ਸ੍ਰੀ ਅਨੰਦਪੁਰ ਸਾਹਿਬ 22 ਸਤੰਬਰ ( ਦਮਨ ਅਰੋੜਾ )
ਇੱਥੋਂ ਦੇ ਪੰਜ ਪਿਆਰੇ ਚਾਰ ਸਾਹਿਬਜਾਦੇ ਮਾਰਗ ਤੇ ਸਥਿਤ ਗੁਰਦੁਆਰਾ ਲੋਹ ਲੰਗਰ ਡੇਰਾ ਬਾਬਾ ਸੁਲੱਖਣ ਸਿੰਘ ਵਿਖੇ 100 ਕਮਰਿਆਂ ਦੀ ਸਰਾਂ ਦੀ ਸੁਰੂਆਤ ਤਖਤ ਸ੍ਰੀ ਕੇਗਸੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਸਮੇਤ ਵੱਡੀ ਗਿਣਤੀ ਸੰਤਾਂ ਮਹਾਂਪੁਰਸ਼ਾ ਵਲੋਂ ਟੱਕ ਲਗਾ ਕੇ ਸੁਰੂਆਤ ਕੀਤੀ ਗਈ।ਇਸ ਤੋਂ ਪਹਿਲਾ ਚੋਪਈ ਸਾਹਿਬ ਦੇ ਪਾਠ ਕੀਤੇ ਗਏ।ਇਸ ਉਪਰੰਤ ਸਰਾਂ ਦੇ ਨੀਂਹ ਪੱਥਰ ਦੀ ਅਰਦਾਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜ਼ੋਗਿੰਦਰ ਸਿੰਘ ਵਲੋਂ ਕੀਤੀ ਗਈ।
ਇਸ ਸਬੰਧੀ ਮੁੱਖ ਸੇਵਾਦਾਰ ਬਾਬਾ ਦਿਲਬਾਗ ਸਿੰਘ ਅਤੇ ਬਾਬਾ ਜਰਨੈਲ ਸਿੰਘ ਕਾਰ ਸੇਵਾ ਨੇ ਦੱਸਿਆ ਕਿ ਇਹ ਸਰਾਂ ਅਤਿ—ਆਧੁਨਿਕ ਸਹੂਲਤਾਂ ਵਾਲੀ ਹੋਵੇਗੀ।ਜਿਸ ਵਿੱਚ ਅਜੋਕੇ ਸਮੇਂ ਨਾਲ ਸਬੰਧਿਤ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਸੰਗਤਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਵਧੀਕ ਮੈਨੇਜਰ ਐਡ. ਹਰਦੇਵ ਸਿੰਘ, ਕੁਲਦੀਪ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪੰਜ ਪਿਆਰੇ ਅਤੇ ਵੱਡੀ ਗਿਣਤੀ ਵਿੱਚ ਧਾਰਮਿਕ ਸਖਸੀਅਤਾਂ ਹਾਜਰ ਸਨ।