ਮਾਨਸਾ 5 ਜੁਲਾਈ (ਡਾ ਸੰਦੀਪ ਘੰਡ ) ਮੋਦੀ ਨੂੰ ਦੇਸ਼ ਦੇ ਆਮ ਮਿਹਨਤਕਸ਼ ਲੋਕਾਂ ਦੀ ਕੋਈ ਪ੍ਰਵਾਹ ਨਹੀਂ । ਦੇਸ਼ ਵਿਚ ਮਹਿੰਗਾਈ , ਭ੍ਰਿਸ਼ਟਾਚਾਰ ,ਬੇਰੁਜ਼ਗਾਰੀ ਅਸਮਾਨ ਛੂਹ ਰਹੀ ਹੈ। ਮੋਦੀ ਸਰਕਾਰ ਨੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਕੋਲ ਗਿਰਵੀ ਰੱਖ ਦਿੱਤਾ ਹੈ। ਮਜ਼ਦੂਰਾਂ ਕਿਸਾਨਾਂ ਮੁਲਾਜ਼ਮਾਂ ਦੁਕਾਨਦਾਰਾਂ ਦੇ ਖਿਲਾਫ ਕਾਨੂੰਨ ਲਿਆਂਦੇ ਜਾ ਰਹੇ ਹਨ। ਕਾਰਪੋਰੇਟ ਪੱਖੀ ਅਤੇ ਦੇਸ ਦੇ ਮਜ਼ਦੂਰਾਂ ਕਿਸਾਨਾਂ ਮੁਲਾਜ਼ਮਾਂ ਤੇ ਦੁਕਾਨਦਾਰਾਂ ਤੇ ਕਮਜ਼ੋਰ ਵਰਗ ਦੇ ਵਿਰੋਧੀ ਨੀਤੀਆਂ ਲਿਆਉਣ ਵਾਲੀ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਦੇਸ ਦੀਆਂ ਪ੍ਰਮੁੱਖ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਕੀਤੀ 9 ਜੁਲਾਈ ਦੀ ਦੇਸ ਵਿਆਪੀ ਹੜਤਾਲ ਦੇ ਸੱਦੇ ਨੂੰ ਮਾਨਸਾ ਸ਼ਹਿਰ ਵਿਚ ਉਸ ਸਮੇਂ ਵਿਆਪਕ ਸਮਰਥਨ ਮਿਲਿਆ ਜਦੋਂ ਸਮੁਚੀਆਂ ਕਿਸਾਨ ਜਥੇਬੰਦੀਆਂ, ਸਮੇਂਤ , ਕਰਿਆਨਾ ਐਸੋਸੀਏਸ਼ਨ ਮੁਲਾਜ਼ਮਾਂ ਦੀਆਂ ਫੈਡਰੇਸ਼ਨਾਂ ਭੱਠਾ ਮਾਲਕ ਐਸੋਸੀਏਸ਼ਨ ,ਸੁਤੰਤਰਤਾ ਸੰਗਰਾਮੀਏ ਦੇ ਪਰਿਵਾਰਾ, ਪੈਨਸ਼ਨਰ ਐਸੋਸੀਏਸ਼ਨਾ ਸਮੇਤ ਸ਼ਹਿਰ ਦੀਆਂ ਸਮੁੱਚੀਆਂ ਜਥੇਬੰਦੀਆਂ ਨੇ ਸਮਾਰਥਨ ਦਾ ਐਲਾਨ ਕਰ ਦਿੱਤਾ। ਸਮਰਥਨ ਕਰਨ ਦੀ ਅਹਿਮ ਕੜੀ ਵਜੋਂ ਅੱਜ ਮਾਨਸਾ ਦੀਆਂ ਸਮੁੱਚੀਆਂ ਜਥੇਬੰਦੀਆਂ ਵਲੋਂ ਸ਼ਹੀਦ ਕਾਮਰੇਡ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਮੀਟਿੰਗ ਕੀਤੀ ਗਈ ਅਤੇ ਮਾਨਸਾ ਸ਼ਹਿਰ ਦੇ ਮਾਲ ਗੋਦਾਮ ਤੇ ਇੱਕਠ ਕਰਕੇ ਸ਼ਹਿਰ ਮੋਦੀ ਸਰਕਾਰ ਖ਼ਿਲਾਫ਼ ਵਿਸ਼ਾਲ ਰੋਸ ਮਾਰਚ ਕੱਢਿਆ ਜਾਵੇਗਾ
ਇਸ ਮੀਟਿੰਗ ਵਿੱਚ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਏਕਟੂ ਦੇ ਸੂਬਾ ਕਨਵੀਨਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ,ਆਲ ਇੰਡੀਆ ਟਰੇਡ ਯੂਨੀਅਨ ਕੌਂਸਲ ਦੇ ਸੂਬਾ ਆਗੂ ਐਡਵੋਕੇਟ ਕਾਮਰੇਡ ਕੁਲਵਿੰਦਰ ਸਿੰਘ ਉੱਡਤ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਆਗੂ ਕਾਮਰੇਡ ਕ੍ਰਿਸ਼ਨ ਚੌਹਾਨ,ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਇਰਲਾ ਦੇ ਸੂਬਾ ਆਗੂ ਕਾਮਰੇਡ ਗੁਰਸੇਵਕ ਮਾਨ ਬੀਬੜੀਆਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ , ਬੀ ਕੇ ਯੂ ਕ੍ਰਾਂਤੀਕਾਰੀ ਦੇ ਆਗੂ ਦਲਜੀਤ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਆਗੂ ਕਾਮਰੇਡ ਭਜਨ ਸਿੰਘ ਘੁੰਮਣ ,ਬੀ ਕੇ ਯੂ ਡਕੌਂਦਾ ਮਨਜੀਤ ਧਨੇਰ ਦੇ ਆਗੂ ਮੱਖਣ ਸਿੰਘ ਭੈਣੀਬਾਘਾ, ਹਰਵੰਸ ਸਿੰਘ ਟਾਂਡੀਆ,ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਆਗੂ ਕਾਮਰੇਡ ਨਛੱਤਰ ਸਿੰਘ ਖੀਵਾ, ਸੂਬਾ ਕਮੇਟੀ ਮੈਂਬਰ ਕਾਮਰੇਡ ਸੁਰਿੰਦਰਪਾਲ ਸ਼ਰਮਾ,ਫਰੀਡਮ ਫਾਈਟਰ ਦੇ ਆਗੂ ਹਰਵੰਸ ਸਿੰਘ ਨਿਧੱੜਕ ਬਲਵੰਤ ਫ਼ਕਰ ,ਪੇਂਟਰ ਯੂਨੀਅਨ ਦੇ ਆਗੂ ਜੀਤਾ ਰਾਮ , ਬਿੰਦਰ ਸਿੰਘ, ਬੀ ਕੇ ਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਡਾ਼ ਸਤਿੰਦਰਪਾਲ ਠੂਠਿਆਂਵਾਲੀ,ਬੀ ਕੇ ਯੂ ਮਾਨਸਾ ਦੇ ਸੂਬਾ ਆਗੂ ਤੇਜ ਸਿੰਘ ਚਕੇਰੀਆਂ, ਜਮੂਹਰੀ ਕਿਸਾਨ ਸਭਾ ਦੇ ਸੂਬਾ ਆਗੂ ਕਾਮਰੇਡ ਮੇਜਰ ਸਿੰਘ ਦੂਲੋਵਾਲ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਕਾਮਰੇਡ ਧੰਨਾ ਮੱਲ ਗੋਇਲ, ਦੋਧੀ ਯੂਨੀਅਨ ਦੇ ਆਗੂ ਲਾਭ ਸਿੰਘ ਭੈਣੀਬਾਘਾ ਸੰਦੀਪ ਸਿੰਘ ਖਿਆਲਾ,ਸੀ ਪੀ ਆਈ ਦੇ ਆਗੂ ਸਹਿਰੀ ਸਕੱਤਰ ਰਤਨ ਭੋਲਾ,ਆਲ ਇੰਡੀਆ ਡਾਕ ਗ੍ਰਮੀਣ ਸੇਵਕ ਯੂਨੀਅਨ ਦੇ ਬਠਿੰਡਾ ਡਵੀਜ਼ਨ ਦੇ ਆਗੂ ਵਿਜੇ ਕੁਮਾਰ,,,,ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਸਿਕੰਦਰ ਸਿੰਘ ਘਰਾਂਗਣਾਂ, ,ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਆਇਸ਼ਾ ਦੇ ਆਗੂ ਸੁਖਜੀਤ ਰਾਮਾਨੰਦੀ ਕੁਲਦੀਪ ਸਿੰਘ ਅਤੇ ਰਘਵੀਰ ਸਿੰਘ ਝੱਬਰ,ਭਜਨ ਸਿੰਘ ਮਾਨਸਾ, ਸੁਖਦੇਵ ਸਿੰਘ ਮਾਨਸਾ ਆਦਿ ਆਗੂਆਂ ਨੇ ਕਿਹਾ ਕਿ ਜਦੋਂ ਤੋਂ ਦੇਸ਼ ਦੀ ਸਤ੍ਹਾ ਤੇ ਮੋਦੀ ਸਰਕਾਰ ਕਾਬਜ਼ ਹੋਈ ਹੈ ਉਦੋਂ ਤੋਂ ਹੀ ਘੱਟ ਗਿਣਤੀਆਂ ਅਤੇ ਕਮਜ਼ੋਰ ਵਰਗਾਂ ਤੇ ਹਮਲੇ ਵਧਣ ਲੱਗੇ ਅਤੇ ਪ੍ਰਚੂਨ ਖੇਤਰ ਵਿੱਚ ਛੋਟੇ ਦੁਕਾਨਦਾਰ ਵੁ ਕੰਮ ਤੋਂ ਵਿਹਲੇ ਹੋਣੇ ਸ਼ੁਰੂ ਹੋ ਗਏ, ਛੋਟੀਆਂ ਸਨਅਤਾਂ ਬੰਦ ਹੋ ਗਈਆਂ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਚਾਰ ਕੋਡਾ ਵਿਚ ਬਦਲ ਦਿੱਤਾ ਆਗੂਆਂ ਨੇ ਕਿਹਾ ਇਹ ਨੀਜੀਕਰਨ ਦੀਆਂ ਨੀਤੀਆਂ ਲਾਗੂ ਦੇਸ ਦੀ ਅਰਥ-ਵਿਵਸਥਾ ਡਿੱਗਣ ਕਾਰਨ ਲੱਖਾਂ ਕਾਰਖਾਨੇ ਬੰਦ ਹੋ ਗਿਆ ਤੇ ਕਰੋੜਾਂ ਦੀ ਗਿਣਤੀ ਵਿੱਚ ਲੋਕ ਬੇਰੁਜ਼ਗਾਰ ਹੋ ਗਏ ਤੇ ਆਗੂ ਨੇ ਕਿਹਾ ਕਿ ਇਹੋ ਜਿਹਾ ਵਿਵਹਾਰ ਮੋਦੀ ਸਰਕਾਰ ਦਾ ਕਦੇ ਬਰਦਾਸ਼ਤ ਨਹੀਂ ਹੋਵੇਗਾ।