ਨਡਾਲੋੰ , 16 ਸਤੰਬਰ ( ਗੁਰਪਾਲ ਪਰਮਾਰ) ਪਿੰਡ ਬਘਾਣਾ ਵਿਖੇ ਡੇਰਾ 108 ਸੰਤ ਬਾਬਾ ਮੰਗਲ ਦਾਸ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਸਮੂਹ ਬਾਵਾ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਪੁੰਨਿਆ ਦੇ ਸ਼ਰਾਧ ਸਲਾਨਾ ਜੋੜ ਮੇਲੇ ਮੌਕੇ ਧਾਰਮਿਕ ਸਮਾਗਮ ਅਤੇ ਮੁਫ਼ਤ ਮੈਡੀਕਲ ਕੈਂਪ 18 ਸਤੰਬਰ ਨੂੰ ਲਗਾਇਆ ਜਾ ਰਿਹਾ ਹੈ। ਇਸ ਮੌਕੇ ਬਾਬਾ ਨਿਰਮਲ ਸਿੰਘ ਲੁਟੇਰਾ ਕਲਾਂ, ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 18 ਸਤੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਦੀਵਾਨ ਹਾਲ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਕਵੀਸ਼ਰ ਜਥੇ, ਸੰਤ ਮਹਾਂਪੁਰਸ਼ਾਂ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।ਇਸ ਮੌਕੇ ਬਾਬਾ ਨਿਰਮਲ ਸਿੰਘ ਲੁਟੇਰਾ ਕਲਾਂ ਨੇ ਦੱਸਿਆ ਕਿ 18 ਸਤੰਬਰ ਨੂੰ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਦੀ ਸਹੂਲਤਾ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਡਾਕਟਰ ਪਰਮਿੰਦਰ ਸੂਦ ਐੱਸ ਜੀ ਆਰ ਹਸਪਤਾਲ ਕੋਟ ਫਤੂਹੀ ਆਪਣੀ ਟੀਮ ਸਮੇਤ ਪੁੱਜ ਕੇ ਲੋੜਵੰਦ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ, ਬਾਬਾ ਨਿਰਮਲ ਸਿੰਘ ਲੁਟੇਰਾ ਕਲਾਂ, ਅਵਤਾਰ ਚੰਦ, ਸਰਪੰਚ ਦੇਸ ਰਾਜ ਬਘਾਣਾ, ਬਾਬਾ ਮਲਕੀਅਤ ਸਿੰਘ, ਕਰਮ ਸਿੰਘ ਫੌਜੀ, ਰਣਜੀਤ ਸਿੰਘ, ਸੁਰਜੀਤ ਸਿੰਘ ਸਰੋਆ, ਨਰਿੰਦਰ ਸਿੰਘ, ਤਰਨਦੀਪ ਸਿੰਘ ਕੈਥ ਆਦਿ ਹਾਜ਼ਰ ਸਨ।