ਨਵਾਂਸ਼ਹਿਰ, 23 ਸਤੰਬਰ - (ਜਤਿੰਦਰ ਪਾਲ ਸਿੰਘ ਕਲੇਰ )
ਮਹਾਰਾਸ਼ਟਰ ਦੇ ਲਾਤੂਰ ਵਿੱਚ ਮਰਾਠਵਾੜਾ ਮੁਕਤੀ ਸੰਗਰਾਮ ਦਿਵਸ ਮੌਕੇ 17/18 ਸਤੰਬਰ 2024 ਦੋ ਦਿਨ ਚੱਲੇ ਕੌਮੀ ਸਾਲਾਨਾ ਸੰਮੇਲਨ ਵਿੱਚ ਪੰਜਾਬ ਦੇ ਪੰਜਾਬ ਪ੍ਰਧਾਨ ਤੇਜ ਪ੍ਰਕਾਸ਼ ਖਾਸਾ ਨੂੰ ਸ਼ਹੀਦ ਚੰਦਰਸ਼ੇਖਰ ਆਜ਼ਾਦ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਅਖਿਲ ਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਸੰਘਰਸ਼ ਸਮਿਤੀ ਅਤੇ ਬ੍ਰਿਕਸ ਮਨੁੱਖੀ ਅਧਿਕਾਰ ਮਿਸ਼ਨ ਦੀ ਕੌਮੀ ਸਾਲਾਨਾ ਕਨਵੈਨਸ਼ਨ ਵਿੱਚ ਸਮਿਤੀ ਦੇ ਉੱਤਰੀ ਜ਼ੋਨ ਅਤੇ ਪੰਜਾਬ ਸੂਬਾ ਪ੍ਰਧਾਨ ਤੇਜ ਪ੍ਰਕਾਸ਼ ਖਾਸਾ ਨੂੰ ਉਨ੍ਹਾਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਵਿਰੋਧੀ ਕੰਮਾਂ ਲਈ ਸ਼ਹੀਦ ਚੰਦਰਸ਼ੇਖਰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਉਨ੍ਹਾਂ ਨੂੰ ਇਹ ਸਨਮਾਨ ਰਾਸ਼ਟਰੀ ਪ੍ਰਧਾਨ ਬਾਬਾ ਸ਼੍ਰੀ ਪ੍ਰਦੀਪ ਪਾਟਿਲ ਖੰਡਾਪੁਰਕਰ ਅਤੇ ਸੈਨਿਕ ਭਲਾਈ ਅਧਿਕਾਰੀ ਲੈਫਟੀਨੈਂਟ ਕਰਨਲ ਸ਼ਰਦਜੀ ਪੰਡਰੇ, ਅਮੋਲ ਨੰਜੇਕਰ ਨੇ ਪ੍ਰਣਬ ਸ਼੍ਰੀ ਮੰਗਲ ਆਡੀਟੋਰੀਅਮ, ਲਾਤੂਰ ਮਹਾਂਰਸ਼ਟਰ ਵਿਖੇ ਵੱਡੀ ਗਿਣਤੀ ਵਿੱਚ ਹਾਜ਼ਰੀ ਵਿੱਚ ਦਿੱਤਾ। ਪ੍ਰੋਗਰਾਮ ਵਿੱਚ ਆਜ਼ਾਦੀ ਘੁਲਾਟੀਆਂ, ਬਹਾਦਰ ਔਰਤਾਂ, ਬਹਾਦਰ ਮਾਵਾਂ ਅਤੇ ਮਰਾਠਵਾੜਾ ਦੇ ਸੁਤੰਤਰਤਾ ਸੈਨਾਨੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਤਸ਼ੱਦਦ ਝੱਲਣ ਤੋਂ ਬਾਅਦ ਆਏ ਕੁਲਦੀਪ ਕੁਮਾਰ ਯਾਦਵ, ਗੁਜਰਾਤ, ਪੰਕਜ ਕੁਮਾਰ ਪੰਜਾਬ , ਜੰਮੂ-ਕਸ਼ਮੀਰ ਤੋਂ ਰਾਮਰਾਜਾ, ਜੰਮੂ-ਕਸ਼ਮੀਰ ਤੋਂ ਭਾਰਤ ਭੂਸ਼ਣ, ਜੰਮੂ-ਕਸ਼ਮੀਰ ਤੋਂ ਸ਼੍ਰੀਮਤੀ ਵਿਸ਼ਨੂੰ ਦੇਵੀ, ਸ਼੍ਰੀਮਤੀ ਸੁਵਰਨਾ ਦੇਵੀ ਜੰਮੂ-ਕਸ਼ਮੀਰ ਅਤੇ ਪੰਜਾਬ ਤੋਂ ਸੁਰਿੰਦਰ ਪਾਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ 'ਤੇ ਰਾਸ਼ਟਰੀ ਸਕੱਤਰ ਸੁਬੋਧ ਸਿੰਘ ਬਿਹਾਰ, ਰਾਸ਼ਟਰੀ ਸਕੱਤਰ ਅਨਿਲ ਮਿਸ਼ਰਾ, ਮਹਾਰਾਸ਼ਟਰ ਮਹਿਲਾ ਪ੍ਰਧਾਨ ਰਣਿਤਾਈ ਸਵਾਮੀ, ਗੋਆ ਸੂਬਾ ਮਹਿਲਾ ਪ੍ਰਧਾਨ ਅਰੁਣਾ ਦੇਵ, ਰਾਜਸਥਾਨ ਸੂਬਾ ਪ੍ਰਧਾਨ ਪਵਨ ਅਗਰਵਾਲ, ਝਾਰਖੰਡ ਸੂਬਾ ਪ੍ਰਧਾਨ ਰਾਜਿੰਦਰ ਕੁਮਾਰ, ਵਿਕਰਮ ਕੁਮਾਰ ਬਿਹਾਰ, ਮਹਾਰਾਸ਼ਟਰ ਸੂਬਾ ਪ੍ਰਧਾਨ ਪੰਡਿਤ ਤਿੜਕੇ, ਰਾਜਸਥਾਨ ਸੂਬਾ ਖੇਤੀਬਾੜੀ ਪ੍ਰਧਾਨ ਗੋਪੀ ਸ਼ੀਰਾਵ ਸਮੇਤ ਦੇਸ਼ ਭਰ ਤੋਂ ਸਮਿਤੀ ਦੇ ਅਹੁਦੇਦਾਰ ਮੌਜੂਦ ਸਨ।