ਲਸਾੜਾ/ਫਿਲੌਰ,,ਬੱਗਾ ਸੇਲਕੀਆਣਾ,,
ਬੜੇ ਲੰਬੇ ਸਮੇਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਆਪਣੇ ਸੱਭਿਆਚਾਰਕ ਵਿਰਸੇ ਨੂੰ ਗਾਇਕੀ ਰਾਹੀਂ ਪ੍ਰਫੁੱਲਿਤ ਕਰਨ ਵਾਲੀ ਲੋਕ ਗਾਇਕਾ ਸੀਮਾ ਅਣਜਾਣ ਨੇ ਹੁਣ ਤੱਕ ਜਿੰਨੇ ਵੀ ਗੀਤ ਸਰੋਤਿਆ ਦੇ ਸਨਮੁੱਖ ਕੀਤੇ ਉਨਾਂ ਸਾਰੇ ਗੀਤਾਂ ਨੂੰ ਸਰੋਤਿਆ ਵਲੋਂ ਬਹੁਤ ਪਸੰਦ ਕੀਤਾ ਗਿਆ ਤੇ ਹੁਣ ਫਿਰ ਸਰੋਤਿਆ ਦੀ ਪੁਰਜੋਰ ਮੰਗ ਤੇ ਸਿੰਗਲ ਟਰੈਕ,,ਰੀਝ,,ਤਿਆਰ ਕੀਤਾ ਜੋ ਬਹੁਤ ਜਲਦ ਰਿਲੀਜ ਕੀਤਾ ਜਾ ਰਿਹਾ ਏ ਇਸ ਟਰੈਕ ਸਬੰਧੀ ਗੱਲਬਾਤ ਕਰਦਿਆ ਗਾਇਕਾ ਸੀਮਾ ਅਣਜਾਣ ਨੇ ਦੱਸਿਆ ਕਿ ਇਸ ਗੀਤ ਨੂੰ ਮਨਜੀਤ ਪੰਡੋਰੀ ਨੇ ਕਲਮਬੱਧ ਕੀਤਾ ਇਸ ਗੀਤ ਮਿਊਜ਼ਿਕ ਗੁਰਮੀਤ ਸਿੰਘ ਨੇ ਤਿਆਰ ਕੀਤਾ ਤੇ ਵੀਡੀਓ ਬਾਬਾ ਕਮਲ ਨੇ ਬਣਾਇਆ ਤੇ ਇਸ ਟਰੈਕ ਨੂੰ ਰਾਮ ਭੋਗਪੁਰੀਏ ਦੀ ਪੇਸ਼ਕਸ਼ ਵਿਚ ਆਰ.ਜੇ ਬੀਟ ਕੰਪਨੀ ਦੇ ਲੇਬਲ ਤਹਿਤ ਬਹੁਤ ਜਲਦ ਸ਼ੋਸ਼ਲ ਮੀਡੀਆ ਤੇ ਰਿਲੀਜ ਕਰ ਦਿਤੀ ਜਾਵੇਗੀ ਆਸ ਕਰਦੀ ਹਾਂ ਕਿ ਮੇਰੇ ਪਹਿਲਾਂ ਆਏ ਗੀਤਾਂ.ਵਾਂਗ ਇਸ ਗੀਤ ਨੂੰ ਮਾਣ ਦਿਓਗੇ