ਬਰਨਾਲਾ, 29 ਦਸੰਬਰ (ਧਰਮਪਾਲ ਸਿੰਘ): ਦੋਧੀ ਯੂਨੀਅਨ ਬਰਨਾਲਾ ਨੇ ਕੱਚਾ ਕਾਲਜ ਰੋਡ ਤੇ ਟੈਗੋਰ ਗਲੀ ਵਿਖੇ ਮਾਤਾ ਗੁਜਰੀ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦਾ ਲੰਗਰ ਲਾਇਆ ਗਿਆ। ਇਸ ਮੌਕੇ ਦੋਧੀ ਯੂਨੀਅਨ ਬਰਨਾਲਾ ਦੇ ਪ੍ਰਧਾਨ ਰਾਜੂ ਸਿੰਘ ਚਹਿਲ, ਮੀਤ ਪ੍ਰਧਾਨ ਬਹਾਦਰ ਸਿੰਘ ਉੱਪਲੀ ਅਤੇ ਉੱਘੇ ਸਮਾਜ ਸੇਵੀ ਹਰਬੰਸ ਸਿੰਘ ਉਰਫ ਬੂਟਾ ਗੌੜੀਆ ਸਰਦਾਰ ਡੇਅਰੀ ਵਾਲੇ ਨੇ ਦੱਸਿਆ ਕਿ ਦੁੱਧ ਦੀ ਯੂਨੀਅਨ ਬਰਨਾਲਾ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਮਾਤਾ ਗੁਜਰੀ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁੱਧ ਦਾ ਲੰਗਰ ਲਗਾਇਆ ਗਿਆ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਰੋਕ ਕੇ ਦੁੱਧ ਸਕਾਇਆ ਗਿਆ |

ਇਸ ਮੌਕੇ ਚੇਅਰਮੈਨ ਸੁਖਦਰਸ਼ਨ ਸਿੰਘ, ਬਲਾਕ ਪ੍ਰਧਾਨ ਅਜੈਬ ਸਿੰਘ ਸੁਖਪੁਰਾ, ਅਵਤਾਰ ਸਿੰਘ ਸਹਿਜੜਾ, ਇੰਦਰਜੀਤ ਸਿੰਘ ਚੌਹਾਨਕੇ, ਸੁਖਵਿੰਦਰ ਸਿੰਘ ਠੀਕਰੀਵਾਲਾ, ਵੀਰ ਸਿੰਘ ਠੀਕਰੀਵਾਲਾ, ਰੇਸਮ ਸਿੰਘ ਪੰਡੋਰੀ, ਗੁਰਜੰਟ ਸਿੰਘ ਕੱਟੂ, ਜਸਵਿੰਦਰ ਸਿੰਘ ਜੋਧਪੁਰ, ਅਜੈਬ ਸਿੰਘ, ਸੁਖਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਧੌਲਾ, ਲਾਲ ਬਿਹਾਰੀ, ਸੰਕਰ, ਸੰਬੋਧ ਕੁਮਾਰ, ਰਾਧੇ ਸਿਆਮ ਆਦਿ ਨੇ ਵੀ ਸੇਵਾ ਕੀਤੀ ।

.jpg)