ਪਿੰਡ ਸ਼ੇਖੁਪੁਰ ਵਿਖੇ ਪਟਕੇ ਦੀ ਕੁਸ਼ਤੀ ਸ਼ੁਰੂ ਕਰਵਾਉਦੇ ਹੋਏ ਪ੍ਰਬੰਧਕ
ਲਸਾੜਾ/ਉੜਾਪੜ,,ਬੱਗਾ ਸੇਲਕੀਆਣਾ,,ਨਜਦੀਕ ਪਿੰਡ ਸ਼ੇਖੂਪੁਰ ਵਿਖੇ ਧੰਨ ਧੰਨ ਗੁੱਗਾ ਜਾਹਰ ਪੀਰ ਜੀ ਦੀ ਯਾਦ ਵਿੱਚ ਸਲਾਨਾ ਛਿੰਝ ਮੇਲਾ ਗੁੱਗਾ ਜਾਹਰ ਪੀਰ ਭਜਨ ਮੰਡਲੀ,ਛਿੰਝ ਮੇਲਾ ਪ੍ਰਬੰਧਕ ਕਮੇਟੀ,ਐਨਆਰਆਈ ਵੀਰ ਤੇ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਕਰਵਾਇਆ ਗਿਆ ਧਾਰਮਿਕ ਅਸਥਾਨ ਤੇ ਅਨੇਕਾਂ ਰਸਮਾਂ ਕਰਨ ਉਪਰੰਤ ਲੰਗਰ ਵਰਤਾਏ ਗਏ ਬਾਅਦ ਦੁਪਿਹਰ ਖੁੱਲੇ ਅਖਾੜੇ ਵਿਚ ਸ਼ਾਨਦਾਰ ਛਿੰਝ ਮੇਲੇ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਵੱਖ ਵੱਖ ਅਖਾੜਿਆ ਤੋ ਪਹਿਲਵਾਨ ਤੇ ਕੋਚ ਪਹੁੰਚੇ ਤੇ ਪ੍ਰਬੰਧਕਾਂ ਵਲੋਂ ਸੈਕੜੇ ਕੁਸ਼ਤੀਆਂ ਕਰਵਾਈਆ ਗਈਆ ਜੇਤੂੂ ਪਹਿਲਵਾਨਾਂ ਨੂੰ ਨਗਦ ਰਾਸ਼ੀ ਦੇਕੇ ਨਿਵਾਜਿਆ ਉਪਰੰਤ ਪਟਕੇ ਦੀ ਇਕ ਨੰਬਰ ਦੀ ਕੁਸ਼ਤੀ ਰਜਤ ਦਿੱਲੀ ਤੇ ਕਲੂਆ ਗੁਜਰ ਬਾਰਨ ਚ ਹੋਈ ਜਿਸ ਵਿੱਚ ਕਲੂਆ ਗੁਜਰ ਜੇਤੂੂ ਰਿਹਾ ਜਿਸ ਨੂੰ ਸਪਲੈਂਡਰ ਮੋਟਰਸਾਈਕਲ ਤੇ ਉਪਜੇਤੂ ਰਜਤ ਦਿਲੀ ਨੂੰ ਨੱਬੇ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਨਾਲ਼ ਸਨਮਾਨਿਤ ਕੀਤਾ ਦੋ ਨੰਬਰ ਦੀ ਕੁਸ਼ਤੀ ਅਭਿਨਾਇਕ ਮਾਲੋਮਜਾਰਾ ਤੇ ਵਿਕੀ ਚੰਡੀਗੜ੍ਹ ਵਿਚ ਹੋਈ ਜਿਸ ਵਿੱਚ ਅਭਿਨਾੲਇਕ ਮਾਲੋਮਜਾਰਾ ਜੇਤੂ ਰਿਹਾ ਜਿਸ ਨੂੰ ਨਗਦ ਰਾਸ਼ੀ ਦਿਤੀ ਗਈ ਤੇ ਤਿੰਨ ਨੰਬਰ ਦੀ ਕੁਸ਼ਤੀ ਪ੍ਰਸ਼ਾਂਤ ਮਾਲੋਮਜਾਰਾ ਤੇ ਲੱਕੀ ਗਰਚਾ ਵਿੱਚਕਾਰ ਹੋਈ ਜਿਸ ਵਿੱਚ ਪ੍ਰਸ਼ਾਂਤ ਜੇਤੂ ਰਿਹਾ ਜਿਸ ਨੂੰ ਨਗਦ ਰਾਸ਼ੀ ਦੇਕੇ ਸਨਮਾਨਿਆ ਤੇ ਇਸ ਛਿੰਝ ਮੇਲੇ ਸਹਿਯੋਗ ਦੇਣ ਵਾਲੇ ਦਾਨੀ ਸੰਗਤ ਤੇ ਪ੍ਰਮੁੱਖ ਸ਼ਖਸੀਅਤਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ ਕਮੇਟੀ ਦੇ ਪ੍ਰਧਾਨ ਰਾਣਾ ਸ਼ਮਸ਼ੇਰ ਸਿੰਘ ਸਾ ਸਰਪੰਚ ਸ਼ੇਖੂਪੁਰ ਨੇ ਸਮੂੰਹ ਸੰਗਤ, ਐਨਆਰਆਈ, ਪਹਿਲਵਾਨ ਤੇ ਦਰਸ਼ਕ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਤੇ ਐਨਆਰਆਈ ਦਾਨੀ ਸੱਜਣ ਜੋਗਿੰਦਰ ਸਿੰਘ ਯੂਕੇ ਤੇ ਰਾਣਾ ਅਰਜਨ ਹਾਲੈੰਡ ਦਾ ਵਿਸ਼ੇਸ ਧੰਨਵਾਦ ਕੀਤਾ ਗਿਆ ਕੁਮੈਂਟੇਟਰ ਦੀ ਭੂਮਿਕਾ ਬੱਗਾ ਸੇਲਕੀਆਣਾ ਤੇ ਬਿੱਟੂ ਨੇ ਬਾਖੂਬੀ ਨਿਭਾਈ ਜਿਕਰਯੋਗ ਹੈ ਕਿ ਇਹ ਛਿੰਝ ਮੇਲਾ 27 ਅਗਸਤ ਨੂੰ ਚੱਲ ਰਿਹਾ ਸੀ ਤੇ ਮੀਹ ਪੈਣ ਕਾਰਨ ਰੱਦ ਕਰ ਦਿਤਾ ਸੀ ਇਸ ਮੌਕੇ ਰਾਣਾ ਰਕੇਸ਼ ਕੁਮਾਰ, ਹਰਦਿਆਲ ਲਾਖਾ ਸਾ ਸਰਪੰਚ,ਨੰਬਰਦਾਰ ਜੀਵਨ ਕੁਮਾਰ, ਸਤਵਾਨ ਸਿੰਘ ਟੋਨੀ,ਬਿੱਲਾ ਸ਼ੇਖੂਪੁਰ, ਰਾਣਾ ਸ਼ੇਰ ਸਿੰਘ ਬੰਟੀ,ਰਾਣਾ ਬਲਵੀਰ ਬੀਰੂ,ਸੋਹਣ ਲਾਲ ਗੁਰੂ,ਰਾਣਾ ਸ਼ਮਸ਼ੇਰ ਸਿੰਘ, ਮਦਨ ਲਾਲ,ਤੀਰਥ ਢੰਡਾ,ਗੁਰਬਖਸ਼ ਰਾਏ ਢੰਡਾ,ਜੀਵਨ ਢੰਡਾ,ਜਵਾਹਰ ਲਾਖਾ,ਬਿੱਟੂ ਫੌਜੀ,ਰਾਣਾ ਵਰਿੰਦਰ ਬੱਬੂ,ਰਾਣਾ ਜਗਤਾਰ,ਮੰਗਲ ਲਾਖਾ,ਸੋਮ ਨਾਥ ਆਦਿ ਹਾਜ਼ਰ ਸਨ