ਧਨੌਲਾ/ਬਰਨਾਲਾ (ਧਰਮਪਾਲ ਸਿੰਘ, ਬਲਜੀਤ ਕੌਰ): ਜਰਨਲਿਸਟ ਪ੍ਰੈਸ ਕਲੱਬ (ਰਜਿਸਟਰਡ) ਧਨੌਲਾ ਵੱਲੋਂ ਭਾਈ ਘਨੱਈਆ ਲੋਕ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਐਤਵਾਰ ਨੂੰ ਰਾਮਲੀਲਾ ਕਲੱਬ, ਧਨੌਲਾ ਵਿੱਚ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਾਇਆ ਗਿਆ। ਕੈਂਪ ’ਚ 520 ਲੋਕਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ।ਕੈਂਪ ਵਿੱਚ ਸਿਵਲ ਹਸਪਤਾਲ ਧਨੌਲਾ ਤੋਂ ਮੈਡੀਸਨ ਮਾਹਿਰ ਡਾ. ਪਰੀਕਸ਼ਿਤ ਮਿੱਤਲ, ਸਿਵਲ ਹਸਪਤਾਲ ਬਰਨਾਲਾ ਤੋਂ ਬੱਚਿਆਂ ਦੇ ਡਾਕਟਰ ਡਾ. ਜਸਦੀਪ ਸਿੰਘ ਤੇ ਸਿਵਲ ਹਸਪਤਾਲ ਧਨੌਲਾ ਤੋਂ ਅੱਖਾਂ ਦੇ ਮਾਹਿਰ ਡਾ. ਗੁਰਮੀਤ ਸਿੰਘ ਨੇ ਪੂਰਾ ਦਿਨ ਲੋਕਾਂ ਦੀ ਜਾਂਚ ਕੀਤੀ। ਮਰੀਜ਼ਾਂ ਦੀ ਰੂਟੀਨ ਚੈੱਕਅੱਪ ਦੇ ਨਾਲ ਲੋੜ ਮੁਤਾਬਕ ਦਵਾਈਆਂ ਵੀ ਨਿਸ਼ੁਲਕ ਦਿੱਤੀਆਂ ਗਈਆਂ। ਬੱਚਿਆਂ ਦੇ ਡਾਕਟਰ ਡਾ. ਜਸਦੀਪ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਰੂਟੀਨ ਜਾਂਚ ਵਿੱਚ ਡੇਢ ਸਾਲ ਦੇ ਇੱਕ ਬੱਚੇ ਵਿੱਚ ਲਿਊਕੀਮੀਆ (ਖੂਨ ਦਾ ਕੈਂਸਰ) ਦੇ ਲੱਛਣ ਮਿਲੇ ਹਨ। ਬੱਚੇ ਨੂੰ ਤੁਰੰਤ ਉੱਚ ਮੈਡੀਕਲ ਕੇਂਦਰ ’ਚ ਰੈਫਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਮੇਂ ਸਿਰ ਬੀਮਾਰੀ ਫੜੀ ਜਾਵੇ ਤਾਂ ਇਲਾਜ ਦੇ ਚਾਂਸ ਵੱਧ ਜਾਂਦੇ ਨੇ।ਡਾ. ਜਸਦੀਪ ਸਿੰਘ ਨੇ ਕਿਹਾ ਕਿ ਕੈਂਪ ’ਚ ਕਈ ਐਸੇ ਮਰੀਜ਼ ਵੀ ਸਾਹਮਣੇ ਆਏ, ਜਿਨ੍ਹਾਂ ਨੂੰ ਗੰਭੀਰ ਬੀਮਾਰੀਆਂ ਸਨ ਪਰ ਉਨ੍ਹਾਂ ਨੂੰ ਆਪਣੀ ਹਾਲਤ ਦਾ ਪਤਾ ਹੀ ਨਹੀਂ ਸੀ। ਐਹੋ ਜਿਹੇ ਕੈਂਪ ਲੋਕਾਂ ਨੂੰ ਸਿਹਤ ਪ੍ਰਤੀ ਸਚੇਤ ਕਰਨ ਲਈ ਜ਼ਰੂਰੀ ਹਨ।
ਡਾਕਟਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਵੀ ਬੀਮਾਰੀ ਦੇ ਲੱਛਣ ਦਿਸਣ ਤਾਂ ਲਾਪਰਵਾਹੀ ਨਾ ਕਰਨ। ਤੁਰੰਤ ਨੇੜਲੇ ਸਿਵਲ ਹਸਪਤਾਲ ਜਾਂ ਸਿਹਤ ਕੇਂਦਰ ’ਚ ਜਾ ਕੇ ਜਾਂਚ ਕਰਵਾਉਣ। ਸਮੇਂ ਸਿਰ ਇਲਾਜ ਨਾਲ ਵੱਡੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।ਕੈਂਪ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਰਹੇ। ਜਰਨਲਿਸਟ ਪ੍ਰੈਸ ਕਲੱਬ ਧਨੌਲਾ ਤੇ ਰਾਮਲੀਲਾ ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਅੱਗੇ ਵੀ ਲੋਕਾਂ ਦੀ ਭਲਾਈ ਲਈ ਐਹੋ ਜਿਹੇ ਮੁਫਤ ਮੈਡੀਕਲ ਕੈਂਪ ਲਗਾਏ ਜਾਂਦੇ ਰਹਿਣਗੇ।
.jpeg)
