ਲਸਾੜਾ/ਫਿਲੌਰ,ਬੱਗਾ ਸੇਲਕੀਆਣਾ:- ਮੁਹੱਲਾ ਸੰਤੋਖਪੁਰਾ ਫਿਲੌਰ ਦੇ ਘਰਾਂ ਨੂੰ ਉਜਾੜਨ ਲਈ ਕਈ ਦਿਨਾਂ ਰੇਲਵੇ ਪੁਲਿਸ ਕੋਸ਼ਿਸ਼ ਕਰ ਰਹੀ ਹੈ। ਅੱਜ ਸ਼ਾਮ ਨੂੰ ਜਦੋਂ ਫੇਰ ਰੇਲਵੇ ਪੁਲਿਸ ਮਕਾਨ ਖ਼ਾਲੀ ਕਰਾਉਣ ਦਾ ਸੁਨੇਹਾ ਦੇਣ ਲੋਕਾਂ ਨੂੰ ਪੁੱਜੀ ਤਾਂ ਮੁਹੱਲਾ ਸੰਤੋਖਪੁਰਾ ਫਿਲੌਰ ਦੇ ਨਿਵਾਸੀ ਗੁਰੂ ਰਵਿਦਾਸ ਗੁਰਦਆਰਾ ਸੰਤੋਖਪੁਰਾ ਵਿਖੇ ਇਕੱਠੇ ਹੋਏ। ਇਸ ਮੌਕੇ ਦਿਹਾਤੀ ਮਜਦੂਰ ਸਭਾ ਤਹਿਸੀਲ ਫਿਲੌਰ ਦੇ ਪ੍ਰਧਾਨ ਕਾਮਰੇਡ ਜਰਨੈਲ ਫਿਲੌਰ ਨੇ ਕਿਹਾ ਕਿ ਮੁਹੱਲਾ ਸੰਤੋਖਪੁਰਾ ਫਿਲੌਰ ਦੇ ਘਰਾਂ ਨੂੰ ਉਜਾੜਨ ਨਹੀਂ ਦਿੱਤਾ ਜਾਵੇਗਾ। ਓਹਨਾ ਕਿਹਾ ਕਿ ਸਰਕਾਰ ਪਹਿਲਾਂ ਲੋਕਾਂ ਦੇ ਵਸੇਬੇ ਦਾ ਪ੍ਰਬੰਧ ਕਰੇ। ਓਹਨਾ ਨੇ ਕਿਹਾ ਕਿ ਲੋਕਾਂ ਦੇ ਘਰਾਂ ਨੂੰ ਬਚਾਉਣ ਲਈ ਲੋੜ ਪਈ ਤਾਂ ਲੰਬੀ ਲੜਾਈ ਲੜੀ ਜਾਵੇਗੀ ਤੇ ਇਸ ਵਿਚ ਮਜਦੂਰ ਕਿਸਾਨ ਜਥੇਬੰਦੀਆ ਨੂੰ ਵੀ ਸ਼ਾਮਲ ਕੀਤਾ ਜਾਵੇਗਾ।ਇਸ ਮੌਕੇ ਮਾਸਟਰ ਹੰਸ ਰਾਜ ਨੇ ਕਿਹਾ ਕਿ ਉਜਾੜਾ ਰੋਕਣ ਵਾਸਤੇ 19 ਤਰੀਕ ਨੂੰ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
ਇਸ ਮੌਕੇ ਤਿਲਕ ਰਾਜ ਲੰਬਰਦਾਰ, ਡਾਕਟਰ ਸੰਦੀਪ ਕੁਮਾਰ, ਕਰਨੈਲ ਸਿੰਘ ਸੰਤੋਖਪੁਰਾ, ਬਿੱਟੂ ਗਾਬਾ, ਹਨੀ ਸੰਤੋਖਪੁਰਾ, ਇਕਬਾਲ ਸਿੰਘ ਜਗਤਪੁਰਾ,ਸੋਮਾ ਸੰਤੋਖਪੁਰਾ, ਨੱਛਤਰ ਸਿੰਘ ਫੌਜੀ, ਦੇਸ ਰਾਜ, ਰਾਮ ਪਾਲ,ਅਮਨ ਚੈਨ,ਵੀਰ ਸਿੰਘ ਫੌਜੀ,ਲਾਹੌਰੀ ਰਾਮ, ਦੇਵ ਰਾਜ, ਮਨੋਹਰ ਲਾਲ, ਮਨਜੀਤ, ਨਦੀਮ, ਅਨੀਤਾ ਰਾਣੀ, ਸੁਨੀਤਾ, ਪੂਜਾ, ਮਨਦੀਪ ਕੌਰ,ਬੀਬੀ ਕਮਲਾ, ਬੀਬੀ ਪਿਆਰੀ, ਬੀਬੀ ਬਿਮਲਾ ਆਦਿ ਹਾਜ਼ਰ ਸਨ।