ਕਾਠਗੜ੍ਹ, 17 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ) ਕਾਠਗੜ੍ਹ ਦੇ ਨੇੜੇ ਪਿੰਡ ਨਿੱਘੀ ਦੀਆਂ ਸੰਗਤਾਂ ਵੱਲੋਂ ਸ਼ਿਲਪ ਅਤੇ ਭਵਨ ਨਿਰਮਾਣ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਧੂਮ ਧਾਮ ਨਾਲ ਮਨਾਇਆ । ਇਸ ਮੌਕੇ ਵਿੱਚ ਸ੍ਰੀ ਵਿਸ਼ਵਕਰਮਾ ਮੰਦਰ ਨਿੱਘੀ ਵਿਖੇ ਹਵਨ ਪੂਜਾ ਕਰਵਾਈ ਗਈ ਜਿਸ ਵਿੱਚ ਸੰਗਤਾਂ ਨੇ ਅਹੂਤੀਆਂ ਪਾਈਆਂ ਅਤੇ ਮੰਦਰ ਵਿਖੇ ਮੱਥਾ ਟੇਕਿਆ। ਇਸ ਮੌਕੇ ਸੰਗਤਾਂ ਲਈ ਚਾਹ ਪਕੌੜਿਆਂ ਆਦਿ ਦੇ ਲੰਗਰ ਵੀ ਲਗਾਏ ਗਏ।
ਇਸ ਮੌਕੇ ਸੰਗਤਾਂ ਵਿੱਚ ਭਗਤ ਲਾਡੀ ਧੀਮਾਨ, ਕਾਬਲ ਸਿੰਘ ਚੇਚੀ, ਨੰਬਰਦਾਰ ਸੰਦੀਪ ਚੇਚੀ, ਸੁਖਦੇਵ ਚੇਚੀ, ਜਸਪਾਲ ਚੇਚੀ, ਠੇਕੇਦਾਰ ਰਾਮਦਾਸ, ਸਾਹਿਲ ਚੇਚੀ, ਕਾਕਾ ਧਿਮਾਨ, ਨਰਿੰਦਰ ਚੇਚੀ, ਸੰਜੀਵ ਮੀਲੂ, ਦੇਸਰਾਜ ਹਲਵਾਈ, ਸੁਭਾਸ਼ ਚੇਚੀ, ਪੱਪੂ ਚੇਚੀ, ਕਮਲਜੀਤ, ਬਿੱਲੂ ਵਪਾਰੀ ਆਦਿ 'ਚ ਹਾਜਰ ਸਨ।