ਹਾਲੇ ਵੀ ਮਿਹਨਤ ਜਾਰੀ " ਅਦਾਕਾਰ ਅੰਗਰੇਜ ਮੰਨਨ "
ਪੰਜਾਬੀ ਫਿਲਮ ਇੰਡਸਟ੍ਰੀਜ ਅੱਜ ਸਿਖਰਾਂ ਤੇ ਹੈ। ਅੱਜ ਪੰਜਾਬੀ ਸਿਨੇਮਾ ਵਿਚ ਪਾਲੀਵੁੱਡ ਤੇ ਬਾਲੀਵੁੱਡ ਜਗਤ ਦੀਆਂ ਅਜ਼ੀਮ ਸਖਸ਼ੀਅਤਾਂ ਵੱਲੋ ਵਧ ਚੜ੍ਹ ਕੇ ਯੋਗਦਾਨ ਪਾਇਆਂ ਜਾ ਰਿਹਾ ਹੈ । ਆਪਣੀ ਆਪਣੀ ਬਾਕਮਾਲ ਕਲਾ ਨਾਲ ਉਭਰ ਕੇ ਬਹੁਤ ਸਾਰੀਆਂ ਸਖਸ਼ੀਅਤਾਂ ਸਾਹਮਣੇ ਆ ਰਹੀਆਂ ਹਨ ।
ਅੱਜ ਮੈ ਅਜਿਹੇ ਇੱਕ ਨੌਜਵਾਨ ਦੀ ਗੱਲ ਕਰਨ ਜਾ ਰਿਹਾ , ਜੋ ਪੰਜਾਬ ਦੇ ਜ਼ਿਲਾ ਫਿਰੋਜ਼ਪੁਰ ਦੇ ਪਿੰਡ ਫਰੀਦੇ ਵਾਲਾ ਦੇ ਸ੍ਰ ਜਸਵਿੰਦਰ ਸਿੰਘ ਤੇ ਮਾਤਾ ਸ੍ਰੀਮਤੀ ਸਿਮਰਜੀਤ ਕੌਰ ਦੇ ਕੁੱਖੋ ਜਨਮੇ ਅਦਾਕਾਰ "ਅੰਗਰੇਜ ਮੰਨਨ ਜੀ" ਜਿਨਾਂ ਨੇ ਖੇਤਾਂ ਦੀਆਂ ਵੱਟਾਂ ਤੇ ਫਸਲਾਂ ਨਾਲ ਗੱਲਬਾਤਾਂ ਕਰਦਿਆ, ਫਿਲਮਾਂ ਵੱਲ ਰੁੱਖ ਕੀਤਾ ।
ਓਨਾਂ 2003 ਵਿੱਚ ਫਿਲਮਾਂ ਦੀ ਸੀ.ਡੀ ਵਿਕਰੇਤਾ ਵਜੋ ਕੰਮ ਕਰਦਿਆਂ , ਦਿਲ ਵਿੱਚ ਫਿਲਮਾਂ 'ਚ ਕੰਮ ਕਰਨ ਦਾ ਸੌਕ ਜਾਗਿਆ, ਕਹਿੰਦੇ ਦਿਲ ਵਿੱਚ ਜਨੂੰਨ ਹੋਵੇ ਤਾਂ ਮੰਜ਼ਿਲ ਨੂੰ ਪਾਉਣ ਦਾ ਤਾਂ ਮੰਜ਼ਿਲਾਂ ਖੁਦ ਚੱਲ ਕੇ ਨੇੜੇ ਆਉਣ ਲੱਗ ਪੈਂਦੀਆਂ ਹਨ। ਏਨਾਂ ਨਾਲ ਕੁਦਰਤ ਨੇ ਫਿਲਮ ਇੰਡਸਟ੍ਰੀਜ ਵਿੱਚ ਕੰਮ ਕਰਦੇ , ਅਦਾਕਾਰ ਸੁਲੱਖਣ ਅਟਵਾਲ ਤੇ ਸਰਬਜੀਤ ਸਿੱਧੂ ਨਾਲ 2004 ਵਿੱਚ ਮੇਲ ਕਰਵਾਇਆਂ। ਏਨਾਂ ਵੱਲੋ ਫਿਲਮ ਡਾਇਰੈਕਟਰ 'ਮਨਜੀਤ ਟੋਨੀ ਜੀ' ਨਾਲ ਰਾਬਤਾ ਕਾਇਮ ਕੀਤਾ ਗਿਆਂ । ਏਨਾਂ ਵਲੋਂ ਪ੍ਰਸਿੱਧ ਫਿਲਮ ਡਾਇਰੈਕਟਰ ' ਟੋਨੀ ' ਨਾਲ ਮਿਲ ਪ੍ਰੋਡਿਊਸਰ ਦੇ ਤੌਰ ਤੇ 'ਹੱਲਾ ਹੋ' ਬਣਾਈ ਗਈ।
ਅਦਾਕਾਰ "ਅੰਗਰੇਜ ਮੰਨਨ ਜੀ" ਨੇ ਦੱਸਿਆਂ, ਹੁਣ ਤੱਕ ਉਹ 165 ਟੈਲੀ ਫਿਲਮਾਂ ਬਣਾ ਚੁੱਕੇ ਹਨ । ਜਿਨਾਂ ਵਿੱਚ "ਬੀਬੋ ਭੂਆਂ ਮਸਤ ਮਸਤ , ਸਰਪੰਚ ਦਾ ਐਕਸ਼ਨ, ਇੱਜਤ , ਵੱਡੇ ਇੱਜਤਾਂ ਵਾਲੇ, ਤਾਨਾਸ਼ਾਹ ਸੱਸ , ਇੱਜ਼ਤਾਂ ਨੂੰ ਦਾਗ , ਧੀ ਦਾ ਫੈਸਲਾ, ਮਤਰੇਈ ਮਾਂ , ਇੱਜ਼ਤਾਂ ਦਾ ਇਨਸਾਫ , ਧੋਖੇ ਬਾਜ਼ ਮਸੂਕ , ਧੀ ਦੇ ਡਰਾਮੇ , ਮੇਰਾ ਫੈਸਲਾ, ਨਜਾਇਜ਼ ਰਿਸਤਾਂ , ਨਜਾਇਜ਼ ਔਲਾਦ, ਨਨਾਣ ਭਰਜਾਈ ਦੀ ਇੱਕ ਗੱਲ , ਦਰਾਣੀ ਜਠਾਣੀ , ਫੌਜੀ ਨੂੰ ਧੋਖਾ , ਛੁੱਟੀ ਛੜਿਆਂ ਦੀ , ਕਿਰਾਏ ਦੀ ਕੁੱਖ , ਫੈਮਲੀ ਕਮਲਿਆਂ ਦੀ , ਘਰ 'ਚ ਸ਼ਰੀਕ ਜੰਮਿਆ, ਮਾਸੀ ਦੀ ਤਾਨਾਸ਼ਾਹੀ , ਧੀ ਦਾ ਕਤਲ, ਤੀਵੀਆਂ ਦੋ ਬੁਰੀਆਂ , ਨਿੱਕੀ ਉਮਰ ਆਦਿ ਫਿਲਮਾਂ ਕੀਤੀਆਂ ।
ਏਨਾਂ ਦੀਆਂ ਆਉਣ ਵਾਲੀਆਂ ਦੋ ਫੀਚਰ ਫਿਲਮ ਜਿਨਾਂ ਖੂਬਸੂਰਤ ਅਦਾਕਾਰੀ ਦੇ ਜਲਵੇ ਦੇਖਣ ਨੂੰ ਵੀ ਮਿਲਣਗੇ , 'ਉੱਡਣਾ ਸੱਪ' ਜੋ ਕਿ "ਜੀਤ ਸੰਧੂ ਜੀ" ਦੇ ਨਾਵਲ ਤੇ ਅਧਾਰਿਤ ਹੈ । ਇਸ ਵਿਚ ਦਿਗਜ ਅਦਾਕਾਰ 'ਗੁਰਮੀਤ ਸਾਜਨ ' ਹੁਰਾਂ ਨੇ ਆਪਣੀ ਅਦਾਕਾਰ ਨਾਲ ਚਾਰ ਚੰਨ ਲਾਏ ਹਨ ਤੇ ਡਾਇਰੈਕਟਰ 'ਮਨਜੀਤ ਟੋਨੀ' ਨੇ ਦਿਨ ਰਾਤ ਇੱਕ ਕਰ ਆਪਣੀ ਮਿਹਨਤ ਸਦਕਾ ਆਖਰੀ ਮੁਕਾਮ ਤੱਕ ਪਹੁੰਚਾਇਆਂ।
ਏਸੇ ਤਰਾਂ ਦੂਸਰੀ ਫੀਚਰ ਫਿਲਮ 'ਸਾਹਿਬ ਜਿਨਾਂ ਦੀਆਂ ਮੰਨੇ' ਹੈ ।
ਗੱਲਬਾਤ ਦੌਰਾਨ ਅਦਾਕਾਰ ਅੰਗਰੇਜ ਮੰਨਨ ਨੇ ਦੱਸਿਆ ਕਿ ਓਨਾਂ ਦਾ ਟੀਚਾ ਚੰਗੇ ਮੈਸੇਜ ਦੇਣ ਵਾਲੀਆ ਫਿਲਮਾਂ ਵਿੱਚ ਕੰਮ ਕਰਨਾਂ ਹੈ । ਇਸ ਵਿੱਚ ਓਨਾਂ ਦੇ ਭਰਾਂ "ਗੁਰਭੇਜ ਸਿੰਘ ਮੰਨਨ ਜੀ" ਤੇ ਉਸਦੇ ਬੇਟੇ "ਰਣਜੀਤ ਸਿੰਘ ਮੰਨਨ" ਜੋ ਅੱਜ ਕੱਲ ਕਨੇਡਾ ਵਿੱਚ ਰਹਿ ਰਿਹਾ ਓਨਾਂ ਦਾ ਬਹੁਤ ਵੱਡਾ ਯੋਗਦਾਨ ਹੈ । ਓਨਾਂ ਦਰਸ਼ਕ ਬੇਹੱਦ ਪਿਆਰ ਮੁਹੱਬਤ ਕਰਦੇ ਹਨ। ਓਹ ਜੋ ਵੀ ਅੱਜ ਹਨ, ਓਨਾਂ ਦੀ ਹੱਲਾਸ਼ੇਰੀ ਸਦਕਾ ਹੈ।
ਮੇਰੀਆਂ ਦੁਆਵਾਂ ਚਰਚਿਤ ਅਦਾਕਾਰ "ਅੰਗਰੇਜ ਮੰਨਨ ਜੀ" ਦੇ ਲਈ , ਓਹ ਫਿਲਮਾਂ ਜਗਤ ਵਿੱਚ ਕਦਮ ਕਦਮ ਅੱਗੇ ਵੱਧਦੇ ਰਹਿਣ ਤੇ ਮੰਜ਼ਿਲਾਂ ਹਾਸਿਲ ਕਰਨ । ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
ਫਿਲਮ ਜਰਨਲਿਸਟ
ਮੋਬਾਈਲ :- 9855155392