ਪੰਜਾਬੀ ਗਾਇਕ ਰਾਜਵੀਰ ਜਵੰਦਾ (Rajveer Jawanda) ਨੂੰ ਲੁਧਿਆਣਾ ਦੇ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ।ਦੱਸ ਦੇਈਏ ਕਿ ਉਹ ਪੰਜ ਤੱਤਾਂ ਦੇ ਵਿੱਚ ਵਿਲੀਨ ਹੋ ਗਏ ਹਨ| ਉਥੇ ਹੋ ਦੱਸ ਦੇਈਏ ਕਿ ਉਨ੍ਹਾਂ ਦੇ ਪੁੱਤਰ ਦਿਲਾਵਰ ਨੇ ਪਿੰਡ ਦੇ ਸਰਕਾਰੀ ਸਕੂਲ ਦੇ ਨੇੜੇ ਜ਼ਮੀਨ ਵਿੱਚ ਅੰਤਿਮ ਸੰਸਕਾਰ ਦੀ ਚਿਤਾ ਨੂੰ ਅੱਗ ਲਗਾਈ। ਗਾਇਕ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਿੰਡ ਵਿੱਚ ਪ੍ਰਸ਼ੰਸਕਾਂ ਦੀ ਇੱਕ ਵੱਡੀ ਭੀੜ ਇਕੱਠੀ ਹੋਈ।
ਸਸਕਾਰ ਵਾਲੀ ਥਾਂ ‘ਤੇ ਇੱਕ ਯਾਦਗਾਰ ਵੀ ਬਣਾਈ ਜਾ ਸਕਦੀ ਹੈ। ਇਹ ਉਹੀ ਜਗ੍ਹਾ ਸੀ ਜਿੱਥੇ ਰਾਜਵੀਰ ਜਵੰਦਾ ਨੇ ਪਹਿਲੀ ਵਾਰ ਸਟੇਜ ‘ਤੇ ਗਾਇਆ ਸੀ। ਅੰਤਿਮ ਸੰਸਕਾਰ ਤੋਂ ਪਹਿਲਾਂ, ਹਾਦਸੇ ਤੋਂ ਬਾਅਦ ਜਵੰਦਾ ਦੀ ਪਹਿਲੀ ਤਸਵੀਰ ਸਾਹਮਣੇ ਆਈ ਸੀ। ਉਨ੍ਹਾਂ ਨੇ ਸਿਰ ‘ਤੇ ਲਾਲ ਪੱਗ ਬੰਨ੍ਹੀ ਹੋਈ ਸੀ। 11 ਦਿਨਾਂ ਤੱਕ ਮੋਹਾਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਰਹਿਣ ਦੇ ਬਾਵਜੂਦ, ਹਾਦਸੇ ਤੋਂ ਬਾਅਦ ਉਨ੍ਹਾਂ ਦੀ ਕੋਈ ਫੋਟੋ ਸਾਹਮਣੇ ਨਹੀਂ ਆਈ।