ਨਵਾਂਸ਼ਹਿਰ /ਕਾਠਗੜ੍ਹ 17 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ) 63 ਵੀਂ ਪੰਜਾਬ ਰਾਜ ਜੋਨਲ ਸਕੂਲ ਗੇਮਜ ਵਿੱਚ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਕਾਠਗੜ੍ਹ ਦੇ ਵਿਦਿਆਰਥੀਆਂ ਨੇ 800 ਮੀਟਰ ਦੌੜ ਵਿੱਚ ਪੂਜੀਸ਼ਨਾ ਹਾਸਿਲ ਕੀਤੀਆਂ ਹਨ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਰੇਨੂ ਬਾਲਾ ਨੇ ਦੱਸਿਆਂ ਕਿ ਐਮ ਐਸ ਮਾਸਟਰ ਰਵੀ ਕੁਮਾਰ ਦੀ ਅਗਵਾਈ ਵਿੱਚ ਤਿਆਰ ਕੀਤੇ ਹੋਏ ਵਿਦਿਆਰਥੀ ਨੀਰਜ ਕੁਮਾਰ ਨੇ ਪਹਿਲਾਂ ਅਤੇ ਮਨਜਿੰਦਰ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ | ਉਨ੍ਹਾਂ ਨੇ ਸਾਰੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਉਨਾ ਕਿਹਾ ਕਿ ਖੇਡਾਂ ਦੇ ਨਾਲ ਸਾਡੇ ਸਰੀਰ ਦਾ ਵਿਕਾਸ ਹੁੰਦਾ ਹੈ | ਖੇਡਾਂ ਦੇ ਨਾਲ ਹੀ ਅਸੀ ਤੰਦਰੁਸਤ ਤੇ ਨਰੋਏ ਸਰੀਰ ਦੇ ਮਾਲਕ ਬਣ ਸਕਦੇ ਹਾਂ | ਖੇਡਾਂ ਦਾ ਵਿਦਿਆਰਥੀਆਂ ਦੀ ਜੀਵਨ ਵਿੱਚ ਅਹਿਮ ਰੋਲ ਹੈ |
ਅੰਤਰ ਜੋਨਲ ਸਕੂਲ ਦੀਆਂ ਖੇਡਾਂ ਵਿੱਚ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਕਾਠਗੜ੍ਹ ਦੇ ਵਿਦਿਆਰਥੀਆਂ ਨੇ 800 ਮੀਟਰ ਦੀ ਦੌੜ ਵਿੱਚ ਹਾਸਿਲ ਕੀਤੀਆ ਪੁਜੀਸ਼ਨਾਂ
September 17, 2024
0