ਮੀਟਿੰਗ ਵਿੱਚ ਜਿਲਾ ਪਰਧਾਨ ਭੂਪਿੰਦਰ ਸਿੰਘ ਦੌਲਤਪੁਰਾ ਸੂਬਾ ਆਗੂ ਗੁਲਜਾਰ ਸਿੰਘ ਘੱਲ ਕਲਾਂ ਅਤੇ ਬਲਾਕ ਪ੍ਰਧਾਨ ਮਨਜੀਤ ਸਿੰਘ ਖੋਟੇ ਵਿਸ਼ੇਸ਼ ਤੌਰ ਤੇ ਹਾਜਰ ਹੋਏ ।ਮੀਟਿੰਗ ਨੂੰ ਸਾਰੇ ਹੀ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ ।ਮੁਖਤਿਆਰ ਸਿੰਘ ਅਤੇ ਪਰਧਾਨ ਭੂਪਿੰਦਰ ਸਿੰਘ ਨੇਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਉਂਦੇ ਕੁੱਝ ਹੀ ਦਿਨਾਂ ਤੱਕ ਮੰਡੀਆਂ ਵਿੱਚ ਝੋਨੇ ਦੀ ਫਸਲ ਆਉਣੀ ਸ਼ੁਰੂ ਹੋ ਜਾਵੇਗੀ ਅਸੀਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੀ ਫਸਲ ਨੂੰ ਸੁਕਾਕੇ ਹੀ ਮੰਡੀ ਵਿੱਚ ਲੈਕੇ ਆਉਣ ਕਿਉਂਕਿ ਕਈ ਵੇਰ ਕਿਸਾਨ ਵੀਰ ਆਈ ਕੰਬਾਈਨ ਦੇ ਲਾਲਚ ਕਰਕੇ ਹਰਾ ਝੋਨਾਂ ਵੀ ਮੰਡੀ ਵਿੱਚ ਲੈ ਆਉਂਦੇ ਹਨ ਜਿਸ ਕਰਕੇ ਕਿਸਾਨਾਂ ਨੂੰ ਮੰਡੀ ਵਿੱਚ ਖੁਆਰ ਹੋਣਾ ਪੈਂਦਾ ਹੈ ਦੋ ਚਾਰ ਦਿਨਾਂ ਤੱਕ ਕੋਈ ਫਰਕ ਨਹੀਂ ਪੈਂਦਾ ਅਸੀਂ ਆਪਣੇ ਤੌਰ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਸ਼ੈਲਰਾਂ ਵਾਲਿਆਂ ਆੜ੍ਹਤੀ ਵੀਰਾਂ ਨੂੰ ਅਤੇ ਖਰੀਦ ਏਜੰਸੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਕਿਸਾਨਾਂ ਦਾ ਹਰ ਤਰ੍ਹਾਂ ਨਾਲ ਖਿਆਲ ਜਰੂਰ ਰੱਖਿਆ ਜਾਵੇ ਅਤੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਕਿਸਾਨਾਂ ਨੂੰ ਪੇਸ਼ ਨਾਂ ਆਵੇ ਪੰਜਾਬ ਸਰਕਾਰ ਨੂੰ ਵੀ ਅਪੀਲ ਹੈ ਕਿ ਪਹਿਲਾਂ ਦਾ ਜੋ ਸਟਾਕ ਜਮਾਂ ਪਿਆ ਹੈ ਉਸਨੂੰ ਤੁਰੰਤ ਚੁਕਿਆ ਜਾਵੇ ਤਾਂ ਕਿ ਆਉਣ ਵਾਲੀ ਫਸਲ ਨੂੰ ਸਟਾਕ ਕਰਨ ਦੀ ਸਮੱਸਿਆ ਨਾਂ ਆਵੇ
ਦੂਜੇ ਮਤੇ ਵਿੱਚ ਖਾਸ ਕਰਕੇ ਕਣਕਾਂ ਦੀ ਬਿਜਾਈ ਵੇਲੇ ਕਿਸਾਨਾਂ ਨੂੰ ਡੀਏਪੀ ਖਾਦ ਦੀ ਘਾਟ ਦੀ ਸਮੱਸਿਆ ਵੱਡੇ ਪੱਧਰ ਤੇ ਹਰ ਸਾਲ ਆਉਦੀ ਹੈ ਇਸਦੇ ਪ੍ਰਤੀ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਮੋਗਾ ਜੀ ਨੂੰ ਮਿਲਕੇ ਬੇਨਤੀ ਵੀ ਕਰ ਚੁੱਕੇ ਹਾਂ ਉਹਨਾਂ ਸਾਨੂੰ ਪੂਰਾ ਯਕੀਨ ਦਵਾਇਆ ਹੈ ਕਿ ਉਹ ਹਰ ਪੱਖ ਤੋਂ ਸਹਿਯੋਗ ਦੇਣਗੇ ਅਸੀਂ ਡੀ ਆਰ ਸਾਹਿਬ ਮੋਗਾ ਨੂੰ ਵੀ ਮਿਲਕੇ ਬੇਨਤੀ ਕੀਤੀ ਹੈ ਅਸੀਂ ਆਪਣੇ ਤੌਰ ਤੇ ਇਫਕੋ ਕਰਿਭਕੋ ਅਤੇ ਮਾਰਕਫੈਡ ਦੇ ਉਚ ਅਧਿਕਾਰੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਕਿਸਾਨਾਂ ਦਾ ਹਰ ਤਰ੍ਹਾਂ ਸਹਿਯੋਗ ਅਤੇ ਖਿਆਲ ਰੱਖਿਆ ਜਾਵੇ ਅਤੇ ਬੇਲੋੜੇ ਖਾਦ ਪਰੋਡੈਕਟ ਜਬਰੀ ਨਾਂ ਦਿੱਤੇ ਜਾਂਣ
ਤੀਜੇ ਮਤੇ ਵਿੱਚ ਸਰਕਾਰ ਅਤੇ ਖਰੀਦ ਏਜੰਸੀਆਂ ਨੂੰ ਵੀ ਅਪੀਲ ਹੈ ਕਿ ਠੰਡ ਹੋਣ ਕਰਕੇ ਝੋਨੇ ਦੀ ਫਸਲ ਵਿੱਚ ਕੁਦਰਤੀ ਤੌਰ ਤੇ ਸੁੱਕੇ ਝੋਨੇ ਦੀ ਫਸਲ ਵਿੱਚ ਨਮੀ ਦੀ ਮਾਤਰਾ ਵਧ ਜਾਂਦੀ ਹੈ ਇਸਨੂੰ ਵਧਾਕੇ ਵੀਹ ਪਰਸੈਂਟ ਕੀਤਾ ਜਾਵੇ ।ਅਸੀਂ ਸਰਕਾਰ ਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਕਿਸਾਨ ਜੋ ਆਪਣੇ ਖੇਤਾਂ ਵਿੱਚ ਬੇਲਰਾਂ ਨਾਲ ਪਰਾਲੀ ਦੀਆਂ ਗੱਠਾਂ ਬਣਾਉਂਦੇ ਹਨ ਉਨਾਂ ਦੇ ਖੇਤਾਂ ਵਿਚੋਂ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਨੂੰ ਚੁਕਿਆ ਜਾਵੇ ਤਾਂ ਜੋ ਕਿਸਾਨ ਸਮੇਂ ਸਿਰ ਆਪਣੀ ਕਣਕ ਜਾਂ ਕੋਈ ਹੋਰ ਫਸਲ ਬੀਜ ਸਕਣ।ਮੀਟਿੰਗ ਵਿੱਚ ਇਕਾਈ ਪਰਧਾਨ ਰਾਂਮ ਸਿੰਘ ਪੱਤੋ ਜਗਸੀਰ ਸਿੰਘ ਜ ਸਿੰਘ ਵਾਲਾ ਕੁਲਜੀਤ ਸਿੰਘ ਭਾਗੀਕੇ ਹਰਜੀਤ ਸਿੰਘ ਢਿੱਲਵਾਂ ਸੁਖਮੰਦਰ ਸਿੰਘ ਦੀਨਾ ਰੁਪਿੰਦਰ ਸਿੰਘ ਦੀਦਾਰੇ ਵਾਲਾ ਸੁਖਵੰਤ ਸਿੰਘ ਖੋਟੇ ਸੁਖਦੇਵ ਸਿੰਘ ਘੋਲੀਆ ਅਜੀਤ ਸਿੰਘ ਸੈਦੋਕੇ ਸੈਕਟਰੀ ਕਰਮ ਸਿੰਘ ਸਰਪੰਚ ਪੂਰਨ ਸਿੰਘ ਸਰਪੰਚ ਮੁਖਤਿਆਰ ਸਿੰਘ ਪੱਤੋ ਗੁਰਮੇਲ ਸਿੰਘ ਡਰੋਲੀ ਜਗਤਾਰ ਸਿੰਘ ਚੋਟੀਆਂ ਅਮਰੀਕ ਸਿੰਘ ਮਾਣੂੰਕੇ ਹਰਦੀਪ ਸਿੰਘ ਬਲਵੀਰ ਬਲਜੀਤ ਸਿੰਘ ਸਤਨਾਮ ਸਿੰਘ ਜਸਵਿੰਦਰ ਸਿੰਘ ਅਮ੍ਰਿਤਪਾਲ ਸਿੰਘ ਹਰਪਾਲ ਸਿੰਘ ਪਰਮਜੀਤ ਸਿੰਘ ਪੱਤੋ ਜਗਮੋਹਨ ਸਿੰਘ ਪਰਮਿੰਦਰ ਸਿੰਘ ਅਮਰਜੀਤ ਸਿੰਘ ਦਰਬਾਰਾ ਸਿੰਘ ਗੁਰਚਰਨ ਸਿੰਘ ਗੁਰਮੀਤ ਸਿੰਘ ਨਛੱਤਰ ਸਿੰਘ ਜੁਗਿੰਦਰ ਸਿੰਘ ਗੁਰਮੇਲ ਸਿੰਘ ਸੁਰਜੀਤ ਸਿੰਘ ਨਵਜੀਤ ਸਿੰਘ ਸਰਬਜੀਤ ਸਿੰਘ ਗੁਰਚਰਨ ਸਿੰਘ ਅਮਰ ਸਿੰਘ ਮਨਦੀਪ ਸਿੰਘ ਅਤੇ ਹੋਰ ਅਨੇਕਾਂ ਕਿਸਾਨ ਹਾਜਰ ਹੋਏ ।ਮੁਖਤਿਆਰ ਸਿੰਘ ਦੀਨਾ ਸਾਹਿਬ ਸੂਬਾ ਮੀਤ ਪ੍ਰਧਾਨ ਲੱਖੋਵਾਲ ।