ਸਵੇਰੇ ਸਵੇਰੇ ਮੈਂ ਬੇਟੀ ਨੂੰ ਬੱਸ ਅੱਡੇ ਤੋਂ ਕਾਲਜ ਜਾਣ ਵਾਲੀ ਬੱਸ ਵਿੱਚ ਚੜਾਉਣ ਲਈ ਖੜਾ ਸੀ ਤੇ ਇੰਨੇ ਚਿਰ ਇਕ ਬਜੁਰਗ ਕਰੀਬ 70ਕੁ ਸਾਲ ਦਾ ਮੇਰੇ ਕੋਲ ਆਕੇ ਰੋਣ ਲੱਗਾ ਪੁੱਤਰਾ ਮੈਂ ਆਪਣੇ ਪਿੰਡ ਨੂੰ ਜਾਣਾ ਮੈਨੂੰ ਕੁਝ ਪੈਸੇ ਦੇ ਦਿਓ ਮੈਂ ਆਪਣੇ ਪਿੰਡ ਜਾਣਾ ਤੇ ਬੱਸ ਵਾਲੇ ਨੂੰ ਕਿਰਾਇਆ ਦੇਣਾ ਏ,,
ਉਹ ਬਜੁਰਗ ਅਜੇ ਗੱਲਾਂ ਹੀ ਕਰ ਰਿਹਾ ਸੀ ਉਦੋਂ ਤੱਕ ਬੱਸ ਆ ਗਈ ਤੇ ਮੈਂ ਬੇਟੀ ਨੂੰ ਬੱਸ ਵਿਚ ਬਿਠਾਉਣ ਉਪਰੰਤ ਉਸ ਬਜੁਰਗ ਦੀ ਗੱਲ ਧਿਆਨ ਨਾਲ ਸੁਣੀ ਉਸ ਨੂੰ ਆਪਣੇ ਮੋਟਰਸਾਈਕਲ ਦੇ ਪਿੱਛੇ ਬਿਠਾਕੇ ਉਸ ਬਜੁਰਗ ਦੇ ਪਿੰਡ ਲੈ ਤੁਰਿਆ ਉਸ ਬਜੁਰਗ ਦਾ ਪਿੰਡ ਮੇਰੇ ਪਿੰਡ ਤੋਂ ਕਰੀਬ ਸੱਤ ਕੁ ਕਿਲੋਮੀਟਰ ਦੀ ਦੂਰੀ ਤੇ ਸੀ ਤੇ ਉਸ ਬਜੁਰਗ ਨੇ ਆਖਿਆ ਕਿ ਮੈਨੂੰ.ਮੇਰੇ ਪਿੰਡ ਦੇ ਗੇਟ ਤੇ ਉਤਾਰ ਦਿਓ ਮੈੰ ਉਸ ਬਜੁਰਗ ਨੂੰ ਉਹਦੇ ਪਿੰਡ ਦੇ ਗੇਟ ਕੋਲ ਉਤਾਰਿਆ ਤਾਂ ਮੈ ਉਸ ਨੂੰ ਇਸ ਹਾਲਤ ਬਾਰੇ ਪੁੱਛਿਆ ਤਾਂ ਦੱਸਿਆ ਕਿ ਮੇਰਾ ਇਕ ਮੁੰਡਾ ਹੈ ਜਿਸ ਦਾ ਵਿਆਹ ਕੀਤਾ ਮੇਰੇ ਮੁੰਡੇ ਦੇ ਮੁੰਡਾ ਹੋਇਆ ਤੇ ਮੇਰਾ ਮੁੰਡਾ ਨਸ਼ਾ ਕਰਨ ਲੱਗ ਪਿਆ ਤੇ ਘਰ ਦਾ ਕੀਮਤੀ ਸਮਾਨ ਵੇਚਣ ਲੱਗਾ ਮੇਰੀ ਨੂੰਹ ਪੋਤੇ ਨੂੰ ਨਾਲ ਲੈਕੇ ਆਪਣੇ ਪੇਕਿਆਂ ਨੂੰ ਚਲੀ ਗਈ ਤੇ ਰਾਤ ਮੈਨੂ ਬਹੁਤ ਕੁਟਿਆ ਤੇ ਮੇਰੇ ਕੋਲ ਪੈਸੇ ਸਨ ਓਹ ਵੀ ਖੋਹ ਲਏ ਤੇ ਅਸੀ ਬਹੁਤ ਦੁਖੀ ਹਾਂ ਤੇ ਇਕ ਸਾਡੀ ਲੜਕੀ ਏ ਤੇ ਅਸੀ ਹੁਣ ਆਪਣੀ ਲੜਕੀ ਕੋਲ ਚਲੇ ਜਾਣਾ....ਉਸ ਬਜੁਰਗ ਦੇ ਦਰਦ ਦੀ ..
ਕਹਾਣੀ ਸੁਣ ਕੇ ਮਨ ਬੜਾ ਦੁਖੀ ਹੋਇਆ ਕਿ ਆਪਣੀ ਔਲਾਦ ਨੂੰ.ਕਾਮਯਾਬ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਹਨ ਪਰ ਓਹੀ ਔਲਾਦ ਇਕ ਦਿਨ ਘਰੋਂ.ਬੇਘਰ ਕਰ ਦਿੰਦੀ ਹੈ ,,, ਤੇ ਸਰਕਾਰਾਂ.ਵੀ ਇਸ ਨਸ਼ੇ ਦੇ ਕਲੰਕ ਨੂੰ ਖਤਮ ਕਰਨ ਲਈ ਬੇਬੱਸ ਜਾਪਦੀ ਏ
ਬੱਗਾ ਸੇਲਕੀਆਣਾ,98762 87262