NawanShahr 23 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ) -ਡਾ.ਮਹਿਤਾਬ ਸਿੰਘ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਡਾ. ਮੁਕੇਸ਼ ਕੁਮਾਰ ਪੀ.ਪੀ.ਐਸ ਕਪਤਾਨ ਪੁਲਿਸ ਜਾਂਚ ਅਤੇ ਪ੍ਰੇਮ ਕੁਮਾਰ ਉਪ ਕਪਤਾਨ ਪੁਲਿਸ ਜਾਂਚ ਸ਼ਹੀਦ ਭਗਤ ਸਿੰਘ ਨਗਰ ਦੀਆ ਹਦਾਇਤਾਂ ਮੁਤਾਬਿਕ ਜਿਲਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋ ਮਾੜੇ ਅਨਸਰਾਂ ਅਤੇ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸੀ.ਆਈ.ਏ ਸਟਾਫ ਸ਼ਹੀਦ ਭਗਤ ਸਿੰਘ ਨਗਰ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧ ਵਿੱਚ ਜਾਰੀ ਪ੍ਰੈਸ ਨੋਟ ਬਾਰੇ ਡਾ. ਮੁਕੇਸ਼ ਕੁਮਾਰ ਪੀ.ਪੀ.ਐਸ ਕਪਤਾਨ ਪੁਲਿਸ ਜਾਂਚ ਸ਼ਹੀਦ ਭਗਤ ਸਿੰਘ ਨਗਰ ਨੇ ਅੱਗੇ ਹੋਰ ਜਾਣਕਾਰੀ ਕਰਦਿਆ ਦੱਸਿਆ ਕਿ ਮਿਤੀ 3.5.24 ਨੂੰ ਮੁਖਤਿਆਰ ਕੌਰ ਪਤਨੀ ਲੇਟ ਮੱਖਣ ਰਾਮ ਵਾਸੀ ਜੁਲਾਹਮਾਜਰਾ ਥਾਣਾ ਰਾਹੋ ਜੋ ਕਿ ਉਸ ਦੀ ਨੂੰਹ ਸ਼ਰਨਜੀਤ ਅਤੇ ਉਸ ਦੇ ਲੜਕੇ ਦੇ ਨਾਲ ਨਵਾਂਸ਼ਹਿਰ ਤੋਂ ਦਵਾਈ ਲੈਣ ਜਾ ਰਹੀਆ ਸੀ ਤਾਂ ਨੇੜੇ ਪਿੰਡ ਬੈਰਸੀਆ ਲਾਗੇ 2 ਅਣਪਛਾਤੇ ਮੋਟਰਸਾਈਕਲ ਸਵਾਰ ਨੋਜਵਾਨਾ ਨੇ ਫੜਿਆ ਹੋਇਆ ਬੈਂਗ ਝਪਟ ਮਾਰ ਕੇ ਖੋਹ ਲਿਆ ਜਿਸ ਤੇ ਮੁੱਕਦਮਾ ਨੰਬਰ 44 ਮਿਤੀ 5.5.24 ਅ/ਧ 379.ਬੀ ਥਾਣਾ ਸਦਰ ਨਵਾਂਸ਼ਹਿਰ ਨਾ-ਮਲੂਮ ਵਿਅਕਤੀਆ ਖਿਲਾਫ ਦਰਜ ਰਜਿਸਟਰ ਕੀਤਾ ਗਿਆ ਸੀ, ਮਿਤੀ 4.9.24 ਨੂੰ ਅਕਾਸ਼ਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਚੱਕ ਸਿੰਘਪੁਰ ਥਾਣਾ ਕਮਾਲਕੇ ਹਾਲ ਵਾਸੀ ਮੰਢਿਆਣੀ ਰੋਡ ਬਲਾਚੌਰ ਪਾਸੋ ਪਿੰਡ ਦੁਪਾਲਪੁਰ ਪੁਲ ਨੇੜੇ ਤੋਂ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾ ਨੇ ਦਾਤਰ ਦਾ ਡਰ ਦਿਖਾ ਕੇ 25 ਹਜਾਰ ਰੁਪਏ ਅਤੇ ਹੋਰ ਦਸਤਾਵੇਜ ਖੋਹ ਲਏ ਸੀ ਜਿਸ ਸਬੰਧੀ ਮੁੱਕਦਮਾ ਨੰਬਰ 111 ਮਿਤੀ 4.9.24 ਅ/ਧ 307, 3(5) ਬੀ.ਐਨ.