ਕਿਸੇ ਨੂੰ ਬੁਰੀ ਨਜ਼ਰ ਨਾਲ ਤੱਕਣ
ਤੋਂ ਪਹਿਲਾਂ
ਆਪਣੀਆਂ ਧੀਆਂ ਭੈਣਾਂ ਵੱਲ
ਵੇਖ ਲਈਂ
ਜੇ ਫੇਰ ਵੀ ਤੈਨੂੰ ਸਮਝ ਨਾ। ਆਵੇ
ਤਾਂ ਢਿੱਲੋਂ ਦੀਆਂ ਲਿਖੀਆਂ ਲਾਈਨਾਂ
ਤੋਂ ਕੁਝ ਸੇਧ ਲਈਂ
ਧੀ ਬੇਗਾਨੀ ਨੂੰ ਧੀ ਤੂੰ ਸਮਝੀਂ
ਆਪਣੇ ਹਾਣ ਨੂੰ ਦੇਵੀਂ ਭੈਣ ਦਾ ਦਰਜਾ
ਵੱਡ ਵੱਡੇਰੀ ਨੂੰ ਮਾਂ ਸਮਝ ਕੇ ਮੱਥਾ ਟੇਕੀਂ
ਮਾਂ ਦੇ ਦੁੱਧ ਪੀਤੇ ਦਾ ਸ਼ਾਇਦ ਕੁੱਝ ਲੱਥ
ਜਾਏ ਕਰਜ਼ਾ
ਵੱਡਿਆਂ ਦਾ ਹਮੇਸ਼ਾ ਸਤਿਕਾਰ ਕਰੀਂ ਤੂੰ
ਛੋਟਿਆਂ ਦੇ ਨਾਲ ਪਿਆਰ ਕਰੀਂ ਤੂੰ
ਜੇਕਰ ਸਮਾਜ ਨੂੰ ਸੇਧ ਤੂੰ ਦੇਣੀ
ਫਿਰ ਮੋਗਾ ਲਿਖਾਰੀ ਸਭਾ ਦੇ ਸਾਹਿਤਕਾਰਾਂ
ਵਰਗਾ ਸਾਹਿਤਕਾਰ ਬਣੀਂ ਤੂੰ
ਲੇਖਕ ਡਾਕਟਰ ਬਲਦੇਵ ਸਿੰਘ ਢਿੱਲੋਂ ਮੋਗਾ