ਪਿਛਲੇ ਦਿਨੀ ਪੰਜਾਬੀ ਗਾਇਕ ਬਿੰਦਰੀ ਧਾਲੀਵਾਲ ਦਾ ਗੀਤ ਪੰਜਾਬ ਸਿਆਂ ਮੁਕੰਮਲ ਹੋ ਗਿਆ। ਜਿਸ ਨੂੰ ਪੰਜਾਬ ਦੀ ਨਾਮਵਾਰ ਕਲਮ ਸ਼ਾਇਰ ਲੱਖੀ ਬਰਾੜ ਗਾਜੀਆਣਾ ਨੇ ਕਲਮਬੱਧ ਕੀਤਾ ਹੈ। ਪਹਿਲਾਂ ਵੀ ਸ਼ਾਇਰ ਲੱਖੀ ਬਰਾੜ ਗਾਜੀਆਣਾ ਦਾ ਲਿਖਿਆ ਹੋਇਆ ਗੀਤ "ਮੋਢੀ ਪਿੰਡ ਦੇ" ਜਿਸ ਨੂੰ ਬਿੰਦਰੀ ਧਾਲੀਵਾਲ ਨੇ ਬਖੂਬੀ ਨਿਭਾਇਆ ਸੀ ਸਰੋਤਿਆਂ ਵੱਲੋਂ ਬਖੂਬੀ ਸਲਾਇਆ ਗਿਆ ਸੀ। "ਪੰਜਾਬ ਸਿਆਂ" ਗੀਤ ਰਾਹੀਂ ਬਹੁਤ ਹੀ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਜਿਸ ਦਾ ਸ਼ੂਟ ਪਿਛਲੇ ਦਿਨੀ ਮੁਕੰਮਲ ਕੀਤਾ ਗਿਆ ਗੀਤ ਦਾ ਵੀਡੀਓ ਡਾਇਰੈਕਟਰ ਰੋਬਿਨ ਸ਼ੇਰਗਿੱਲ ਤੇ ਅਮਨਦੀਪ ਸੰਗਤ ਦੀ ਮਿਹਨਤ ਸਦਕਾ ਕੈਮਰਾਮੈਨ ਧਰਮਾ ਨੈਣੇਵਾਲ ਤੇ ਦੀਪ ਨੈਣੇਵਾਲੀਆ ਦੀ ਮਿਹਨਤ ਸਦਕਾ ਘੈਂਟ ਲੋਕੇਸ਼ਨਾਂ ਉੱਤੇ ਸ਼ੂਟ ਕੀਤਾ ਗਿਆ। ਜਿਸ ਵਿੱਚ ਜਸਵਿੰਦਰ ਅਮੋਲ, ਜਸਕਰਨ ਨਰੰਗ, ਮੈਡਮ ਰਣਜੀਤ ਕੌਰ,ਕੁਸ਼ਲ, ਮਨਪ੍ਰੀਤ ਸਿੰਘ, ਅਮਨਦੀਪ ਅਮਨਾ ਦੀਨਾ ਸਾਹਿਬ, ਮੇਕਅੱਪ ਆਰਟਿਸਟ ਪਵਨ ਮੈਡਮ, ਸਤਨਾਮ,ਅਜ਼ਲ ਗਿੱਲ ਤੇ ਸਮੂਹ ਨਗਰ ਪੰਚਾਇਤ ਪਿੰਡ ਨੈਣੇਵਾਲ ਦੇ ਸਹਿਯੋਗ ਨਾਲ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੇ ਹਾਂ ਕਿ ਆਪ ਸਭ ਪਹਿਲਾਂ ਵਾਲੇ ਗੀਤ "ਮੋਢੀ ਪਿੰਡ ਦੇ" ਵਾਂਗ ਰੱਜਵਾਂ ਪਿਆਰ ਦੇਵੋਂਗੇ। ਆਪ ਇਸੇ ਤਰ੍ਹਾਂ ਹੀ ਪਿਆਰ ਬਣਾਈ ਰੱਖਣਾ ਅਤੇ ਜਲਦੀ ਹੀ ਤੁਹਾਨੂੰ ਬੈਕ ਟੂ ਬੈਕ ਨਵੇਂ ਨਵੇਂ ਦੋਗਾਣੇ ਸੱਭਿਆਚਾਰਕ ਤੇ ਘਰੇਲੂ ਨੋਕ ਝੋਕ ਵਾਲੇ ਗੀਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਆਸ ਕਰਦੇ ਹਾਂ ਕਿ ਇਹ ਗੀਤ ਸਰੋਤਿਆਂ ਦੇ ਦਿਲਾਂ ਉੱਪਰ ਵੱਖਰੀ ਹੀ ਛਾਪ ਛੱਡੇਗਾ।