ ਪਿੰਡ ਕਿਲਾ ਨੌ, ਮਚਾਕੀ , ਬੀਹਲੇ ਵਾਲਾ ਵਿਖੇ ਮੀਟਿੰਗਾਂ ਕਰਾਈਆਂ ਗਈਆਂ ਅਤੇ ਮਜ਼ਦੂਰ ਵਰਗ ਨੂੰ ਰੋਸ ਰੈਲੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਕਿਰਤੀਆਂ ਨੂੰ ਮੀਟਿੰਗ ਵਿੱਚ ਸੰਬੋਧਨ ਕਰਦੇ ਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਹੈ ਕਿ ਨਰੇਗਾ ਮਜ਼ਦੂਰਾਂ ਨੂੰ ਪੰਜ ਸਾਲ ਵਿੱਚ ਸਿਰਫ ਇੱਕ ਵਾਰੀ ਕੰਮ ਦਿੱਤਾ ਜਾਵੇਗਾ ਭਾਵੇਂ ਉਹ ਪਿੰਡਾਂ ਦੇ ਛੱਪੜਾਂ ਦਾ ਹੋਵੇ ਜਾਂ ਫਿਰ ਸਰਕਾਰੀ ਖਾਲਿਆ ਦਾ ਇਸ ਦੇ ਨਾਲ ਨਰੇਗਾ ਮਜ਼ਦੂਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਨਰੇਗਾ ਮਜ਼ਦੂਰਾਂ ਦੀ ਦਿਹਾੜੀ ਅੱਗੇ ਹੀ ਬਹੁਤ ਘੱਟ ਹੈ ਅਤੇ ਮਹਿੰਗਾਈ ਨੇ ਗਰੀਬ ਮਜ਼ਦੂਰ ਦਾ ਲੱਕ ਤੋੜ ਛੱਡਿਆ ਹੈ ਅਸੀਂ ਆਪਣੀ ਜਥੇਬੰਦੀ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ 200 ਦਿਨ ਦਾ ਕੰਮ ਦੀ ਗਰੰਟੀ ਮੰਗਦੇ ਹਾਂ ਅਤੇ ਨਾਲ ਹੀ ਦਿਹਾੜੀ ਵਿੱਚ ਵਾਧਾ ਕਰਕੇ 1000 / ਪ੍ਰਤੀ ਦਿਨ ਦਿੱਤਾ ਜਾਵੇ ਤਾਂ ਜੋ ਗਰੀਬ ਪਰਿਵਾਰ ਦੇ ਘਰ ਦਾ ਗੁਜ਼ਾਰਾ ਹੋ ਸਕੇ ਇਸ ਦੇ ਨਾਲ ਹੀ ਕਿਸਾਨ ਮੁਲਾਜ਼ਮ ਦੁਕਾਨਦਾਰ ਹਰੇਕ ਵਰਗ ਨੂੰ ਇਸ ਰੈਲੀ ਵਿੱਚ ਪਹੁੰਚਣ ਤੇ ਅਪੀਲ ਕੀਤੀ ਗਈ ਤਾਂ ਜੋ ਨਰੇਗਾ ਮਜ਼ਦੂਰਾਂ ਦੇ ਹੱਕ ਬਚਾਏ ਜਾ ਸਕਣ ਸਾਡੀ ਜਥੇਬੰਦੀ ਵੱਲੋਂ ਭਰਾਤਰੀ ਜਥੇਬੰਦੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਡੀ ਇਹ ਰੈਲੀ 25 ਜੁਲਾਈ ਨੂੰ ਡੀ ਸੀ ਦਫਤਰ ਵਿਖੇ ਪਹੁੰਚ ਕੇ ਸਫਲ ਬਣਾਓ ।
ਹੋਰਨਾਂ ਤੋਂ ਇਲਾਵਾ ਬਲਕਾਰ ਸਿੰਘ ਸਹੋਤਾ, ਚਰਨਜੀਤ ਚਮੇਲੀ, ਗੁਰਦੀਪ ਸਿੰਘ, ਮੇਟ ਕਿਲਾ ਨੌ ਸੁਖਜੀਤ ਕੌਰ, ਪੂਰਨ ਸਿੰਘ ,ਬਿੰਦਰ ਸਿੰਘ, ਭੁਪਿੰਦਰ ਸਿੰਘ, ਸਿਮਰਨ ਕੌਰ, ਮੀਰਾਂ ਦੇਵੀ, ਬੇਅੰਤ ਕੌਰ ਆਦਿ ਹਾਜ਼ਰ ਹੋਏ ।