ਪਾਕਿਸਤਾਨ ਨੇ ਏਸ਼ੀਆ ਕੱਪ ਦੇ 5ਵੇਂ ਸੁਪਰ 4 ਮੈਚ ਵਿੱਚ ਬੰਗਲਾਦੇਸ਼ ਨੂੰ 11 ਦੌੜਾਂ ਨਾਲ ਹਰਾ ਦਿੱਤਾ | ਬੰਗਲਾਦੇਸ਼ ਨੂੰ 136 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਜਿੱਤ ਨਾਲ ਪਾਕਿਸਤਾਨ ਨੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ |
ਹਾਰਿਸ ਰਫੀ ਨੇ 18ਵੇਂ ਓਵਰ ਦੀ ਦੂਜੀ ਗੇਂਦ ‘ਤੇ ਤਨਜ਼ੀਮ ਹਸਨ ਸਾਕਿਬ (10 ਦੌੜਾਂ) ਅਤੇ ਚੌਥੀ ਗੇਂਦ ‘ਤੇ ਤਸਕੀਨ ਅਹਿਮਦ (4 ਦੌੜਾਂ) ਨੂੰ ਬੋਲਡ ਕੀਤਾ।
ਸ਼ਾਹੀਨ ਸ਼ਾਹ ਅਫਰੀਦੀ ਨੇ 17ਵੇਂ ਓਵਰ ਵਿੱਚ ਗੇਂਦਬਾਜ਼ੀ ਕਰਦੇ ਹੋਏ ਸ਼ਮੀਮ ਹਸਨ (30 ਦੌੜਾਂ) ਨੂੰ ਤਲਤ ਹੁਸੈਨ ਹੱਥੋਂ ਆਪਣੀ ਤੀਜੀ ਵਿਕਟ ਲਈ ਕੈਚ ਕਰਵਾਇਆ। ਉਸਨੇ ਪਾਵਰਪਲੇ ਵਿੱਚ ਤੌਹੀਦ ਹ੍ਰਿਦੋਏ (5 ਦੌੜਾਂ) ਅਤੇ ਓਪਨਰ ਪਰਵੇਜ਼ ਹੁਸੈਨ ਇਮਨ (0) ਨੂੰ ਵੀ ਆਊਟ ਕੀਤਾ।
ਸੈਮ ਅਯੂਬ ਨੇ ਜ਼ਾਕਿਰ ਅਲੀ (5 ਦੌੜਾਂ) ਅਤੇ ਨੂਰੂਲ ਹਸਨ (16 ਦੌੜਾਂ) ਨੂੰ ਮੁਹੰਮਦ ਨਵਾਜ਼ ਹੱਥੋਂ ਕੈਚ ਕਰਵਾਇਆ। ਮੁਹੰਮਦ ਨਵਾਜ਼ ਨੇ ਮੇਹਿਦੀ ਹਸਨ (11 ਦੌੜਾਂ) ਨੂੰ ਮੁਹੰਮਦ ਨਵਾਜ਼ ਹੱਥੋਂ ਕੈਚ ਕਰਵਾਇਆ। ਹਾਰਿਸ ਰਊਫ ਨੇ ਪਾਵਰਪਲੇ ਦੇ ਆਖਰੀ ਓਵਰ ਵਿੱਚ ਸੈਫ ਹਸਨ (18 ਦੌੜਾਂ) ਨੂੰ ਪਿੱਛੇ ਕੈਚ ਕਰਵਾਇਆ।