ਬਰਨਾਲਾ, 17 ਸਤੰਬਰ (ਧਰਮਪਾਲ ਸਿੰਘ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂੜੇਕੇ ਕਲਾਂ ਵੱਲੋਂ ਚੇਅਰਮੈਨ ਟਰਾਈਡੈਂਟ ਕੰਪਨੀ ਧੌਲਾ ਨੂੰ ਰੂੜੇਕੇ ਸਕੂਲ ਵਿਖੇ ਵਿਦਿਆਰਥੀਆਂ ਨੂੰ ਸਿਹਤ ਸੰਬੰਧੀ ਜਾਣਕਾਰੀ ਦੇਣ ਲਈ ਡਾਕਟਰ ਭੇਜਣ ਬਾਰੇ ਕੀਤੀ ਬੇਨਤੀ ਤੇ ਟਰਾਈਡੈਂਟ ਕੰਪਨੀ ਵੱਲੋਂ ਡਾਕਟਰ ਬਲਜਿੰਦਰ ਸਿੰਘ ਨੂੰ ਭੇਜ ਕੇ ਵਿਦਿਆਰਥੀਆਂ ਨੂੰ ਵੱਖ-ਵੱਖ ਮੌਸਮੀ ਬਿਮਾਰੀਆਂ, ਨਿੱਜੀ ਸਿਹਤ ਸੰਭਾਲ, ਲਾਗ ਦੀਆਂ ਬਿਮਾਰੀਆਂ, ਸੱਪ ਦੇ ਡੱਸਣ ਅਤੇ ਹਲਕਾਅ ਵਾਲੇ ਪ੍ਰਭਾਵਿਤ ਜੀਵਾਂ ਵੱਲੋਂ ਕੱਟਣ ਦੇ ਇਲਾਜ ਬਾਰੇ ਜਾਗਰੂਕ ਕੀਤਾ ਗਿਆ । ਪ੍ਰਿੰਸੀਪਲ ਅਨਿਲ ਕੁਮਾਰ ਮੋਦੀ ਨੇ ਟਰਾਈਡੈਂਟ ਕੰਪਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਚ ਆਏ ਹੜ੍ਹਾਂ ਉਪਰੰਤ ਫ਼ੈਲ ਰਹੀਆਂ ਵੱਖ-ਵੱਖ ਮੌਸਮੀ ਬਿਮਾਰੀਆਂ, ਨਿੱਜੀ ਸਿਹਤ ਸੰਭਾਲ, ਲਾਗ ਦੀਆਂ ਬਿਮਾਰੀਆਂ, ਸੱਪ ਦੇ ਡੱਸਣ ਅਤੇ ਹਲਕਾਅ ਵਾਲੇ ਪ੍ਰਭਾਵਿਤ ਜੀਵਾਂ ਵੱਲੋਂ ਕੱਟਣ ਦੇ ਇਲਾਜ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਡਾਕਟਰ ਬਲਜਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਸੁਣਿਆ। ਇਸ ਦੌਰਾਨ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਜਤਿੰਦਰ ਸਿੰਘ ਨੇ ਟਰਾਈਡੈਂਟ ਕੰਪਨੀ ਦੀ ਇੰਮੀਊਨਟੀ ਟੀਮ ਦੀ ਮੈਂਬਰ ਰੁਪਿੰਦਰ ਕੌਰ ਅਤੇ ਡਾਕਟਰ ਬਲਜਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਦੌਰਾਨ ਸਕੂਲ ਦੇ ਸਮੂਹ ਵਿਦਿਆਰਥੀ ਅਤੇ ਸਟਾਫ਼ ਹਾਜ਼ਰ ਸੀ।