ਫਿਰੋਜ਼ਪੁਰ ਨਾਲ ਸਬੰਧਤ ਇੱਕ ਗੱਡੀ ਨਾਲ ਅੱਜ ਦੁਪਹਿਰ ਜੰਮੂ-ਕਸ਼ਮੀਰ ਵਿੱਚ ਕਠੂਆ-ਬਸੋਹਲੀ ਸੜਕ ’ਤੇ ਕੈਂਟਾ ਮੋੜ (ਡਖਨਾਕਾ) ਨੇੜੇ ਥਾਣਾ ਬਸੰਤਪੁਰ ਵਿੱਚ ਹਾਦਸਾ ਵਾਪਰ ਗਿਆ। ਗੱਡੀ ਨੰਬਰ ਪੀਬੀ-10 ਕੇਬੀ 5888 ਬੇਕਾਬੂ ਹੋ ਕੇ ਖੱਡ ਵਿੱਚ ਡਿੱਗ ਪਈ ਅਤੇ ਕਾਰ ਵਿੱਚ ਸਵਾਰ ਪੰਜ ਵਿਅਕਤੀ ਗੰਭੀਰ ਜ਼ਖਮੀ ਹੋ ਗਏ।
ਬਸੰਤਪੁਰ ਪੁਲੀਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਜੀਐੱਮਸੀ ਕਠੂਆ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਮਹਿੰਦਰਪਾਲ ਅਤੇ ਪਵਨ ਮਦਾਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਦਿੱਤਾ। ਬਾਕੀ ਤਿੰਨ ਜ਼ਖਮੀਆਂ ਸਨੀ ਅਰੋੜਾ, ਸੁਧੀਰ ਅਤੇ ਅਨਿਲ ਮੋਂਗਾ (ਸਾਰੇ ਫਿਰੋਜ਼ਪੁਰ ਦੇ ਵਸਨੀਕ) ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।