ਹੁਸ਼ਿਆਰਪੁਰ, 15 ਸਤੰਬਰ (ਅਮਰਜੀਤ ਸਿੰਘ ਰਾਜਾ)- ਅੱਜ ਸਵੇਰੇ ਇੱਕ ਕਾਰ ਅਤੇ ਛੋਟੇ ਹਾਥੀ ਵਿਚਕਾਰ ਭਿਆਨਕ ਟੱਕਰ ਹੋਣ ਨਾਲ਼ ਦੋਨੋਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਹੋਣ ਦਾ ਸਮਾਚਾਰ ਮਿਲਿਆ ਹੈ ਮਿਲੀ ਜਾਣਕਾਰੀ ਅਨੁਸਾਰ ਇੱਕ ਕਾਰ ਵੌਲਕਸਵੈਗਨ ਨੰਬਰ ਪੀ.ਬੀ.08.ਸੀ.ਏ.3473 ਜਿਸ ਨੂੰ ਕੁਲਜੀਤ ਸਿੰਘ ਵਾਸੀ ਭੁਲੱਥ ਚਲਾ ਰਿਹਾ ਸੀ ਜੋ ਅਨੰਦਪੁਰ ਸਾਹਿਬ ਤੋਂ ਆਪਣੀ ਡਿਊਟੀ ਕਰਕੇ ਵਾਪਿਸ ਬਿਸਤ ਦੁਆਬ ਨਹਿਰ ਕਿਨਾਰੇ ਬਣੀ ਗੜ੍ਹਸ਼ੰਕਰ ਮਾਰਗ ਤੋਂ ਆਦਮਪੁਰ ਮਾਰਗ ਤੇ ਜਾ ਰਿਹਾ ਸੀ ਜਦੋਂ ਉਹ ਅੱਡਾ ਕੋਟ ਫਤੂਹੀ ਦੇ ਬਿਸਤ ਦੁਆਬ ਨਹਿਰ ਵਾਲੇ ਪੁਲ ਦੇ ਚੌਕ ਵਿਚ ਪਹੁੰਚਾ ਤਾਂ ਬਹਿਰਾਮ ਵਲੋਂ ਆ ਰਿਹਾ ਇੱਕ ਦੁੱਧ ਵਾਲਾ ਛੋਟਾ ਹਾਥੀ ਜਿਸ ਨੂੰ ਬੁੱਧ ਸਿੰਘ ਵਾਸੀ ਪਿੰਡ ਬੀਸਲਾ ਚਲਾ ਰਿਹਾ ਸੀ ਨੇ ਚੌਕ ਵਿਚ ਕਾਰ ਨੂੰ ਬੜੀ ਜੋਰਦਾਰ ਟੱਕਰ ਮਾਰੀ ਜਿਸ ਨਾਲ ਕਾਰ ਅੱਗੇ ਪੁਲ ਤੇ ਬਣੇ ਕੰਧ ਦੇ ਪਿੱਲਰਾਂ ਨਾਲ ਜਾ ਕੇ ਰੁਕ ਗਈ ਜਦੋਂਕਿ ਛੋਟਾ ਹਾਥੀ ਘੁੰਮ ਕੇ ਆਦਮਪੁਰ ਵੱਲ ਨੂੰ ਕਾਫ਼ੀ ਦੂਰ ਜਾਕੇ ਬੋਰਡ ਟੰਗਣ ਲਈ ਲਾਏ ਖੰਭਿਆ ਨਾਲ ਟੱਕਰਾ ਕੇ ਰੁਕ ਗਿਆ । ਇਸ ਹਾਦਸੇ ਵਿਚ ਦੋਵੇਂ ਚਾਲਕਾਂ ਦੇ ਮਮੂਲੀ ਸੱਟਾ ਲੱਗੀਆਂ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਛੋਟਾ ਹਾਥੀ ਵੀ ਅੱਗਿਓਂ ਨੁਕਸਾਨਿਆ ਗਿਆ । ਛੋਟੇ ਹਾਥੀ ਵਿਚ ਲੱਦੇ ਦੁੱਧ ਦੇ ਖਾਲੀ ਡਰੰਮ ਬਹੁਤ ਦੂਰ ਤੱਕ ਖਿਲਰ ਗਏ । ਇਸ ਹਾਦਸੇ ਵਿੱਚ ਦੋਵੇਂ ਗੱਡੀਆਂ ਤਾਂ ਨੁਕਸਾਨੀਆਂ ਗਈਆਂ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾl