ਬਰਨਾਲਾ, 10 ਅਗਸਤ (ਧਰਮਪਾਲ ਸਿੰਘ, ਬਲਜੀਤ ਕੌਰ): ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਹੰਡਿਆਇਆ ਰੋਡ ਤੇ ਸਥਿਤ ਪੰਜਾਬ ਆਈ.ਟੀ.ਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਵਿੱਚ ਨੌਜਵਾਨ ਨਾਵਲਕਾਰ ਅਜ਼ੀਜ਼ ਸਰੋਏ ਦੇ ਨਾਵਲ ਤਲੀ਼ਆਂ ਹੇਠਲੀ ਅੱਗ ਉੱਪਰ ਗੋਸ਼ਟੀ ਕਰਵਾਈ ਗਈ ਜਿਸ ਉੱਪਰ ਪਰਚਾ ਪੜ੍ਹਦਿਆਂ ਡਾ. ਬੀਰਬਲ ਸਿੰਘ (ਅਸਿਸਟੈਂਟ ਪ੍ਰੋਫੈਸਰ ਪੰਜਾਬੀ ਖਾਲਸਾ ਤ੍ਰੈ-ਸ਼ਤਾਬਦੀ ਸਰਕਾਰੀ ਕਾਲਜ, ਰਤੀਆ) ਨੇ ਕਿਹਾ ਕਿ ਸਰੋਏ ਦਾ ਨਾਵਲ 84 ਦੇ ਦੁਖਾਂਤ ਦਾ ਸਮਾਜਿਕ ਸੱਭਿਆਚਾਰਕ ਅਧਿਐਨ ਪੇਸ਼ ਕਰਦਾ ਹੈ ਨਾਵਲ 84 ਤੋਂ ਬਾਅਦ ਪੈਦਾ ਹੋਏ ਹਾਲਾਤ ਤਹਿਤ ਡੇਰਾਵਾਦ ਦੇ ਉਭਾਰ ਦੀ ਗਾਥਾ ਅਤੇ ਇਸ ਸਥਿਤੀ ਦਰਮਿਆਨ ਆਮ ਸਧਾਰਨ ਲੋਕਾਂ ਦੇ ਅੰਧ ਵਿਸ਼ਵਾਸ਼ਾਂ ਵਿੱਚ ਘਿਰਨ ਕਰਕੇ ਹੋਏ ਨਿਘਾਰ ਦੀ ਬਾਖੂਬੀ ਪੇਸ਼ਕਾਰੀ ਕਰਦਾ ਹੈ । ਪੇਪਰ ਤੇ ਬਹਿਸ ਦਾ ਆਰੰਭ ਕਰਦਿਆਂ ਪ੍ਰਸਿੱਧ ਆਲੋਚਕ ਨਿਰੰਜਣ ਬੋਹਾ ਨੇ ਕਿਹਾ ਕਿ ਅਜ਼ੀਜ਼ ਸਰੋਏ ਨੇ ਇਤਿਹਾਸ ਨੂੰ ਭਾਵੁਕਤਾ ਦੀ ਥਾਂ ਵਿਗਿਆਨਕ ਨਜ਼ਰੀਏ ਨਾਲ ਵੇਖਿਆ ਅਤੇ ਪੇਸ਼ ਕੀਤਾ ਹੈ। 84 ਤੋਂ ਬਾਅਦ ਪੰਜਾਬ ਵਿੱਚ ਵਾਪਰੇ ਘਟਨਾ ਕ੍ਰਮ ਨੂੰ ਉਸਨੇ ਨਾਵਲੀ ਜੁਗਤ ਰਾਹੀਂ ਪਾਠਕਾਂ ਦੇ ਸਨਮੁਖ ਕੀਤਾ ਹੈ, ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਤਲੀਆਂ ਹੇਠਲੀ ਅੱਗ ਨਾਵਲ ਪੰਜਾਬ ਦੇ ਪਿੰਡੇ ਤੇ 47 ਵਰਗੇ ਦੂਜੇ ਅਧਿਆਏ ਪੰਜਾਬ ਸੰਕਟ ਦੇ ਬਹੁ ਪਸਾਰੀ ਪੱਖਾਂ ਦੀ ਪੇਸ਼ਕਾਰੀ ਕਰਦਾ ਹੈ ਸਟੇਟ, ਧਰਮ, ਮਰਦਾਵੀਂ ਪਿੱਤਰ ਸੱਤਾ ਅਤੇ ਜਗੀਰਦਾਰੂ ਪ੍ਰਬੰਧ ਹੇਠ ਪਿਸ ਰਹੀ ਲੋਕਾਈ ਦੀ ਗੱਲ ਕਰਦਾ ਹੈ। ਇਹਨਾਂ ਤੋਂ ਇਲਾਵਾ ਬੂਟਾ ਸਿੰਘ ਚੌਹਾਨ, ਭੋਲਾ ਸਿੰਘ ਸੰਘੇੜਾ, ਡਾ.ਭੁਪਿੰਦਰ ਸਿੰਘ ਬੇਦੀ, ਜਗਰਾਜ ਧੌਲਾ, ਦਰਸ਼ਨ ਸਿੰਘ ਗੁਰੂ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਸੁਖਦੇਵ ਸਿੰਘ ਔਲਖ, ਚਰਨਜੀਤ ਕੌਰ ਅਤੇ ਹਾਕਮ ਸਿੰਘ ਰੂੜੇਕੇ ਨੇ ਇਸ ਨਾਵਲ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ।ਉਪਰੰਤ ਹੋਏ ਕਵੀ ਦਰਬਾਰ ਵਿੱਚ ਇਕਬਾਲ ਕੌਰ ਉਦਾਸੀ, ਕਰਮ ਸਿੰਘ ਜ਼ਖ਼ਮੀ, ਗੁਰਪ੍ਰੀਤ ਸਿੰਘ ਭੋਤਨਾ, ਪਾਲ ਸਿੰਘ ਲਹਿਰੀ, ਪ੍ਰਿੰਸੀਪਲ ਕੌਰ ਸਿੰਘ ਧਨੌਲਾ, ਸਰੂਪ ਚੰਦ ਹਰੀਗੜ੍ਹ, ਜਗਤਾਰ ਸਿੰਘ ਬੈਂਸ, ਬਹਾਦਰ ਸਿੰਘ ਧੌਲਾ, ਸੁਰਜੀਤ ਸਿੰਘ ਮੌਜੀ, ਪਵਨ ਕੁਮਾਰ ਹੋਸ਼ੀ, ਰੁਪਿੰਦਰ ਸਿੰਘ ਰਾਮਗੜ੍ਹ, ਮੇਜਰ ਸਿੰਘ ਗਿੱਲ, ਰਾਮ ਸਰੂਪ ਸ਼ਰਮਾ, ਐਡਵੋਕੇਟ ਕੁਲਵੰਤ ਸਿੰਘ ਧਿੰਗੜ, ਰਾਮ ਸਿੰਘ ਬੀਹਲਾ, ਜਤਿੰਦਰ ਸਿੰਘ ਉਪਲੀ, ਮਨਦੀਪ ਕੁਮਾਰ, ਡਾ. ਉਜਾਗਰ ਸਿੰਘ ਮਾਨ, ਚਤਿੰਦਰ ਸਿੰਘ ਰੁਪਾਲ, ਸੁਖਬੀਰ ਸਿੰਘ ਜਵੰਧਾ, ਇਕਬਾਲ ਦੀਨ ਬਾਠਾਂ, ਗੁਰਮੇਲ ਸਿੰਘ ਪਰਦੇਸੀ, ਬਲਵੀਰ ਸਿੰਘ ਮੰਡੇਰ, ਗੁਰਨੈਬ ਮਘਾਣੀਆਂ, ਬਲਜੀਤ ਸਿੰਘ, ਬਾਂਸਲ ਧੂਰੀ, ਪੇਂਟਰ ਸੁਖਦੇਵ ਧੂਰੀ, ਹਰਬੰਸ ਸਿੰਘ ਧੂਰੀ, ਮਨਜੀਤ ਸਿੰਘ ਸਾਗਰ ਅਤੇ ਰਘਵੀਰ ਸਿੰਘ ਗਿੱਲ ਕੱਟੂ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ । ਸਭਾ ਵੱਲੋਂ ਅਜ਼ੀਜ਼ ਸਰੋਏ ਦਾ ਸਨਮਾਨ ਵੀ ਕੀਤਾ ਗਿਆ।