24 ਸਤੰਬਰ(ਫ਼ਤਹਿਗੜ੍ਹ ਸਾਹਿਬ) ਹਰਮਨ ਮੀਆਂਪੁਰੀ - ਪਿੰਡ ਝਾਮਪੁਰ ਵਿਖੇ ਗੁੱਗਾ ਮਾੜੀ ਦੇ ਸਥਾਨ ਤੇ ਦੂਜਾ ਕੁਸ਼ਤੀ ਦੰਗਲ ਕਰਵਾਇਆ ਗਿਆ।ਜਿਸ ਵਿੱਚ 90 ਦੇ ਕਰੀਬ ਨਾਮੀ ਪਹਿਲਵਾਨਾਂ ਨੇ ਭਾਗ ਲਿਆ।ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਪਹਿਲਵਾਨਾਂ ਦੀ ਹੱਥ ਜੋੜੀ ਕਰਾ ਕੇ ਮੇਲੇ ਦੀ ਸ਼ੁਰੂਆਤ ਕਰਵਾਈ। ਝੰਡੀ ਦੀ ਕੁਸ਼ਤੀ ਰੋਹਿਤ ਦਿੱਲੀ ਅਤੇ ਅਤੁਲ ਬਲਾੜੀ ਦੇ ਵਿਚਕਾਰ ਹੋਈ।ਜਿਸ ਦੌਰਾਨ ਕਾਂਟੇ ਦੀ ਟੱਕਰ ਤੋਂ ਬਾਅਦ ਰੋਹਿਤ ਦਿੱਲੀ ਨੇ ਦਾਅ ਮਾਰ ਕੇ ਅਤੁਲ ਬਲਾੜੀ ਨੂੰ ਚਿੱਤ ਕਰ ਦਿੱਤਾ।ਅਤੇ ਝੰਡੀ ਦੀ ਕੁਸ਼ਤੀ ਆਪਣੇ ਨਾਮ ਕਰ ਲਈ। ਇਸ ਮੌਕੇ ਪ੍ਰਬੰਧਕਾਂ ਨੇ ਪਹਿਲਵਾਨਾਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ।ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਆਪਣੇ ਸੰਬੋਧਨ ਵਿੱਚ ਕਿਹਾ ਕੀ ਸਾਨੂੰ ਨਸ਼ਿਆਂ ਤੋਂ ਬਚਣ ਲਈ ਅਤੇ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਇਹੋ ਜਿਹੇ ਕੁਸ਼ਤੀ ਦੰਗਲ ਕਰਵਾਉਂਦੇ ਰਹਿਣਾ ਚਾਹੀਦਾ ਹੈ।ਇਸ ਮੌਕੇ ਕਮੇਟੀ ਵੱਲੋਂ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੂੰ ਸਨਮਾਨਿਤ ਕੀਤਾ ਗਿਆ।ਅਤੇ ਕੁਸ਼ਤੀ ਦੰਗਲ ਵਿੱਚ ਪਹੁੰਚੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮਨਜੀਤ ਸਿੰਘ,ਪ੍ਰਹਿਲਾਦ ਸਿੰਘ,ਸ਼ੁਕਰਦੀਨ, ਸ਼ੀਸ਼ਪਾਲ ਤਿੰਬਰਪੁਰ,ਲੱਕੀ ਭਗੜਾਣਾ,ਭੂਰਾ ਭਗੜਾਣਾ,ਮਨਦੀਪ ਸਿੰਘ,ਗੁਰਦੀਪ ਸਿੰਘ,ਜਸਵਿੰਦਰ ਸਿੰਘ, ਸੁਰਮੁੱਖ ਸਿੰਘ,ਗੁਰਜੰਟ ਅਤੇ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਬਾਬਾ ਜਸਵਿੰਦਰ ਸਿੰਘ ਭਗੜਾਣਾ ਵਾਲਿਆ ਨੇ ਵੀ ਸ਼ਿਰਕਤ ਕੀਤੀ।