ਬੀਤੇ ਐਤਵਾਰ ਪੰਜਾਬੀ ਭਵਨ ਲੁਧਿਆਣਾ ਦੇ ਸੈਮੀਨਾਰ ਹਾਲ ਵਿਚ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ (ਜਿਸ ਦੇ ਪ੍ਰਧਾਨ ਸਟੇਟ ਅਵਾਰਡੀ ਡਾ. ਗੁਰਚਰਨ ਕੌਰ ਕੋਚਰ ਜੀ ਹਨ) ਵਲੋਂ ਇੰਜੀ. ਜੇ.ਬੀ. ਸਿੰਘ ਕੋਚਰ ਸਾਹਿਤ ਪ੍ਰੇਮੀ ਅਤੇ ਉਘੇ ਸਮਾਜ ਸੇਵੀ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਇਕ ਕਵੀ ਦਰਬਾਰ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ ਪ੍ਰਧਾਨਗੀ ਮੰਡਲ ਵਿੱਚ ਡਾ. ਗੁਰਚਰਨ ਕੌਰ ਕੋਚਰ ਤੋਂ ਇਲਾਵਾ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜਫ਼ਰ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਮਨਜੀਤ ਇੰਦਰਾ, ਦਰਸ਼ਨ ਬੁੱਟਰ, ਪੰਜਾਬੀ ਸਾਹਿਤ ਅਕੈਡਮੀ ਦੇ ਜ. ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਜੋਗਿੰਦਰ ਨਿਰਾਲਾ ਤੇ ਡਾ. ਬਲਬੀਰ ਸਿੰਘ ਸੈਣੀ ਸ਼ਾਮਿਲ ਸਨ। ਇਸ ਮੌਕੇ ’ਤੇ ਇੰਜੀ. ਜੇ.ਬੀ. ਸਿੰਘ ਕੋਚਰ ਯਾਦਗਾਰੀ ਪੁਰਸਕਾਰ ਗ਼ਜ਼ਲਗੋ ਸ਼ਿਰੀ ਰਾਮ ਅਰਸ਼, ਵਿਸ਼ੇਸ਼ ਪੁਰਸਕਾਰ ਭਗਤ ਰਾਮ ਰੰਗਾੜਾ ਤੇ ਰਾਜਵੰਤ ਕੌਰ ਪੰਜਾਬੀ ਅਤੇ ਜੁਵਾ ਪੁਰਸਕਾਰ ਰਮਨ ਸੰਧੂ ਜੀ ਨੂੰ ਪ੍ਰਦਾਨ ਕੀਤਾ ਗਿਆ। ਇਸ ਦੌਰਾਨ ਰਾਜ਼ ਗੁਰਦਾਸਪੁਰੀ ਦਾ ਨਵਾਂ ਛਪਿਆ ਗ਼ਜ਼ਲ ਸੰਗ੍ਰਹਿ ‘ਚੁੱਪ ਚਾਪ ਜੁਦਾ ਹੋਇਓਂ ‘‘ਪ੍ਰਧਾਨਗੀ ਮੰਡਲ ਦੁਆਰਾ ਲੋਕ ਅਰਪਣ ਕੀਤਾ ਗਿਆ। ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਤੇ ਦੁਸ਼ਾਲਿਆਂ ਨਾਲ ਸਨਮਾਨਿਤ ਕੀਤਾ ਗਿਆ। ਕਵੀ ਦਰਬਾਰ ਵਿਚ ਵਖ-ਵਖ ਕਵੀਆਂ ਗੁਰਦਾਸਪੁਰੀ ਦਾ ਨਵਾਂ ਛਪਿਆ ਗ਼ਜ਼ਲ ਸੰਗ੍ਰਹਿ ‘‘ਚੁੱਪ ਚਾਪ ਜੁਦਾ ਹੋਇਓਂ’ਪ੍ਰਧਾਨਗੀ ਮੰਡਲ ਦੁਆਰਾ ਲੋਕ ਅਰਪਣ ਕੀਤਾ ਗਿਆ। ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਤੇ ਦੁਸ਼ਾਲਿਆਂ ਨਾਲ ਸਨਮਾਨਿਤ ਕੀਤਾ ਗਿਆ। ਕਵੀ ਦਰਬਾਰ ਵਿਚ ਵਖ-ਵਖ ਕਵੀਆਂ ਨੇ ਅਪਨੀਆਂ ਰਚਨਾਵਾਂ ਸੁਣਾ ਕੇ ਖੂਬ ਰੰਗ ਬੰਨਿ੍ਹਆ। ਸਟੇਜ ਸਕੱਤਰ ਦਾ ਕਾਰਜ ਸੁਖਵਿੰਦਰ ਅਨਹਦ ਨੇ ਬਾਖੂਬੀ ਨਿਭਾ ਕੇ ਇਹ ਨੂੰ ਇਕ ਸਫਲ ਤੇ ਯਾਦਗਾਰੀ ਸਮਾਰੋਹ ਬਣਾ ਦਿੱਤਾ।
ਬਲਵਿੰਦਰ ਬਾਲਮ
ਓਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409