ਪੰਜਾਬੀ ਸਾਹਿਤ ਦੇ ਉੱਘੇ ਲੇਖਕ ਪ੍ਰਿੰਸੀਪਲ ਅਮਰਜੀਤ ਸਿੰਘ ਪਿੰਕੀ ਵੱਲੋਂ ਇਤਿਹਾਸ ਅਤੇ ਕਾਵਿ ਸੰਗ੍ਰਹਿ ਤੇ ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਨੂੰ ਪਾਠਕਾਂ ਨੇ ਸਲਾਹਿਆ ਹੈ। ਮਿਤੀ ਸਤਾਰਾਂ ਸਤੰਬਰ ਵੀਹ ਸੌ ਚੌਵੀ ਨੂੰ ਡਾਕਟਰ ਸੰਜੀਵ ਕੁਮਾਰ ਵਰਮਾ ਜੀ ਨੇ ਪ੍ਰਿੰਸੀਪਲ ਅਮਰਜੀਤ ਸਿੰਘ ਪਿੰਕੀ ਦੀ ਲਿਖੀ ਕਿਤਾਬ "ਮਿੱਠੀਆਂ ਯਾਦਾਂ" ਆਪਣੇ ਕਰ ਕਮਲਾਂ ਨਾਲ ਰਲੀਜ਼ ਕੀਤੀ।ਇਸ ਸਮੇਂ ਡਾਕਟਰ ਗੁਰਜੀਤ ਸਿੰਘ ਝੋਰ ਨੇ ਕਿਹਾ ਕਿ ਸਾਨੂੰ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ।ਉਸ ਨੇ ਪ੍ਰਿੰਸੀਪਲ ਅਮਰਜੀਤ ਸਿੰਘ ਪਿੰਕੀ ਦੇ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹਨਾਂ ਨੇ ਕਿਸਾਨੀ ਅੰਦੋਲਨ ਦੀ ਸਚਾਈ ਕਲਮਬੱਧ ਕਰਨ ਦੇ ਨਾਲ ਨਾਲ ਸਿੱਖ ਇਤਿਹਾਸ ਤੇ ਕਿਤਾਬਾਂ ਲਿਖੀਆਂ ਹਨ ਜੋ ਕਿ ਇੱਕ ਬਹੁਤ ਵਧੀਆ ਉਪਰਾਲਾ ਹੈ। ਮਾਸਟਰ ਬਲਵਿੰਦਰ ਸਿੰਘ ਤਿੱਬੜ ਨੇ ਲੇਖਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਕਿਤਾਬ ਨਾਲ ਵਿਦਿਆਰਥੀਆਂ ਵਿੱਚ ਕਵਿਤਾ ਲਿਖਣ ਅਤੇ ਗਾਉਣ ਵਿੱਚ ਉਤਸ਼ਾਹ ਵਧੇਗਾ।ਇਸ ਸਮੇਂ ਪ੍ਰਿੰਸੀਪਲ ਅਮਰਜੀਤ ਸਿੰਘ ਪਿੰਕੀ ਗਹੋਤ ਪੋਕਰ, ਡਾਕਟਰ ਸੰਜੀਵ ਕੁਮਾਰ ਵਰਮਾ, ਰਿਪੋਰਟਰ ਗੁਰਜੀਤ ਸਿੰਘ ਝੋਰ, ਕੈਪਟਨ ਜਸਵੀਰ ਸਿੰਘ, ਮਾਸਟਰ ਬਲਵਿੰਦਰ ਸਿੰਘ, ਬਾਬਾ ਬੂਟਾ ਸਿੰਘ ਅਤੇ ਬਹੁਤ ਸਾਰੇ ਵਿਦਿਆਰਥੀ ਹਾਜ਼ਰ ਸਨ।