ਲੈਫਟੀਨੇਟ ਜਨਰਲ ਬਿਕਰਮ ਸਿੰਘ ਉੱਪ ਮੰਡਲ ਹਸਪਤਾਲ ਬਲਾਚੌਰ ਵਿੱਚ ਵੱਖ ਵੱਖ ਵਿਭਾਗਾਂ ਵਿੱਚ ਡਾਕਟਰਾਂ ਦੀਆਂ 6 ਤੇ ਹੋਰ ਦਰਜਨਾਂ ਅਸਾਮੀਆਂ ਖਾਲੀ-ਮਰੀਜ ਹੋ ਰਹੇ ਪ੍ਰੇਸ਼ਾਨ

bol pardesa de
0


ਬਲਾਚੌਰ,17 ਸਤੰਬਰ (ਜਤਿੰਦਰਪਾਲ ਸਿੰਘ ਕਲੇਰ)- ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਸੰਬਧੀ ਕੀਤੇ ਜਾ ਰਹੇ ਝੂਠੈ ਦਾਅਵਿਆਂ ਦੀ ਅਸਲੀਅਤ ਕਿਸੀ ਤੋਂ ਲੁੱਕੀ ਛਿੱਪੀ ਨਹੀ ਹੈ।ਜਿਸਦੀ ਮਿਸਾਲ ਦੇਸ਼ ਦੇ ਮਹਾਨ ਨਾਇਕ ਲੈਫਟੀਨੇਟ ਜਨਰਲ ਬਿਕਰਮ ਸਿੰਘ ਜਿਸ ਨੂੰ ਹੀਰੋ ਆਫ ਲਦਾਖ ਨਾਲ  ਯਾਦ ਕੀਤਾ ਜਾਂਦਾ ਹੈ, ਦੇ ਜੱਦੀ ਪਿੰਡ ਸਿਆਣਾ ਜਿਹੜਾ ਮਿਉਸੀਪਲ ਕੌਂਸਲ ਬਲਾਚੌਰ ਦੀ ਵਿੱਚ ਪੈਂਦਾ ਹੈ, ਵਿੱਖੇ ਉਨ੍ਹਾਂ ਦੀ ਯਾਦ ਵਿੱਚ ਬਣਾਇਆ ਲੈਫਟੀਨੇਟ ਜਨਰਲ ਬਿਕਰਮ ਸਿੰਘ ਉੱਪ ਮੰਡਲ ਹਸਪਤਾਲ ਬਲਾਚੌਰ ਹੈ, ਜਿਹੜਾ  ਸਰਜਨ, ਗਾਇਨੀ, ਬੱਚਾ ਰੋਗ ਮਾਹਿਰ, ਅੱਖ ਰੋਗ ਮਾਹਿਰ ਹੱਡੀਆਂ ਦੇ ਡਾਕਟਰਾਂ ਤੋਂ ਵਾਂਝਾ ਤਾਂ ਹੈ ਹੀ,ਇਥੇ ਦਰਜਨਾਂ ਹੋਰ ਅਸਾਮੀਆਂ ਖਾਲੀ ਹੋਣ ਕਾਰਨ ਮਰੀਜਾਂ ਨੂੰ ਜਾਂ ਤਾਂ ਨਿੱਜੀ ਹਸਪਤਾਲਾਂ ਜਾਂ ਫਿਰ ਜਿਲ੍ਹਾ ਹਸਪਤਾਲ ਵਿੱਚ ਇਲਾਜ ਕਰਾਉਣ ਨੂੰ ਚਾਲੇ ਪਾਉਣੇ ਪੈ ਰਹੇ ਹਨ।