ਫਿਲੌਰ 29 ਜੁਲਾਈ ( ਸੁਸ਼ੀਲ ਆਹੁਜਾ , ਜਗਨ ਨਾਥ)
ਵਿਧਾਨ ਸਭਾ ਹਲਕਾ ਫਿਲੌਰ ਤਹਿਸੀਲ ਕੰਪਲੈਕਸ ਦੀ ਹਾਲਤ ਬੜੀ ਖ਼ਸਤਾ ਤੇ ਤਰਸਯੋਗ ਹੈ।
ਤਹਿਸੀਲ ਦੀ ਮੁੱਖ ਸੜਕ, ਐਸ਼ ਡੀ ਐਮ ਦਫਤਰ ਨੂੰ ਜਾਣ ਵਾਲੀ ਸੜਕ ਅਤੇ ਤਹਿਸੀਲਦਾਰ ਦਫ਼ਤਰ ਨੂੰ ਜਾਣ ਵਾਲੀ ਸੜਕ ਦਾ ਬਹੁਤ ਹੀ ਬੁਰਾ ਹਾਲ ਹੈ। ਜਦ ਵੀ ਬਰਸਾਤ ਹੁੰਦੀ ਹੈ ਤਾਂ ਹਰ ਸੜਕ ਤੇ ਚਿੱਕੜ ਹੀ ਚਿੱਕੜ ਹੋ ਜਾਂਦਾ ਹੈ। ਅਤੇ ਥਾਂ ਥਾਂ ਤੇ ਪਾਣੀ ਖੜ੍ਹ ਜਾਂਦਾ ਹੈ। ਇਹਨਾਂ ਦਫ਼ਤਰਾਂ ਵਿੱਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਇਸ ਗੰਦੇ ਪਾਣੀ ਤੇ ਚਿੱਕੜ ਵਿੱਚੋਂ ਲਗੜਾ ਪੈਦਾ ਹੈ ਕਈ ਵਾਰ ਔਰਤਾਂ ਤੇ ਬਜ਼ੁਰਗ ਲੋਕ ਡਿੰਗ ਕੇ ਸੱਟਾਂ ਵੀ ਲਗਵਾ ਲੈਂਦੇ ਹਨ। ਇਥੇ ਐਸ਼ ਡੀ ਐਮ ਦਫਤਰ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਦੇ ਬੈਠਣ ਲਈ ਜੋ ਪਾਰਕ ਵਿੱਚ ਸੀਟਾਂ ਲਗਾਇਆ ਹੋਇਆ ਹਨ ਉਸ ਪਾਰਕ ਨੇ ਵੀ ਜੰਗਲ ਵਰਗਾ ਰੂਪ ਧਾਰਨ ਕੀਤਾ ਹੋਇਆ ਹੈ ਇਹਨਾਂ ਪਾਰਕਾਂ ਵਿੱਚ ਵੱਡੀ ਵੱਡੀ ਘਾਹ ਤੇ ਬੂਟੀ ਉਘੀ ਹੋਈ ਹੈ। ਲੋਕੀਂ ਇਹਨਾਂ ਸੀਟਾਂ ਤੇ ਬੈਠਣ ਤੋਂ ਵੀ ਡਰਦੇ ਹਨ ਕਿ ਕੋਈ ਜਹਰੀਲਾ ਜਾਨਵਰ ਨਾਂ ਲੜ ਜਾਵੇ।
ਇਸ ਸਬੰਧੀ ਗੱਲਬਾਤ ਕਰਦਿਆਂ ਰਾਜਿੰਦਰ ਸੰਧੂ ਕਾਂਗਰਸੀ ਆਗੂ ਨੇ ਕਿਹਾ ਇਹਨਾਂ ਦਫ਼ਤਰਾਂ ਵਿੱਚ ਹਲਕੇ ਫਿਲੌਰ ਦੇ ਸੈਂਕੜੇ ਪਿੰਡਾਂ ਦੇ ਲੋਕ ਆਪਣਾਂ ਆਪਣਾਂ ਕੰਮ ਕਰਵਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ਾਨਾ ਆਉਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਕੰਪਲੈਕਸ ਵਿੱਚ ਉਨ੍ਹਾਂ ਬਾਥਰੂਮ ਅਤੇ ਟਵਾਲਿਟ ਦਾ ਖ਼ਾਸ ਇਤਜ਼ਾਮ ਨਹੀ ਹੈ। ਜਹਿਣੇ ਪੁਰਾਣੇ ਬਣੇਂ ਹੋਏ ਹਨ ਉਥੇ ਦਾਖਲ ਹੋਣਾ ਕਿਸੀ ਜੰਗ ਲੜਨ ਦੇ ਬਰਾਬਰ ਹੀ ਸਾਬਤ ਹੋਂਦਾ ਹੈ ਕਿਉਂਕਿ ਉਥੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਇਹ ਖਡਰ ਹਾਲਤ ਖ਼ਸਤਾ ਬੜੀ ਹੋਈ ਹੈ ਬਦਬੂ ਇੰਨੀ ਹੈ ਕਿ ਜੇਕਰ ਇਹਨਾਂ ਬਾਥਰੂਮਾਂ ਮਜਬੂਰੀ ਵੱਸ ਅੰਦਰ ਜਾਂਦਾ ਹੈ ਤਾਂ ਉਹ ਬਿਹੋਸ਼ ਹੋ ਕੇ ਡਿੱਗਣ ਵਾਲੀ ਹਾਲਤ ਵਿੱਚ ਅੰਦਰੋਂ ਬਾਹਰ ਆਉਂਦਾ ਹੈ। ਉਹਨਾਂ ਕਿਹਾ ਕਿ ਜਿਹੜੀਆਂ ਔਰਤਾਂ ਰਜਿਸਟਰੀ ਕਰਵਾਉਣ ਲਈ ਆਉਂਦੀਆਂ ਹਨ ਉਨ੍ਹਾਂ ਦੇ ਕੰਮ ਹੋਂਣ ਨੂੰ ਵੀ 5-6 ਘੰਟੇ ਦਾ ਸਮਾਂ ਲਗਦਾ ਹੈ ਉਹਨਾਂ ਵਾਸਤੇ ਵੀ ਕੋਈ ਬਾਥਰੂਮ ਨਹੀਂ ਹੈ। ਉਹਨਾਂ ਦੱਸਿਆ ਕਿ ਕੰਪਲੈਕਸ ਦੇ ਵਿਕਾਸ ਵਾਸਤੇ ਲੱਖਾਂ ਰੁਪਏ ਦੀ ਪੰਜਾਬ ਸਰਕਾਰ ਵੱਲੋਂ ਗਾ੍ਟ ਆਈਂ ਫਿਰ ਵੀ ਤਹਿਸੀਲ ਕੰਪਲੈਕਸ ਦਾ ਵਿਕਾਸ ਨਹੀਂ ਹੋਇਆ ਪੈਸਾ ਪਤਾ ਨਹੀਂ ਕਿਸ ਕੰਮ ਤੇ ਖਰਚ ਹੋਇਆ ਹੈ।