ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਸਰਪੰਚ ਅਵਤਾਰ ਸਿੰਘ ਮਜਾਰੀ ਵੱਲੋਂ ਗੁਰੂ ਘਰ ਦੇ ਲਈ ਸੁੰਦਰ ਪਾਲਕੀ ਸਾਹਿਬ ਬਣਾ ਕੇ ਖੁਰਾਲਗੜ੍ਹ ਸਾਹਿਬ ਵਿਖੇ ਭੇਂਟ ਕੀਤੀ ਗਈ, ਇਸੇ ਖੁਸ਼ੀ ਵਿੱਚ ਸਰਪੰਚ ਅਵਤਾਰ ਸਿੰਘ ਮਜਾਰੀ ਵੱਲੋਂ ਅਖੰਡ ਪਾਠ ਸਾਹਿਬ ਦੀ ਸੇਵਾ ਕੀਤੀ,ਭੋਗ ਤੋਂ ਉਪਰੰਤ ਕੀਰਤਨ ਦੀਵਾਨ ਸਜਾਏ ਗਏ ਜਿਸ ਵਿੱਚ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਦੇ ਜਥੇ ਵੱਲੋਂ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ।ਇਸ ਮੌਕੇ ਤੇ ਭਾਈ ਕੇਵਲ ਸਿੰਘ ਨੇ ਕਿਹਾ ਕਿ ਗੁਰੂ ਘਰ ਵਿਖੇ ਕਾਰਸੇਵਾ ਚੱਲ ਰਹੀ ਹੈ ਇਸ ਵਿੱਚ ਸੰਗਤਾਂ ਨੂੰ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਦੇਣਾ ਚਾਹੀਦਾ ਹੈ। ਕਮੇਟੀ ਵੱਲੋਂ ਸਰਪੰਚ ਅਵਤਾਰ ਸਿੰਘ ਮਜਾਰੀ, ਉਨਾਂ ਦੇ ਸਮੂਹ ਪਰਿਵਾਰ ਦਾ ਸਨਮਾਨ ਕੀਤਾ ਗਿਆ ਅਤੇ ਜਿਨਾਂ ਕਾਰੀਗਰਾਂ ਨੇ ਪਾਲਕੀ ਸਾਹਿਬ ਤਿਆਰ ਕੀਤੀ ਭਾਈ ਕਮਲਜੀਤ ਸਿੰਘ ਕਰਤਾਰਪੁਰ ਸਾਹਿਬ ਤੋਂ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਕਮੇਟੀ ਮੈਂਬਰ ਚੇਅਰਮੈਨ ਡਾਕਟਰ ਕੁਲਵਰਨ ਸਿੰਘ, ਬਾਬਾ ਕੇਵਲ ਸਿੰਘ, ਬਾਬਾ ਸੁਖਦੇਵ ਸਿੰਘ ,ਬਾਬਾ ਨਰੇਸ਼ ਸਿੰਘ, ਚਰਨ ਭਾਰਤੀ, ਸਤਪਾਲ ਸਿੰਘ,ਬਿੰਦਰ ਸਿੰਘ,ਰਜਿੰਦਰ ਸਿੰਘ ਹਾਜਰ ਸਨ।