ਐਸ ਥਾਣਾ ਰਾਂਹੋ ਨਾ ਮਲੂਮ ਵਿਅਕਤੀਆ ਖਿਲਾਫ ਦਰਜ ਰਜਿਸਟਰ ਕੀਤਾ ਸੀ ਅਤੇ ਇਸੇ ਤਰਾ ਮਿਤੀ 21.9.24 ਨੂੰ ਨੰਦ ਲਾਲ ਪੁੱਤਰ ਕਰਤਾਰਾ ਰਾਮ ਵਾਸੀ ਭਾਨ ਮਜਾਰਾ ਥਾਣਾ ਸਦਰ ਨਵਾਂਸ਼ਹਿਰ ਅਤੇ ਉਸ ਦੀ ਲੜਕੀ ਰਾਜਵਿੰਦਰ ਕੌਰ ਪਾਸੇ ਪਿੰਡ ਭਾਨ ਮਜਾਰਾ ਨੇੜੇ ਨਹਿਰ ਤੋਂ ਮੋਟਰਸਾਈਕਲ ਸਵਾਰ ਤਿੰਨ ਨੋਜਵਾਨਾ ਨੇ ਦਾਤਰ ਦੀ ਨੋਕ ਤੇ ਉਸ ਦੀ ਲੜਕੀ ਦਾ ਪਰਸ ਜਿਸ ਵਿੱਚ ਨਗਦੀ ਅਤੇ ਹੋਰ ਦਸਤਾਵੇਜ ਸੀ ਦੀ ਖੋਹ ਕੀਤੀ ਸੀ ਜਿਸ ਤੇ ਮੁੱਕਦਮਾ ਨੰਬਰ 114 ਮਿਤੀ 22.9.24 ਅ/ਧ 307, 3(5) ਬੀ.ਐਨ.ਐਸ ਥਾਣਾ ਸਦਰ ਨਵਾਂਸ਼ਹਿਰ ਦਰਜ ਰਜਿਸਟਰ ਕੀਤਾ ਸੀ।ਇਹਨਾਂ ਉਕਤ ਮੁਕੱਦਮਿਆ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਇਹਨਾਂ ਮੁੱਕਦਮਿਆ ਦੇ ਮੁਲਜ਼ਮਾਂ ਬਾਰੇ ਸੁਰਾਗ ਲਗਾਉਣ ਲਈ ਸਬੰਧਿਤ ਥਾਣਿਆ ਦੇ ਮੁੱਖ ਅਫਸਰ ਅਤੇ ਇੰਸਪੈਕਟਰ ਅਵਤਾਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਨਵਾਂਸ਼ਹਿਰ ਨੂੰ ਵਿਸ਼ੇਸ ਹਦਾਇਤਾਂ ਜਾਰੀ ਕੀਤੀਆ ਗਈਆ ਸਨ ਜਿਸ ਦੇ ਸਾਰਥਕ ਨਤੀਜੇ ਵਜੋ ਉਕਤ ਮੁੱਕਦਮਿਆ ਦੀਆ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀਆ ਨੂੰ ਮਿਤੀ 22-09-2024 ਨੂੰ ਗ੍ਰਿਫਤਾਰ ਕੀਤਾ ਗਿਆ, ਪੁਲਿਸ ਮੁਤਾਬਕ ਕਾਬੂ ਕੀਤੇ ਮੁਲਜ਼ਮਾਂ ਅਨੁਸਾਰ ਹਰਕੀਤ ਸਿੰਘ ਉਰਫ ਕੀਰਤ ਪੁੱਤਰ ਸੁਖਦੇਵ ਸਿੰਘ ਤੇ.ਜਸਪਾਲ ਸਿੰਘ ਉਰਫ ਜੱਸਾ ਪੁੱਤਰ ਕੇਵਲ ਸਿੰਘ ਵਾਸੀਆਨ ਪਿੰਡ ਸੋਨਾ ਥਾਣਾ ਸਿਟੀ ਨਵਾਂਸ਼ਹਿਰ.ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਬਲਦੇਵ ਸਿੰਘ ਵਾਸੀ ਭਾਰਟਾ ਖੁਰਦ ਥਾਣਾ ਰਾਂਹੋ ਨੂੰ ਪੁਲਿਸ ਨੇ ਇਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਪੁਲਿਸ ਮੁਤਾਬਿਕ ਇਨ੍ਹਾਂ ਮੁਲਜ਼ਮਾਂ ਤੋ ਪੁਛਗਿੱਛ ਦੌਰਾਨ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ 11ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।