ਨਰੇਗਾ ਮਜ਼ਦੂਰਾਂ ਨੂੰ ਘੱਟੋ ਘੱਟ 200 ਦਿਨ ਕੰਮ ਦੇਣ ਦੀ ਕਾਨੂੰਨੀ ਗਰੰਟੀ ਅਤੇ ਦਿਹਾੜੀ 1000 ਰੁਪਏ ਦਿੱਤੀ ਜਾਵੇ -ਕਾਮਰੇਡ ਹਰਦੀਪ ਅਰਸ਼ੀ
ਫਰੀਦਕੋਟ ,25 ਜੁਲਾਈ (ਧਰਮ ਪ੍ਰਵਾਨਾਂ )
ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਰਜਿ:) ਸਬੰਧਤ ਏਟਕ ਦੇ ਸੱਦੇ ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸਹਿਯੋਗ ਨਾਲ ਨਰੇਗਾ ਕਾਨੂੰਨ ਨੂੰ ਬਚਾਉਣ ਲਈ ਅਤੇ ਇਸ ਨੂੰ ਅੱਗੇ ਹੋਰ ਵਧਾਉਣ ਲਈ, ਨਰੇਗਾ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਵਾਉਣ ਲਈ ਅਤੇ ਨਰੇਗਾ ਮਜ਼ਦੂਰਾਂ ਦੀਆਂ ਹੋਰ ਹੱਕੀ ਮੰਗਾਂ ਲਈ ਅੱਜ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਦੇਸ਼ ਅਤੇ ਪੰਜਾਬ ਦੇ ਰਾਜਨੀਤਿਕ ਹਾਲਤਾਂ ਤੇ ਰੌਸ਼ਨੀ ਪਾਈ। ਉਨਾਂ ਹੁਕਮਰਾਨ ਸਰਕਾਰਾਂ ਵੱਲੋਂ ਨਰੇਗਾ ਮਜ਼ਦੂਰਾਂ ਦੇ ਕੀਤੇ ਜਾ ਰਹੇ ਆਰਥਿਕ ਸੋਸ਼ਣ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਮੰਗ ਕੀਤੀ ਕਿ ਸਾਲ ਵਿੱਚ ਘੱਟੋ ਘੱਟ 200 ਦਿਨ ਕੰਮ ਦੇਣ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਅਤੇ ਵੇਗਾ ਮਜ਼ਦੂਰਾਂ ਦੀ ਦਿਹਾੜੀ ਘੱਟੋ ਘੱਟ 1000 ਰੁਪਏ ਕੀਤੀ ਜਾਵੇ।
ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲਾ ਸਕੱਤਰ ਅਸ਼ੋਕ ਕੌਸ਼ਲ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਸਕੱਤਰ ਕਾਮਰੇਡ ਗੋਰਾ ਸਿੰਘ ਪਿਪਲੀ ਪੱਪੀ ਸਿੰਘ ਢਿਲਵਾਂ, ਜ਼ਿਲ੍ਹਾ ਪ੍ਰਧਾਨ ਵੀਰ ਸਿੰਘ ਕਮੇਆਣਾ, ਜਿਲਾ ਸਲਾਹਕਾਰ ਮਨਜੀਤ ਕੌਰ ਨੱਥੇ ਵਾਲਾ, ਪੈਨਸ਼ਨਰ ਆਗੂ ਪ੍ਰੇਮ ਚਾਵਲਾ, ਬਲਕਾਰ ਸਿੰਘ ਸਹੋਤਾ, ਖੇਤ ਮਜ਼ਦੂਰ ਆਗੂ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ,ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜ ਭੰਨ , ਗੁਰਚਰਨ ਸਿੰਘ ਮਾਨ, ਕਿਰਪਾਲ ਸਿੰਘ ਮਚਾਕੀ, ਬਲਾਕ ਜੈਤੋ ਦੇ ਪ੍ਰਧਾਨ ਰੇਸ਼ਮ ਸਿੰਘ ਮੱਤਾ ਬਲਾਕ ਜੈਤੋ ਦੇ ਸਕੱਤਰ ਰਾਮ ਸਿੰਘ ਚੈਨਾ,ਨੌਜਵਾਨ ਸਭਾ ਦੇ ਆਗੂ ਚਰਨਜੀਤ ਸਿੰਘ ਚਮੇਲੀ ਆਦਿ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 2005 ਵਿੱਚ ਖੱਬੇ ਪੱਖੀ ਪਾਰਟੀਆਂ ਦੇ ਦਬਾਅ ਨਾਲ ਅਣਸਿਖਿਅਤ ਲੋਕਾਂ ਨੂੰ ਕੰਮ ਦੇਣ ਲਈ ਇਹ ਨਰੇਗਾ ਦਾ ਕਾਨੂੰਨ ਵਿੱਚ ਹੋਂਦ ਵਿੱਚ ਲਿਆਂਦਾ ਸੀ ਜਿਸ ਨਾਲ ਪੇਂਡੂ ਅਨਪੜਾ ਨੂੰ ਰੁਜ਼ਗਾਰ ਮਿਲਿਆ। ਜਿਸ ਨਾਲ ਲੋਕਾਂ ਦੀ ਜ਼ਿੰਦਗੀ ਕੁਝ ਸੌਖੀ ਹੋਈ,ਪਰ ਜਦੋਂ ਤੂੰ ਮੋਦੀ ਸਰਕਾਰ ਹੋਂਦ ਵਿਚ ਆਈ ਹੈ ਇਸ ਨੂੰ ਹੌਲੀ ਹੌਲੀ ਖਤਮ ਕਰਨਾ ਚਾਹੁੰਦੀ ਹੈ,ਪਹਿਲਾਂ ਨਰੇਗਾ ਦਾ ਬਜਟ ਘੱਟ ਕੀਤਾ,ਫਿਰ ਕਾਫੀ ਸਾਰੇ ਕੰਮਾਂ ਤੇ ਰੋਕ ਲਗਾ ਦਿੱਤੀ। ਹੁਣ ਫਿਰ ਇੱਕ ਚਿੱਠੀ ਕੱਢ ਕੇ ਨਰੇਗਾ ਪ੍ਰੋਜੈਕਟਾਂ ਨੂੰ ਪੰਜ ਸਾਲ ਬਾਅਦ ਬਣਾਉਣ ਦੀ ਗੱਲ ਕੀਤੀ ਹੈ।ਜੇਕਰ ਪੰਜ ਸਾਲ ਬਾਅਦ ਪ੍ਰੋਜੈਕਟ ਬਣਨਗੇ ਤਾਂ ਹਰ ਸਾਲ 100 ਦਿਨ ਕੰਮ ਕਿਵੇਂ ਮਿਲੇਗਾ?ਸੂਬੇ ਦੀ ਸਰਕਾਰ ਨੇ ਨਰੇਗਾ ਉਜਰਤਾਂ ਵਿੱਚ ਵਾਧਾ ਕਰਨਾ ਹੁੰਦਾ ਹੈ ਨਰੇਗਾ ਮਜ਼ਦੂਰਾਂ ਨੂੰ ਘੱਟੋ ਘੱਟ ਉਜਰਤ ਲਾਗੂ ਕਰਨੀ ਹੁੰਦੀ ਹੈ,ਪਰ ਰਾਜ ਕਰਦੀ ਪਾਰਟੀ ਦੇ ਆਗੂ ਨਰੇਗਾ ਨੂੰ ਆਪਣੇ ਮੇਟਾਂ ਦੇ ਅਣਜਾਣ ਹੱਥਾਂ ਵਿੱਚ ਦੇ ਕੇ ਬਰਬਾਦ ਕਰ ਰਹੇ ਹਨ ਜੋ ਕਿ ਸਹਿਣ ਯੋਗ ਨਹੀਂ,ਇਸ ਲਈ ਸਰਕਾਰਾਂ ਦੀਆਂ ਇਹਨਾਂ ਸਾਜਿਸ਼ਾਂ ਦੇ ਖਿਲਾਫ ਨਰੇਗਾ ਵਰਕਰਾਂ ਨੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ.।ਪ੍ਰਧਾਨ ਮੰਤਰੀ, ਸਪੀਕਰ ਲੋਕ ਸਭਾ,ਕੇਂਦਰੀ ਪੇਂਡੂ ਵਿਕਾਸ ਮੰਤਰਾਲਾ ਨੂੰ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਦਫਤਰ ਫਰੀਦਕੋਟ ਰਾਹੀਂ ਭੇਜਿਆ ਗਿਆ । ਤਹਿਸੀਲਦਾਰ ਫਰੀਦਕੋਟ ਵੱਲੋਂ ਧਰਨੇ ਵਿੱਚ ਮੌਕੇ ਤੇ ਪਹੁੰਚਕੇ ਮੰਗ ਪੱਤਰ ਪ੍ਰਾਪਤ ਕੀਤਾ। ਇਕੱਠੇ ਹੋਏ ਨਰੇਗਾ ਮਜ਼ਦੂਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ। ਨਰੇਗਾ ਮਜ਼ਦੂਰਾਂ ਨੇ ਮੰਗ ਕੀਤੀ ਕਿ ਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾਵੇ. ਨਰੇਗਾ ਮਜ਼ਦੂਰਾਂ ਨੂੰ 200 ਦਿਨ ਕੰਮ ਮਿਲੇ,ਦਿਹਾੜੀ ਘੱਟੋ ਘੱਟ 1000 ਰੁਪਏਹੋਵੇ। ਪਿਛਲੀਆਂ ਉਜਰਤਾਂ ਤੁਰੰਤ ਜਾਰੀ ਕੀਤੀਆਂ ਜਾਣ, ਲੋਕੇਸ਼ਨ ਵਾਲਾ ਪੰਗਾ ਖਤਮ ਕਰਕੇ ਕੰਮ ਵਾਲੀ ਥਾਂ ਤੇ ਹਾਜ਼ਰੀ ਲੱਗੇ.। ਹਾਜਰੀ ਹਰ ਰੋਜ ਨਰੇਗਾ ਜੋਬ ਕਾਰਡ ਤੇ ਲਗਾਈ ਜਾਵੇ, ਭਰਿਸ਼ਟਾਚਾਰ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਹੋਵੇ। ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਨੇ ਇਹ ਦਾਅਵਾ ਕੀਤਾ ਹੈ ਕਿ ਇਹਨਾਂ ਮੰਗਾਂ ਦੀ ਪ੍ਰਾਪਤੀ ਤੱਕ ਅੱਗੇ ਵੀ ਸੰਘਰਸ਼ ਜਾਰੀ ਰਹੇਗਾ.।ਜੇਕਰ ਸਰਕਾਰ ਨੇ ਨਰੇਗਾ ਕਾਨੂੰਨ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਲੋਕ ਚੱਕਾ ਜਾਮ ਕਰਨ ਤੋਂ ਵੀ ਗਰੇਜ ਨਹੀਂ ਕਰਨਗੇ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਰੇਸ਼ਮ ਸਿੰਘ ਜਟਾਣਾ,ਵੀਰਪਾਲ ਕੌਰ ਮਹਿਲੜ, ਕੁਲਵਿੰਦਰ ਸਿੰਘ ਚੰਦ ਬਾਜਾ, ਬਲੀ ਸਿੰਘ ਢਿੱਲਵਾਂ ਨੇ ਵੀ ਵਿਚਾਰ ਪ੍ਰਗਟ ਕੀਤੇ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਭਾਣਾ ਸਾਬਕਾ ਸਰਪੰਚ, ਰੇਸ਼ਮ ਸਿੰਘ ਜਟਾਣਾ,ਵੀਰਪਾਲ ਕੌਰ ਮਹਿਲੜ, ਕੁਲਵਿੰਦਰ ਸਿੰਘ ਚੰਦ ਬਾਜਾ, ਬਲੀ ਸਿੰਘ, ਕਰਮਜੀਤ ਮਚਾਕੀ, ਗੁਰਦੀਪ ਕੰਮੇਆਣਾ, ਰਾਜਵੀਰ ਨੱਥੇਵਾਲਾ, ਦਰਸਨ ਜਿਉਣ ਵਾਲਾ, ਰੁਪਿੰਦਰ ਔਲਖ, ਕੁਲਵੰਤ ਸਿੰਘ ਚਾਨੀ ਸੋਮ ਨਾਥ, ਲਵਪ੍ਰੀਤ ਪਿਪਲੀ , ਬੋਹੜ ਸਿੰਘ ਔਲਖ, ਸੁਖਦਰਸ਼ਨ ਰਾਮ ਸ਼ਰਮਾ, ਸ਼ਵਿੰਦਰ ਪਾਲ ਸਿੰਘ ਸੰਧੂ, ਪ੍ਰਦੀਪ ਸਿੰਘ ਬਰਾੜ ਅਤੇ ਗੁਰਦੀਪ ਕੌਰ ਆਦਿ ਆਗੂ ਹਾਜਰ ਸਨ।