ਮੀਆਂ ਬੀਵੀ ਦੀਆਂ ਗੱਲਾਂ ਵਿੱਚ ਰੜਕ ਨਹੀਂ ਹੁੰਦੀ।
ਮਿਲ ਜਾਣ ਜੇ ਵਿਚਾਰ ਤਾਂ ਕੋਈ ਤਰਕ ਨਹੀਂ ਹੁੰਦੀ।
ਜੇਕਰ ਪਿਆਰ ਨਾਲ ਰਹੀਏ ਪੀੜ੍ਹੀ ਗਰਕ ਨਹੀਂ ਹੁੰਦੀ।
ਰਹੀਏ ਝਮੇਲਿਆਂ ਤੋਂ ਦੂਰ ਜ਼ਿੰਦਗੀ ਨਰਕ ਨਹੀਂ ਹੁੰਦੀ।
ਹੋਣ ਰਿਸ਼ਤੇ ਮਜ਼ਬੂਤ ਤਾਂ ਥੋੜ੍ਹੀ ਵੀ ਜਰਕ ਨਹੀਂ ਹੁੰਦੀ।
ਕਾਇਰਾ ਦੀ ਆਵਾਜ਼ ਵਿੱਚ ਜ਼ਿਆਦਾ ਬੜ੍ਹਕ ਨਹੀਂ ਹੁੰਦੀ।
ਉੱਡ ਦੇ ਪਰਿੰਦਿਆਂ ਲਈ ਕੋਈ ਸੜਕ ਨਹੀਂ ਹੁੰਦੀ।
ਭਰੋਸਾ ਰੱਖੀਏ ਤਾਂ ਭੇਦ ਪਾਉਣ ਵਿੱਚ ਔਖ ਨਹੀਂ ਹੁੰਦੀ।
ਪਿੰਕੀ ਸਮਝ ਤੋਂ ਗੱਲ ਬਾਹਰ ਹੋਵੇ ਤਾਂ ਸੌਖ ਨਹੀਂ ਹੁੰਦੀ।
ਲੇਖਕ
ਅਮਰਜੀਤ ਸਿੰਘ ਪਿੰਕੀ ਗਹੋਤ ਪੋਕਰ ਗੁਰਦਾਸਪੁਰ
9855668166