ਜਿੰਦਗੀ ਇਕ ਖ਼ੂਬਸੂਰਤ ਮੌਕਾ ਹੈ | ਕੁਦਰਤ ਨੇ ਚੌਰਾਸੀ ਲੱਖ ਜੂਨ ਦੀ ਜ਼ਿੰਦਗੀ ਨੂੰ ਇਹ ਖ਼ੂਬਸੂਰਤ ਮੌਕਾ ਸਿਰਫ਼ ਤੇ ਸਿਰਫ਼ ਇਕ ਵਾਰੀ ਹੀ ਦੇਣਾ ਹੈ | ਦੁਬਾਰਾ ਨਹੀਂ, ਬਿਲਕੁਲ ਦੁਬਾਰਾ ਨਹੀਂ | ਇਸ ਨੂੰ ਹਰ ਸਾਲ ਅੰਝਾਈ ਨਹੀਂ ਗਵਾਉਣਾ ਚਾਹੀਦਾ | ਇਸ ਖ਼ੂਬਸੂਰਤ ਮੌਕੇ ਦੇ ਬਿਹਤਰੀਨ ਕੀਮਤੀ ਤੋਹਫ਼ੇ ਦੀਆਂ ਅਨੇਕਾਂ ਦੀ ਦੁਖ-ਸੁੱਖ ਦੀਆਂ ਸ਼ਾਖਾਵਾਂ ਪੂੰਗਰਦੀਆਂ ਰਹਿੰਦੀਆਂ ਹਨ ਅਤੇ ਸਮੇਂ ਨਾਲ ਮਿਟਦੀਆਂ ਵੀ ਰਹਿੰਦੀਆਂ ਹਨ | ਦੁੱਖਾਂ-ਸੁੱਖਾਂ ਦਾ ਸੁਮੇਲ ਦੀ ਇਸ ਨੂੰ ਚਲਾਉਣ ਲਈ ਨਿਸ਼ਚਿਤ ਹੈ | ਕਿਉਂਕਿ ਇਸ ਸ਼ਰੀਰ ਉਪਰ ਕਵੀ ਅਵਸਥਾਵਾਂ ਆਉਂਦੀਆਂ ਹਨ | ਇਸ ਤਰ੍ਹਾਂ ਬਚਪਨ, ਜਵਾਨੀ, ਪੌੜ੍ਹਤਾ, ਬੁਢਾਪਾ, ਇਹ ਸ਼ਰੀਰਕ ਕਿਰਿਆਵਾਂ ਨਿਸ਼ਚਿਤ ਹਨ |
ਅਗਰ ਜੋ ਮੌਕੇ ਤੁਹਾਨੂੰ ਮਿਲਦੇ ਹਨ ਜਿਨ੍ਹਾਂ ਵਿਚ ਖ਼ੂਬਸੂਰਤੀ ਦੇ ਅਰਥ ਹੁੰਦੇ ਹਨ, ਉਨ੍ਹਾਂ ਨੂੰ ਅਪਣਾਉਣ ਲਹੀ ਜ਼ੁਰਰਤ, ਮਿਹਨਤ, ਲਗਨ, ਸੰਘਰਸ਼, ਸਮਤਲ ਸੋਚ ਅਤੇ ਉਸ ਪਰਵਰਵਿਗਾਰ ਦਾ ਆਸ਼ੀਰਵਾਦ ਹੋਣਾ ਜ਼ਰੂਰੀ ਹੈ | ਕੁਝ ਲੋਕ ਇਨ੍ਹਾਂ ਮੌਕਿਆਂ ਨੂੰ ਪਾਉਣ ਲਈ ਨਿਝਕ, ਡਰ ਰਹਿਤ ਹੋ ਕੇ ਪਹਿਲ ਕਰ ਲੈਂਦੇ ਹਨ ਅਤੇ ਕੁਝ ਲੋਕ ਸ਼ਰਮਿੰਦਗੀ ਜਾਂ ਝਾਕੇ ਜਾਂ ਡਰ ਜਾਂ ਪ੍ਰਾਪਤੀਆਂ ਦੀ ਵਜ੍ਹਾ ਕਰਕੇ ਮੌਕਾਂ ਗਵਾ ਲੈਂਦੇ ਹਨ ਇਸ ਕਰਕੇ ਉਨ੍ਹਾਂ ਨੂੰ ਸਾਰੀ ਉਮਰ ਪਛਛਾਵਾ ਰਹਿੰਦਾ ਹੈ ਕਿਉਂਕਿ // ਪ੍ਰਾਪਤੀਆਂ ਪਾਉਣਾ ਉਮਰ ਦੇ ਤਕਾਲੇ ਉਪਰ ਨਿਰਭਰ ਕਰਦਾ ਹੈ | ਢਲ ਦੀ ਉਮਰ ਤੁਹਾਡਾ ਸਾਥ ਨਹੀਂ ਦੇ ਸਕਦੀ ਇਹ ਕੁਦਰਤ ਦਾ ਨਿਯਮ ਹੈ | ਕਿ ਸਮਾਂ ਬੜਾ ਬਲਵਾਨਹੈ ਇਹ ਕਿਸੇ ਦੇ ਹੱਥ ਨਹੀਂ ਆਉਂਦਾ, ਜੋ ਬੀਤ ਗਿਆ ਉਹ ਵਾਪਸ ਨਹੀਂ ਆ ਸਕਦਾ | ਇਹ ਕੁਦਰਤੀ ਦੀ ਅਟੱਲ ਸੱਚਾਈ ਹੈ | ਇਸ ਉਪਰ ਕੋਈ ਵਿਗਿਆਨ ਵੀ ਰੋਕ ਨਹੀਂ ਲਗਾ ਸਕਦਾ | ਕੁਦਰਤ ਕੋਲ ਜੋ ਕੁਝ ਹੈ ਮਨੁੱਖ ਇਸ ਨੂੰ ਬਦਲ ਨਹੀਂ ਸਕਦਾ | ਉਸ ਨੂੰ ਖ਼ੂਬਸੂਰਤ ਬਣਾਉਣ ਲਈ ਵਾਧਾ ਜ਼ਰੂਰ ਕਰ ਸਕਦਾ ਹੈ |
ਇਸ ਮੌਕੇ ਵਿਚ ਸਵਰਗ ਵੀ ਹੈ ਅਤੇ ਨਕਰ ਵੀ ਹੈ | ਪਤਝੜ ਦੀ ਅਤੇ ਬਹਾਰ ਵੀ ਹੈ | ਉਨਤੀ ਵੀ ਗਿਰਾਵਟ ਵੀ | ਸ਼ਕਤੀ ਭਗਤੀ ਅਤੇ ਦੁਰਬਲਤਾ ਵੀ | ਉਦਾਸੀਨਤਾ ਅਤੇ ਮਸ਼ਕਰੀ ਵੀ | ਸੂਰਚ ਚੰਦ ਸਿਤਾਰੇ, ਧਰਤੀ ਇਸ ਮੌਕੇ 'ਤੇ ਪੂਰਨ ਗਵਾਹ ਹਨ | ਸੂਰਜ ਚੰਨ ਸਿਤਾਰੇ ਅਤੇ ਧਰਤੀ ਸ਼ੌਕ ਨਹੀਂ ਦਿ੍ਸ਼ ਰੂਪ ਵਿਚ ਚਿਰੰਜੀਵ ਹਨ ਜੋ ਕਦੀ ਸਮੇਂ ਨਹੀਂ// ਪਰ ਜ਼ਿੰਦਗੀ ਇਕ ਮੌਕਾ ਪਾ ਕੇ ਅਦਿ੍ਸ਼ ਹੋ ਜਾਂਦੀ ਹੈ | ਹਰ ਤਰ੍ਹਾਂ ਦਾ ਸਾਹਿਤ ਅਤੇ ਹਰ ਤਰ੍ਹਾਂ ਦਾ ਵਿਗਿਆਨ (ਪ੍ਰਾਪਤੀਆਂ) ਇਕ ਮੌਕੇ ਨੂੰ ਸਮੇਂ ਨੂੰ ਕੈਦ ਕਰ ਲੈਂਦਾ ਹੈ | ਸਾਹਿਤ ਹੀ ਸੋਕੇ ਨੂੰ ਸ/// ਨੂੰ ਸਮੇਂ ਨੂੰ ਕੈਦ ਕਰ ਸਕਦਾ ਹੈ | ਸ਼ਬਦਾਂ ਦੀ //// ਵਿਚ ਬੰਦ ਕਰ ਸਕਦਾ ਹੈ | ਅਤੇ ਕਰ ਲੈਂਦਾ ਹੈ | ਵਿਗਿਆਨਕ ਖੋਜ਼ਾਂ ਅਤੇ //// ਸਮੇਂ ਨੂੰ ਮੁੱਠੀ ਵਿਚ ਬੰਦ ਕਰ ਲੈਂਦੀਆਂ ਹਨ ਪਰ ਮਨੁੱਖ ਨੂੰ ਜ਼ਿੰਦਗੀ ਦਾ ਮੌਕਾ ਇਕ ਵਾਰ ਹੀ ਮਿਲਦਾ ਹੈ | ਇਸ ਪਿੱਛੇ ਲਗਨ, ਸ਼ਕਤੀ, ਭਗਤੀ, ਸੰਘਰਸ਼, ਉਦਮ, ਕਰਮਠਤਾ, ਧੀਰਜ਼, ਨਿਸ਼ਚਾ, ਇਮਾਨਦਾਰੀ, ਮਿਹਨਤ, ਸਾਕਾਰਤਮਿਕ ਸੋਚ ਅਤੇ ਵਿਵੇਕ ਸ਼ੀਲਤਾ ਦੀ ਜ਼ਰੂਰਤ ਹੁੰਦੀ ਹੈ |
ਕਈ ਲੋਕ ਮੌਕੇ ਲਭ ਲੈਂਦੇ ਹਨ ਅਤੇ ਕਈਆਂ ਨੂੰ ਮੌਕੇ ਲੱਭਣੇ ਨਹੀਂ ਆਉਂਦੇ | ਮੌਕੇ ਦੀ ਇਬਾਰਤ, ਇਬਾਦਰ ਮਿਲਣਾ ਕੁਦਰਤ ਉਪਰ ਵੀ ਨਿਰਭਰ ਕਰਦਾ ਹੈ | ਖ਼ੂਬਸੂਰਤ ਸਕਿਲ ਪਾਉਣੀ ਹੋਵੇ ਤਾਂ ਨੀਂਦ ਨਹੀਂ ਆਉਂਦੀ | ਮਿਹਨਤ, ਮਜ਼ਬੂਰ ਕਰਦੀ ਹੈ | ਮਕੇ ਵਲਵਲੇ ਲੈਂਦੇ ਹਨ | ਮੰਜ਼ਿਲ ਪਾਉਦੀ ਹੋਵੇ ਤਾਂ ਹਿਰਦੇ ਵਿਚ ਇਕ ਰੋੜਾ ਮਾਰੇ ਵਾਂਗ ਰੜਕਦਾ ਰਹਿੰਦਾ ਹੈ | ਇਸ ਖ਼ੂਬਸੂਰਤ ਮੌਕੇ ਵਿਚ ਬਹੁਤ ਕੁਝ ਤੁਹਾਡੇ ਉਪਰ ਨਿਰਭਰ ਕਰਦਾ ਹੈ ਅਤੇ ਬਹੁਤ ਕੁਝ ਕੁਦਰਤ ਉਪਰ ਹੀ ਨਿਰਭਰ ਕਰਦਾ ਹੈ | ਹਾਲਾਤਾਂ ਅਤੇ ਘਟਨਾਵਾਂ ਦੀਆਂ ਪਰਸਥਿਤੀਆਂ ਵੀ ਮੌਕੇ ਨੂੰ ਨਿਰਭਰ ਕਰਦੀਆਂ ਹਨ | ਸੰਭਲ ਕੇ ਉਠਣਾ ਅਤੇ ਫਿਰ ਉਸੇ ਹੀ ਰਫ਼ਤਾਰ ਦੇ ਕਦਮਾਂ ਵਿਚ ਚਲਣਾ ਜਿੰਦਗੀ ਨੂੰ ਖ਼ੂਬਸੂਰਤ ਬਣਾਉਣ ਦੇ ਅਰਥ ਮਿਲਦੇ ਹਨ |
ਕਈ ਵਾਰ ਸੌਦਾ ਤੁਹਾਡੀ ਦਹਿਲੀਜ਼ ਉਪਰ ਖ਼ੁਟ-ਖੁਟ ਹੀ ਆ ਜਾਂਦਾ ਹੈ ਪਰ ਤੁਸੀਂ ਆਪਣੀ ਨਾਲਾਇਕੀ ਦੇ ਆਲਸ ਨਾ ਭੈਅ ਲਾ ਸਮਝੀ ਜਾਂ ਜ਼ੁਰਰਤ ਨਾ ਹੋਣ ਕਰਕੇ ਛੱਡ ਦਿੰਦੇ ਹੋ | ਅਲਬਤਾ ਇਸ ਦੀ ਅਪ੍ਰਾਪਤੀ ਸਾਰੀ ਉਮਰ ਪੈਰ੍ਹ ਇਹ ਫਸੇ ਤਿੱਖੇ ਨੇਕ ਵਾਰ ਕੰਡੇ ਦੀ ਚੀਸ ਵਾਂਗ ਚੁਬਦੀ ਰਹਿੰਦੀ ਹੈ | ਇਸ ਵਿਚ ਲਹੂ ਜਾਂ ਨਹੀਂ ਸਿਮਟਾ ਪਰ ਦਰਦ ਭਰੀ ਟੀਸ ਛਲਦੀ ਰਹਿੰਦੀ ਹੈ | ਦੁਨੀਆਂ ਵਿਚ ਜਿੰਨੇ ਵੀ ਮਹਾਨ ਪ੍ਰਾਪਤੀਆਂ ਯੁਕਤ ਵਿਅਕਤੀ ਹੋਏ ਹਨ, ਉਨ੍ਹਾਂ ਨੇ ਮੌਕੇ ਦਾ ਸਮੇਂ ਦਾ ਪੂਰਾ ਪੂਰਾ ਫਾਇਦਾ ਲੈ ਕੇ ਉਚ ਦਰਜ਼ੇ ਦੇ ਕੀਰਤੀਮਾਨ ਸਥਾਪਿਤ ਦੀ ਹੈ ਅਤੇ ਬਹੁਤ ਸਾਰੇ ਲੇਕ ਟੈਂਟਾਂ ਦੇ ਵੀ ਹਨ ਜਿਨ੍ਹਾਂ ਨੇ ਕੁਝ ਮਜ਼ਬੂਰੀਆਂ, ਲਾਚਾਰੀਆ ਕਰਕੇ ਖ਼ੂਬਸੂਰਤ ਮੌਕੇ ਛੱਡ ਦਿੱਤੇ ਜਾਂ ਛੱਡਦੇ ਪਏ | ਉਨ੍ਹਾਂ ਮੌਕੇ ਦੇ ਰਸਤਿਆਂ ਨੂੰ ਅਪਣਾਇਆ ਹੀ ਨਹੀਂ ਬਲਕਿ ਉਹ ਮੰਜ਼ਿਲ ਤੋਂ ਵੀ ਵਾਂਝੇ ਰਹਿ ਗਏ, ਇਹ ਨਹੀਂ ਕਿ ਉਨ੍ਹਾਂ ਲੋਕਾਂ ਕੋਲ ਉਚ ਕੋਟੀ ਦਾ ਦਿਮਾਗ ਜਾਂ ਵਿਵੇਕਸ਼ੀਲਤਾ ਨਹੀਂ ਸੀ ਜਾਂ ਵਿਦਿਆ ਨਹੀਂ ਸੀ | ਅਲਬਰਾ/ ਉਨ੍ਹਾਂ ਨੇ ਸਿਰਫ਼ ਤੇ ਸਿਰਫ਼ ਜ਼ੁਰਰਤ ਅਤੇ ਦਲੇਰੀ ਨੂੰ ਨਹੀਂ ਵਰਤਿਆ | ਝਾਕਾ ਅਤੇ ਡਰ ਮਨੁੱਖ ਨੂੰ ਕਮਜ਼ੋਰ ਕਰ ਦਿੰਦਾ ਹੈ | ਇਸ ਵਿਅਕਤੀ ਵਿਚ ਸਾਕਾਰਤਮਿਕ ਡਰ ਹੈ, ਉਹ ਅੱਗੇ ਵਧਦਾ ਹੈ ਇਸ ਵਿਚ ਨਾਕਾਰਤਮਿਕ ਡਰ ਹੈ, ਉਹ ਬੰਦਾ ਕਦੀ ਵੀ ਆਪਣੀ ਮੰਜ਼ਿਲ ਤਕ ਨਹੀਂ ਪਹੁੰਚ ਸਕਦਾ, ਕਿ ਨਾਕਾਰਤਮਿਕ ਡਰ ਵਿਚ ਸਾਹਮਣਾ ਕਰਨ ਦੀ ਜ਼ਰੁਰਤ ਨਹੀਂ ਹੁੰਦੇ | ਮੰਜ਼ਿਲ ਇਸ ਦੀ ਹੈ ਪਰ ਉਨ੍ਹਾਂ ਦੇ ਕੰਡਿਆਲੇ ਤਾਰਾਂ ਤੋਂ ਘਬਰਾ ਕੇ ਅੱਗੇ ਨਹੀਂ ਜਾਂਦਾ ਪਰ ਜੋ ਵਿਅਕਤੀ ਇਸ ਨਾਕਰਾਤਮਿਕ ਡਰ ਤੋਂ ਸੁਚੇ ਹੋ ਕੇ ਸਾਕਰਾਤਮਿਕ ਡਰ ਅਪਣਾ ਲੈਂਦੇ ਹਨ | ਭੈਅ ਦਾ ਸਦਉਪਯੋਗ ਕਰਦੇ ਹਨ, ਉਹ ਕੰਡਿਆਲੇ ਰਾਵਾਂ ਦੇ ਕੰਢੇ ਇਕ ਪਾਸੇ ਕਰਕੇ ਅਪਣਾ ਰਸਤਾ ਬਣਾ ਲੈਂਦੇ ਹਨ | ਕਿ ਇਹ ਕੰਡੇ ਇਕ ਪਾਸੇ ਕਰਨ ਲਈ ਬੁੱਧੀ, ਦਿਮਾਗ, ਸਮਾਂ, ਦਲੇਰੀ ਚਾਹੀਦੀਹੈ | ਹੱਥ ਲਹੂ ਲੂਹਾਣ ਵੀ ਹੋ ਸਕਦੇ ਹਨ ਪਰ ਉਹ ਲੋਕ ਮੰਜ਼ਿਲ ਪਾ ਲੈਂਦੇ ਹਨ | ਇਸ ਵਿਚ ਸਮਾਂ ਜ਼ਰੂਰੀ ਬੰਨਣਾ ਪੈਂਦਾ ਹੈ | ਇਸ ਵਿਚੋਂ//ਦੀਆਂ ਪ੍ਰਾਪਤੀਆਂ ਦੀਆਂ ਕਰੂਬਲਾਂ ਫੁੱਟਦੀਆਂ ਹਨ, ਇੰਨਾਂ ਦੇ ਅਕੁੰਰ 'ਚੋਂ ਅਨੇਕਾਂ ਹੀ ਬੀਜ ਪੈਦਾ ਹੁੰਦੇ ਹਨ | ਜ਼ਿੰਦਗੀ ਦਾ ਮੌਕਾ ਇਕ ਵਾਰੀ ਹੀ ਮਿਲਦਾ ਹੈ, ਤੁਸੀਂ ਉਮਰ ਦੇ ਤਕਾਜ਼ੇ ਵਿਚ ਜੋ ਬਣ ਗਏ ਸੋ ਬਣ ਗਏ | ਕਈ ਮਨੁੱਖ ਮੌਕਿਆਂ ਦੀ ਤਲਾਸ਼ ਵਿਚ ਰਹਿੰਦੇ ਹਨ ਅਤੇ ਪ੍ਰੋੜ ਉਮਰ ਵਿਚ ਜਾ ਕੇ ਸਮੇਂ ਨੂੰ ਬੰਨ ਲੈਂਦੇਹਨ | ਆਪਣੀ ਸਮਤਲ ਸੋਚ ਨਾਲ ਸਿੱਧਣ ਅਤੇ ਮੰਨਣ ਦੀ ਭਾਵਨਾ ਨਾਲ | ਅੱਗੇ ਵਧਣਾ ਸ਼ੁਰੂ ਕਰਦੇ ਹਨ ਸਿੱਖ ਸਿੱਖ ਕੇ ਪੜ ਪੜ੍ਹ ਕੇ, ਉਸਤਾਦਾਂ ਦੀ ਮਦਦ ਨਾਲ ਮੰਜ਼ਿਲ ਤਕ ਜਾ ਪਹੁੰਚਦੇ ਹਨ | ਪਰ ਵਡੇਰੀ ਉਮਰ ਵਿਚ ਜਾ ਕੇ ਮੰਜ਼ਿਲ ਨੂੰ ਪਾਉਣਾ ਆਸਾਨ ਨਹੀਂ ਹੁੰਦਾ | ਕੋਈ ਵਿਰਲਾ ਟਾਂਵਾ ਮਨੱੁਖ ਹੀ ਤਰੱਕੀ ਦੀਆਂ ਮੰਜ਼ਿਲਾਂ ਛੂਹ ਸਕਦੇ ਹਨ ਜਾਂ ਕਹਿ ਲਿਆ ਜਾਵੇ ਕਿ ਸਮਾਂ ਉਨ੍ਹਾਂ ਦੇ ਹੱਕ ਵਿਚ ਅਤੇ ਉਹ ਸਮੇਂ ਦੇ ਹੱਕ ਵਿਚ ਕਿਸਮਤ ਦਾ ਸਹਾਰਾ ਲੈ ਲੈਂਦੇ ਹਨ | ਇਸ ਮੌਕੇ ਦੇ ਅਮੀਰੀ ਅਤੇ ਗ਼ਰੀਬੀ ਦੇ ਦੋ ਪਹਿਲੂ ਹਲ | ਇਨ੍ਹਾਂ ਵਿਚ ਦੁੱਖ-ਸੁੱਖ ਸਾਂਝਾ ਹੁੰਦਾ ਹੈ, ਉਮਰ ਦੇ ਤਕਾਜ਼ੇ ਸਾਂਝੇ ਹੁੰਦੇ ਹਨ | ਕਈ ਵਿਅਕਤੀ ਗ਼ਰੀਬੀ 'ਚੋਂ ਉਠ ਕੇ ਬੁਲੰਦੀਆਂ ਸ਼ੁਹਰਤ ਅਤੇ ਉਚੇ ਪਦ ਨੂੰ ਹਾਸਿਲ ਕਰ ਗਏ ਪਰ ਕਈ ਅਮੀਰ ਵਿਅਕਤੀ ਤਲਾਤਾਂ ਦੀ ਘਟਨਾਵਾਂ ਇਹ ਸਾਰਾ ਸਮੇਂ ਸਮੇਂ ਸੋਕੇ ਦਾ ਖੇਲ ਹੈ |
ਜਿੰਦਗੀ ਬਹੁਤ ਛੋਟੀ ਹੈ ਜਿਵੇਂ ਖ਼ੂਬਸੂਰਤ /// ਪਤੇ ਦੀ ਨੋਕ ਤੇ ਖੜੀ ਸ// ਤੁਸੀਂ ਕੀ ਚਾਹੁੰਦੇ ਹੋ? ਬਣ ਸਕਦੇ ਹੋ, ਪਰ ਤੁਹਾਨੂੰ ਚੰਗੀ ਸੱਚੀ ਸੁੱਚੀ ਈਮਾਨਦਾਰੀ ਵਾਲੀ ਰਹਿ ////ਵਿਵੇਕ ਸ਼ੀਲਤਾ ਅਤੇ ਉਦਮ ਦੀ ਜ਼ਰੂਰਤ ਹੇ, ਇਸ ਤਰ੍ਹਾਂ ਇਕ ਬੀਜ਼ ਤੋਂ ਬਾਅਦ ਪੂੰਗਰਦੇ ਪੌਦੇ ਨੂੰ ਮਾਲੀ ਦੀ, ਸੂਰਜ ਦੀ/// ਦੀ ਖ਼ਾਦ ਆਦਿ ਦੀ ਜ਼ਰੂਰਤ ਹੁੰਦੀ ਹੈ |
ਪ੍ਰੇਰਣਾ ਅਤੇ ਉਤਸ਼ਾਹ ਤਰੱਕੀ ਦਾ ਮੂਲ ਮੰਤਰ ਹੈ | ਅਗਰ ਇਹ ਦੋਵੇਂ ਈਮਾਨਦਾਰੀ ਵਾਲੇ ਮਿਲ ਜਾਣ ਤਾਂ ਸਰਵੋਤਮ ਕੀਰਤੀਮਾਨ ਪੈਦਾ ਕੀਤੇ ਜਾਂਦੇ ਹਨ | ਸ. ਤੋਂ ਲੈ ਕੇ ਭਗਵਾਨ ਤਕ ਪ੍ਰੇਰਣਾ ਅਤੇ ਉਤਸ਼ਾਹ ਬਲ ਪੂਰਵਕ ਮਿਲੇ ਤਾਂ ਮੌਕਿਆਂ ਵਿਚ ਬੁਲੰਦੀ ਆ ਜਾਂਦੀ ਹੈ |
ਦੋਸਤੋ, ਖੁਸ਼ੀ ਪਰਮਾਤਮਾ ਨਹੀਂ ਦਿੰਦਾ ਖੁਸ਼ੀ ਤੁਹਾਨੂੰ ਲਭਣੀ ਪੈਂਦੀ ਹੈ, ਘਰ ਚੋਂ ਬਾਹਰ ਚੋਂ, ਸਬਰ, ਧਰਤੀ, ਦਰਿਆ, ਮਨੁੱਖ, ਆਲੇ ਦੁਆਲੇ ਵਿਚੋਂ ਪਰਮਾਤਮਾ ਦਾ ਤਾਂ ਸਿਰਫ਼ ਆਸੀਰਵਾਦ ਸਭ ਲਈ ਹੁੰਦਾ ਹੈ | ਇਹ ਖ਼ੂਬਸੂਰਤ ਤਕ ਹੀ ਤੁਹਾਡਾ ਪਰਮਾਤਮਾ ਹੈ, ਤੁਹਾਡਾ ਪੁੱਤਰ ਹੈ, ਤੁਹਾਡਾ ਦੋਸਤ ਹੈ ਹੋਰ ਕੋਈ ਨਹੀਂ | ਤੜਕ ਸਵੇਰੇ ਉਠੋ, ਸ਼ੀਸ਼ੇ ਮੁਹਰੇ ਖੜ ਕੇ ਹਿਸ ਸ਼ਰੀਰ ਨੂੰ ਗਹੁ ਨਾਲ ਵੇਖੋ ਤੇ ਸੋਚੋ ਇਹ ਮੌਕਾ ਇਕ ਵਾਰੀ ਹੀ ਮਿਲਿਆ ਹੈ | ਫਿਰ ਇਨ੍ਹਾਂ ਨੂੰ ਪੁੱਤਰਾਂ ਵਾਂਗ ਪਿਆਰ ਕਰੋ, ਲਾਡੀਆਂ ਕਰੋ, ਇਸਨਾਲ ਗੱਲਾਂ ਕਰੋ, ਦੈਨਿਕ ਕਾਰਜ ਦੀ ਸ਼ੁਰੂਆਤ ਇਸ ਤੋਂ ਸ਼ੁਰੂ ਕਰੋ, ਇਸ ਤੋਂ ਪੁੱਛੋਂ ਕਿ ਤੂੰ ਕੀ ਕਰਨਾ, ਕੀ ਖਾਣਾ ਹੈ, ਕੀ ਪਹਿਨਣਾ ਹੈ, ਆਦਿ ਇਹ ਹੀ ਤੁਹਾਡਾ ਅਸਲੀ ਰੱਬ ਹੈ | ਇਸ ਚੋਂ ਹੀ ਸਾਰੇ ਮੌਕੇ ਮਿਲਦੇ ਹਨ | ਇਹ ਹੀ ਤਰੱਕੀ ਦਾ ਸੂਤਰਧਾਰ ਹੈ, ਇਸ ਨੂੰ ਵੱਸ ਕਰ ਲਿਆ ਜਾਵੇ ਤਾਂ ਉਹ ਕਰਜ਼ੇ ਦੀ ਸਫ਼ਲਤਾ ਤੁਹਾਡੇ ਪੈਰ ਚੁੰਮੇਗੀ | ਜ਼ਿੰਦਗੀ ਏਨੀ ਲੰਬੀ ਨਹੀਂ ਕਿ ਹਜ਼ਾਰ ਸਾਲ ਜੀਦਾ | ਜ਼ਿੰਦਗੀ ਬਹੁਤ ਛੋਟੀ ਹੈ | ਕੰਮ ਕਰਨ ਦੀ ਉਪਰ ਤੰਦਰੁਸਤੀ ਦੇ ਨਾਲ ਬਿਮਾਰੀ ਰਹਿਤ ਰਹਿ ਕੇ ਬੰਦਾ 80-85 ਸਾਲ ਤਕ ਕੰਮ ਕਰ ਸਕਦਾ ਹੈ | ਭਾਰੀ ਅਤੇ ਖੇਚਲ ਰਹਿਤ ਕਾਰਨ ਹੋਵਣ ਤਾਂ ਜਾਂ ਕੇ ਉਹ ਸਹੀ ਅਗਵਾਈ ਕਰ ਸਕਦਾ ਹੈ ਕਿ 80 ਸਾਲਾਂ ਤੋਂ ਬਾਅਦ ਬਹੁਤ ਘੱਟ ਲੋਕਾਂ ਕੋਲ ਊਰਜਾ, ਸੋਚ ਬਚਦੀ ਹੈ |
ਦੋਸਤੋਂ ਜ਼ਿੰਦਗੀ ਬਹੁਤ ਛੋਟੀ ਹੈ, ਇਕ ਖ਼ੂਬਸੂਰਤ ਸੌਕਾ ਹੈ | ਇਸ ਨੂੰ ਅੰਝਾਈ ਦਾ ਗਵਾਰਾ |
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)
98156-25409