-ਹੋਰ ਸਮਾਜ ਸੇਵੀ ਵੀ ਹੜ੍ਹ ਪੀੜਤਾਂ ਦੀ ਮੱਦਦ ਲਈ ਆਉਣ ਅੱਗੇ: ਸਮਸ਼ੇਰ ਸੇਖੋਂ
ਬਰਨਾਲਾ 7 ਸਤੰਬਰ (ਧਰਮਪਾਲ ਸਿੰਘ): ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਲੋਕਾਂ ਦੇ ਤਬਾਹ ਹੋਏ ਘਰਾਂ ਅਤੇ ਫਸਲਾਂ ਦੇ ਨੁਕਸਾਨ ਦੇ ਚੱਲਦੇ ਸਥਾਨਕ ਫਰਵਾਹੀ ਰੋਡ ਉਪਰ ਸੇਖੋਂ ਪਰਿਵਾਰ ਇਨ੍ਹਾਂ ਦੀ ਮਦਦ ਲਈ ਅੱਗੇ ਆਇਆ ਹੈ, ਜਿੰਨ੍ਹਾਂ ਵੱਲੋਂ ਲੋੜੀਂਦਾ ਸਮਾਨ ਹੜ੍ਹ ਪੀੜਤ ਇਲਾਕਿਆ ਵਿੱਚ ਭੇਜਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਮਾਜ ਸੇਵੀ ਸਮਸ਼ੇਰ ਸਿੰਘ ਸੇਖੋਂ ਨੇ ਦੱਸਿਆ ਕਿ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਲੋਕਾਂ ਦੀ ਜਿੰਦਗੀ ਲੀਹ ਤੋਂ ਲੱਥ ਚੁੱਕੀ ਹੈ ਅਤੇ ਘਰਾਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਦੇ ਘਰ ਡਿੱਗ ਚੁੱਕੇ ਅਤੇ ਲੋਕ ਖੁੱਲੇ ਆਸਮਾਨ ਵਿੱਚ ਗੁਜ਼ਾਰਾ ਕਰਨ ਲਈ ਮਜ਼ਬੂਰ ਹਨ। ਇਨ੍ਹਾਂ ਲੋਕਾਂ ਦੀ ਮੱਦਦ ਲਈ ਸੇਖੋਂ ਪਰਿਵਾਰ ਵੱਲੋਂ ਬੈੱਡ ਸੀਟਾਂ, ਕੰਬਲ, ਸਿਰਹਾਣੇ, ਚਾਦਰਾਂ ਅਤੇ ਲੋੜੀਂਦੇ ਕੱਪੜੇ ਭੇਜੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਣਾ ਵਿੱਚੋਂ ਇੱਕ ਟਰੱਕ ਹੜ੍ਹ ਪੀੜਤਾਂ ਦੀ ਮਦਦ ਲਈ ਜਾ ਰਿਹਾ ਹੈ, ਜਿੱਥੇ ਉਨ੍ਹਾਂ ਨੇ ਇਹ ਲੋੜੀਂਦਾ ਸਮਾਨ ਪਹੁੰਚਦਾ ਕੀਤਾ ਹੈ। ਉਨ੍ਹਾਂ ਦੇ ਨਾਲ ਨਾਲ ਹੋਰ ਸਮਾਜ ਸੇਵੀ ਵੀ ਜੁੜੇ ਹੋਏ ਹਨ ਜੋ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਅਤੇ ਉਹ ਭਵਿੱਖ ਵਿੱਚ ਵੀ ਹੜ੍ਹ ਪੀੜਤਾਂ ਦੀ ਮੱਦਦ ਲਈ ਲੋੜੀਂਦਾ ਸਮਾਨ ਭੇਜਦੇ ਰਹਿਣਗੇ। ਉਹਨਾਂ ਹੋਰਨਾਂ ਸਮਾਜ ਸੇਵੀ ਸੰਸਥਾਵਾ, ਕਲੱਬਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਮੁਸ਼ਕਿਲ ਦੀ ਘੜੀ ਵਿੱਚ ਆਮ ਲੋਕ ਵੀ ਆਪਣਾ ਦਸਵੰਦ ਕੱਢ ਕੇ ਹੜ੍ਹ ਪੀੜਤ ਲੋਕਾਂ ਦੀ ਮਦਦ ਵਿੱਚ ਆਪਣਾ ਯੋਗਦਾਨ ਪਾਉਣ।

.jpg)