ਫਿਲੌਰ/ਅੱਪਰਾ (ਜੱਸੀ)-ਅੱਪਰਾ ਦੇ ਅੱਡਾ ਫਿਲੌਰ ਵਾਲਾ ਵਿਖੇ ਸਥਿਤ ਦਰਬਾਰ ਸਰਬਰ ਸਖੀ ਸੁਲਤਾਨ ਲੱਖ ਦਾਤਾ ਪੀਰ ਜੀ ਵਿਖੇ ਹਜ਼ਰਤ ਗੌਂਸਪਾਕ ਗੌਂਸਲੇ ਆਜ਼ਮ ਵੈੱਲਫੇਅਰ ਕਮੇਟੀ (ਰਜ਼ਿ) ਅੱਪਰਾ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁੱਗਾ ਜਾਹਰ ਪੀਰ ਜੀ ਦਾ ਅਖਾੜਾ ਮਿਤੀ 24 ਅਗਸਤ ਦਿਨ ਸ਼ਨੀਵਾਰ ਨੂੰ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧ 'ਚ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਸ਼ੰਮੀ ਕੰਡਾ ਨੇ ਦੱਸਿਆ ਕਿ ਰੇਸ਼ਮ ਨਾਥ ਐਂਡ ਪਾਰਟੀ ਗੁੱਗਾ ਜਾਹਰ ਪੀਰ ਜੀ ਦੀ ਮਹਿਮਾ ਦਾ ਗੁਣਗਾਣ ਕਰਨਗੇ |