ਡਾ.ਧਾਲੀਵਾਲਨਡਾਲੋੰ , 17 ਸਤੰਬਰ , ( ਗੁਰਪਾਲ ਪਰਮਾਰ ਨਡਾਲੋੰ ) :- ਖੇਡ ਵਿਭਾਗ ਹੁਸ਼ਿਆਰਪੁਰ ਦੀਆ ਬਾਸਕਟਬਾਲ ਖੇਡ ਦੀਆ ਖਿਡਾਰਨਾਂ ਮਿਸ ਹਰਸ਼ਦੀਪ ਕੌਰ,ਮਿਸ ਸਾਕਸ਼ੀ ਬਹਿਲ ,ਮਿਸ ਪ੍ਰਿਆ ਬਹਿਲ ਨੇ ਮਿਕਸਡ ਨੈੱਟਬਾਲ ਖੇਡ ਦੀ 6 ਵੀਂ ਜੂਨੀਅਰ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਵੱਲੋ ਖੇਡਦੇ ਹੋਏ , ਫਾਈਨਲ ਮੁਕਾਬਲੇ ਵਿੱਚ ਉੱਤਰ ਪ੍ਰਦੇਸ਼ ਦੀ ਟੀਮ ਨੂੰ 25-19 ਨਾਲ ਹਰਾਕੇ ਸੋਨ ਤਗਮਾ ਜਿੱਤਿਆ ਹੈ । ਇਹ ਚੈਂਪੀਅਨਸ਼ਿਪ ਮੱਧ ਪ੍ਰਦੇਸ਼ ਦੇ ਦੇਵਾਸ ਜਿਲੇ ਵਿੱਚ ਆਯੋਜਿਤ ਕੀਤੀ ਗਈ । ਪੰਜਾਬ ਦੀ ਟੀਮ ਨੇ ਪਹਿਲੇ ਦੌਰ ਵਿੱਚ ਤੇਲੰਗਾਨਾਂ , ਮੱਧ ਪ੍ਰਦੇਸ਼,ਰਾਜਸਥਾਨ ਨੂੰ ਹਰਾਇਆ ਅਤੇ ਗੋਲਡ ਮੈਡਲ ਹਾਸਿਲ ਕੀਤਾ । ਇਨ੍ਹਾਂ ਖਿਡਾਰੀਆਂ ਦਾ ਵਾਪਿਸ ਆਉਣ ਤੇ ਖੇਡ ਵਿਭਾਗ ਹੁਸ਼ਿਆਰਪੁਰ ਅਤੇ ਸੀਨੀਅਰ ਸੈਕੰਡਰੀ ਸਕੂਲ ਵਿਦਿਆ ਮੰਦਰ ਹੁਸ਼ਿਆਰਪੁਰ ਵੱਲੋ ਵਿਸ਼ੇਸ਼ ਸਨਮਾਨ ਕੀਤਾ ਗਿਆ । ਲਾਇਨਜ ਕਲੱਬਜ ਇੰਟਰਨੈਸ਼ਨਲ ਵੱਲੋ ਲਾਇਨ ਕਲੱਬ ਰਿਹਾਣਾ ਜਟਾਂ ਕੋਹਿਨੂਰ ਦੇ ਪ੍ਰਧਾਨ ਲਾਇਨ ਡਾਕਟਰ ਮੁਖਤਿਆਰ ਸਿੰਘ ਧਾਲੀਵਾਲ ਉਚੇਚੇ ਤੌਰ ਤੇ ਇਨ੍ਹਾਂ ਖਿਡਾਰੀਆਂ ਨੂੰ ਮੁਬਾਰਕਬਾਦ ਅਤੇ ਅਸ਼ੀਰਵਾਦ ਦੇਣ ਵਾਸਤੇ ਰਿਟਾਇਰਡ ਬੈਂਕ ਮੈਨੇਜਰ ਮੋਹਨ ਲਾਲ ਕਲਸੀ ਨਾਲ ਪਹੁੰਚੇ । ਲਾਇਨ ਧਾਲੀਵਾਲ ਨੇ ਕਿਹਾ ਹੈ ਕਿ ਵਖ ਵਖ ਲਾਇਨ ਆਗੂਆ , ਕਲੱਬਾਂ ਵਲੋਂ ਇਨ੍ਹਾਂ ਖਿਡਰੀਆਂ ਨੂੰ ਸਨਮਾਨਿਤ ਕਰਕੇ ਉਤਸ਼ਾਹਿਤ ਕੀਤਾ ਜਾਵੇਗਾ । ਇਥੇ ਇਹ ਵਰਨਣਯੋਗ ਹੈ ਕਿ ਲਾਇਨ ਡਾਕਟਰ ਮੁਖਤਿਆਰ ਸਿੰਘ ਧਾਲੀਵਾਲ ਪਹਿਲਾਂ ਵੀ ਖਿਡਾਰੀਆਂ ਨੂੰ ਸਮੇਂ ਸਮੇਂ 'ਤੇ ਉਤਸ਼ਾਹਿਤ ਕਰਦੇ ਰਹਿੰਦੇ ਹਨ ਅਤੇ ਉਹਨਾਂ ਵਲੋਂ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਨ੍ਹਾਂ ਖਿਡਾਰੀਆਂ ਦੀ ਲੋੜੀਂਦੀ ਮਦਦ ਦੀ ਅਪੀਲ ਕੀਤੀ ਹੈ । ਅਜਿਹਾ ਕਰਨ ਨਾਲ ਨੌਜਵਾਨਾਂ ਵਿਚ ਵਧ ਰਹੇ ਨਸ਼ਿਆ ਦੇ ਰੁਝਾਨ ਨੂੰ ਠੱਲ੍ਹ ਪਾਉਣ ਵਿੱਚ ਸਫ਼ਲਤਾ ਹਾਸਿਲ ਕਰ ਸਕਾਂਗੇ ਅਤੇ ਹੁਸ਼ਿਆਰਪੁਰ ਦੇ ਹੋਣਹਾਰ ਖਿਡਾਰੀ ਅੰਤਰ ਰਾਸ਼ਟਰੀ ਪੱਧਰ ਤੇ ਵਿਸ਼ੇਸ਼ ਪ੍ਰਾਪਤੀਆਂ ਕਰ ਸਕਣਗੇ । ਲਾਇਨ ਧਾਲੀਵਾਲ ਨੇ ਕਿਹਾ ਹੈ ਕਿ ਇਸ ਜਿੱਤ ਦੇ ਮੁਕਾਮ ਨੂੰ ਹਾਸਿਲ ਕਰਨ ਵਿੱਚ ਬਾਸਕਟਬਾਲ ਕੋਚ ਅਮਨਦੀਪ ਕੌਰ ਦੀ ਦਿਨ ਰਾਤ ਕਰਵਾਈ ਮਿਹਨਤ ਰੰਗ ਲਿਆਈ ਹੈ , ਮੈਡਮ ਅਮਨਦੀਪ ਕੌਰ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ।
ਹਰਸ਼ਦੀਪ ਕੌਰ, ਸਾਖਸ਼ੀ ਬਹਿਲ , ਪ੍ਰਿਆ ਬਹਿਲ ਨੇ ਰਾਸ਼ਟਰੀ ਨੈੱਟਬਾਲ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਜਿੱਤ ਕੇ ਹੁਸ਼ਿਆਰਪੁਰ ਦਾ ਨਾਮ ਰੋਸ਼ਨ ਕੀਤਾ ਹੈ
September 17, 2024
0