ਇਸ ਹਸਪਤਾਲ ਵਿੱਚ ਜੇਕਰ ਖਾਲੀ ਅਸਾਮੀਆਂ ਦੀ ਗੱਲ ਕਰੀਏ ਤਾਂ ਇਕ ਅਸਾਮੀ ਸਰਜਨ, ਦੋ ਅਸਾਮੀਆਂ ਗਾਇਨੀ,ਇਕ ਅਸਾਮੀ ਬੱਚਿਆਂ ਦੇ ਡਾਕਟਰ,ਇਕ ਅਸਾਮੀ ਬੌਨ ਸਪੈਸ਼ਲਿਸਟ,ਇਕ ਅਸਾਮੀ ਅੱਖ ਰੋਗ ਮਾਹਿਰ ਤੋਂ ਇਲਾਵਾ  ਇਕ  ਪੈਥੋਲੋਜਿਸਟ, ਬਲਾਚੌਰ ਵਿੱਚ ਕੁੱਲ 13 ਸਟਾਫ ਨਰਸਾਂ ਦੀਆਂ ਅਸਾਮੀਆਂ ਵਿੱਚੋਂ 8 ਖਾਲੀ,  ਐਲ ਟੀਜ, ਇਕ ਸਟੇਨੋ, ਵਾਰਡ ਸਰਵੈਂਟ ਦੀਆਂ 12 ਅਸਾਮੀਆਂ ਵਿੱਚੋਂ 8 ਅਸਾਮੀਆਂ ਖਾਲੀ ਹਨ, ਇਸੀ ਤਰਾਂ ਦੋ ਅਸਾਮੀਆਂ ਡਰਾਇਵਰਾਂ ਦੀਆਂ ਖਾਲੀ ਹਨ। ਦੂਜੇ ਪਾਸੇ ਕੌਮੀ ਸਿਹਤ ਮਿਸ਼ਨ ਤਹਿਤ ਏ ਐਨ ਐਮ ਦੀਆਂ 6 ਅਸਾਮੀਆਂ, ਇਕ ਅਕਾਊਂਟੈਂਟ ਤੇ ਤਿੰਨ ਕਮਿਊਨਿਟੀ ਹੈਲਥ ਅਫਸਰ ( ਲੋਹਟ, ਨਵਾਂ ਪਿੰਡ ਟੱਪਰੀਆਂ ਅਤੇ ਮੰਢਿਆਣੀ ਲਈ) ਖਾਲੀ ਹਨ।ਇਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਸੀਨੀਅਰ ਮੈਡੀਕਲ ਅਫਸਰ ਅਤੇ ਹੋਰ ਮੌਜੂਦ ਸਟਾਫ ਮਰੀਜਾਂ ਨੂੰ ਬੇਹਤਰੀਨ ਸੇਵਾਵਾਂ ਦੇ ਰਹੇ ਹਨ।
ਕੀ ਕਹਿਣਾ ਹੈ ਆਗੂਆਂ ਦਾ-ਇਸ ਸੰਬਧੀ ਭਾਰਤੀ ਜਨਤਾ ਪਾਰਟੀ ਦੇ ਸਰਗਰਮ ਆਗੂ ਚੌਧਰੀ ਸੰਦੀਪ ਭਾਟੀਆ ਸੋਨੂੰ,  ਵਰਿੰਦਰ ਸੈਣੀ, ਅਕਾਲੀ ਆਗੂ ਜੱਥੇਦਾਰ ਹਜੂਰਾ ਸਿੰਘ ਪੈਲੀ, ਬਸਪਾ ਦੇ ਹਲਕਾ ਪ੍ਰਧਾਨ ਜਸਵੀਰ ਔਲੀਆਪੁਰ, ਕਾਂਗਰਸੀ ਆਗੂ ਰਾਜਿੰਦਰ ਸਿੰਘ ਛਿੰਦੀ ਨੇ ਵੱਖ ਵੱਖ ਬਿਆਨਾਂ ਵਿੱਚ ਆਖਿਆ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਵਿੱਚ ਆਹਲਾ ਅਤੇ ਮਿਆਰੀ ਸਿਹਤ ਸਹੂਲਤਾਂ ਦੇਣ ਦੀ ਗੱਲ ਆਖਦੇ ਥੱਕਦੇ ਨਹੀ ਸਨ,ਪਰ ਹੈਰਾਨੀ ਉਸ ਵੇਲੇ ਹੋਈ ਜੱਦੋਂ ਬਲਾਚੌਰ ਸ਼ਹਿਰ ਵਿੱਚ ਕਰੀਬ ਸਵਾ ਦਹਾਕੇ ਤੋਂ ਚੱਲਦੀ ਹੋਮਿੳਪੈਥਿਕ ਡਿਸਪੈਂਸਰੀ ਕਮਰਾ ਅਲਾਟ ਹੋਣ ਕਾਰਨ ਬੰਦ ਹੋ ਗਈ ਅਤੇ ਹਜਾਰਾਂ ਮਰੀਜਾਂ ਨੂੰ ਖਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੂਜਾ ਲੈਫਟੀਨੇਟ ਜਨਰਲ ਬਿਕਰਮ ਸਿੰਘ ਸਬ ਡਵੀਜਨਲ ਹਸਪਤਾਲ ਬਲਾਚੌਰ ਵਿੱਖੇ ਐਨੀਆਂ ਅਸਾਮੀਆਂ ਖਾਲੀ ਹੋਣ ਕਾਰਨ ਗਰੀਬ ਵਰਗ ਤੇ ਦਰਮਿਆਨੇ ਵਰਗ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ।ਲੋਕ ਪਹਿਲਾਂ 20 ਰੁਪਏ ਖਰਚ ਕੇ ਬਲਾਚੌਰ ਹਸਪਤਾਲ ਪਹੁੰਚਦੇ ਹਨ, ਫਿਰ ਪਰਚੀ ਫੀਸ ਕੱਟ ਵਾ ਕੇ ਜੱਦੋਂ ਅੱਖਾਂ, ਹੱਡੀਆਂ ਜਾਂ ਹੋਰ ਇਲਾਜ ਲਈ ਡਾਕਟਰਾਂ ਦੇ ਕਮਰਿਆਂ ਵਿੱਚ ਜਾਂਦੇ ਹਨ ਤਾਂ ਪਤਾ ਚੱਲਦਾ ਹੈ ਕਿ ਅਸਾਮੀਆਂ ਖਾਲੀ ਹਨ, ਅਤੇ ਫਿਰ ਜਾਂ ਸਕੂਟਰ ਪਾਰਕਿੰਗ ਵਾਲਿਆਂ ਨੂੰ ਫੀਸ ਦੇ ਕੇ ਜਾ ਫਿਰ ਆਟੋ ਵਿੱਚ 20 ਰੁਪਏ ਖਰਚ ਕੇ ਬੇਰੰਗ ਵਾਪਿਸ ਪਰਤਣਾ ਪੈ ਰਿਹਾ ਹੈ।ਉਕਤ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਬਜਾਏ ਖਾਲੀ ਪਈਆਂ ਅਸਾਮੀਆਂ ਬਿਨਾਂ ਦੇਰੀ ਭਰੀਆਂ ਜਾਣ। 
ਕੈਪਸ਼ਨ- ਲੈਫਟੀਨੇਟ ਜਨਰਲ ਬਿਕਰਮ ਸਿੰਘ ਉੱਪ ਮੰਡਲ ਹਸਪਤਾਲ ਬਲਾਚੌਰ।
ਤਸਵੀਰ - ਗੱਲਬਾਤ ਕਰਦੇ ਹੋਏ  ਸੰਦੀਪ ਭਾਟੀਆ, ਵਰਿੰਦਰ ਸੈਣੀ, ਹਜੂਰਾ ਸਿੰਘ ਪੈਲੀ, ਜਸਵੀਰ ਔਲੀਆਪੁਰ, ਰਾਜਿੰਦਰ ਸਿੰਘ ਛਿੰਦੀ, ਸ਼ਾਮਾ ਘਈ।  ਤਸਵੀਰਾਂ-


 

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !
To Top