ਸ੍ਰੀ ਮੁਕਤਸਰ ਸਾਹਿਬ/ -/ਵਿਰਸੇ ਦੇ ਲੇਖਕ, ਗੀਤਕਾਰ ਤੇ ਗਾਇਕ ਜਸਵੀਰ ਸ਼ਰਮਾਂ ਦੱਦਾਹੂਰ ਦਾ ਲਿਖਿਆ ਉਪਰੋਕਤ ਗੀਤ ਭਗਤ ਸਿੰਘ ਸੂਰਮਾਂ/ਓਹਨਾਂ ਦੇ ਜਨਮ ਦਿਨ ਤੇ ਅਠਾਈ ਸਤੰਬਰ ਦਿਨ ਸ਼ਨੀਵਾਰ ਨੂੰ ਹਸਨਵੀਰ ਚਹਿਲ ਸੰਗਰੂਰ ਵਾਲਿਆਂ ਦੀ ਆਵਾਜ਼ ਕੰਪੋਜੀਸ਼ਨ ਤੇ ਖੁਦ ਓਹਨਾਂ ਦੇ ਹੀ ਦਿੱਤੇ ਮਿਊਜ਼ਿਕ ਵਿੱਚ ਯੂ ਟਿਊਬ ਤੇ ਰਲੀਜ਼ ਹੋਵੇਗਾ।ਇਸ ਤੋਂ ਪਹਿਲਾਂ ਵੀ ਜਸਵੀਰ ਸ਼ਰਮਾਂ ਦੱਦਾਹੂਰ ਦੀ ਕਲਮ ਚੋਂ ਉਪਜਿਆ ਗੀਤ"ਮੁੱਲ ਨੀ ਪਿਆ ਭਗਤ ਸਿੰਹਾਂ ਤੇਰੀ ਜ਼ਿੰਦਗਾਨੀ ਦਾ,ਲਾਹੁਣਾ ਨੀ ਆਇਆ ਦੇਸ਼ ਨੂੰ ਕਰਜ਼ਾ ਕੁਰਬਾਨੀ ਦਾ "ਗੀਤ ਨੂੰ ਹਸਨਵੀਰ ਚਹਿਲ ਦੇ ਸਤਿਕਾਰਿਤ ਪਿਤਾ ਜੀ ਅਤੇ ਸ਼ਰਮਾਂ ਜੀ ਦੇ ਦੋਸਤ ਸ਼ਿੰਗਾਰਾ ਸਿੰਘ ਚਹਿਲ ਨੇ ਆਵਾਜ਼ ਦਿੱਤੀ ਸੀ,ਜਿਸ ਨੂੰ ਆਪ ਸਾਰੇ ਦੋਸਤਾਂ ਮਿੱਤਰਾਂ ਨੇ ਰੱਜਵਾਂ ਪਿਆਰ ਦਿੱਤਾ ਹੈ। ਯਾਦ ਰਹੇ ਸ਼ਿੰਗਾਰਾ ਸਿੰਘ ਚਹਿਲ ਜੀ ਖ਼ੁਦ ਬਹੁਤ ਵਧੀਆ ਕ੍ਰਾਂਤੀਕਾਰੀ ਗਾਇਕ ਤੇ ਗੀਤਕਾਰ ਹਨ ਜਿਨ੍ਹਾਂ ਨੇ ਸੰਤ ਰਾਮ ਉਦਾਸੀ ਜੀ ਦੇ ਬਹੁਤ ਸਾਰੇ ਗੀਤਾਂ ਨੂੰ ਆਵਾਜ਼ ਦਿੱਤੀ। ਆਪਣੇ ਖੁਦ ਦੇ ਲਿਖੇ ਹੋਰ ਵੀ ਦਰਜਨਾਂ ਗੀਤ ਓਹਨਾਂ ਦੀ ਆਵਾਜ਼ ਵਿੱਚ ਰਿਕਾਰਡ ਹੋਏ,"ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ" ਗੁਰਦਾਸ ਮਾਨ ਦੇ ਗੀਤ ਦੇ ਜਵਾਬ ਵਿੱਚ ਸ਼ਿੰਗਾਰਾ ਸਿੰਘ ਚਹਿਲ ਦਾ ਲਿਖਿਆ ਤੇ ਹਸਨਵੀਰ ਚਹਿਲ ਦਾ ਗਾਇਆ ਗੀਤ -ਇਥੇ ਹੱਕ ਦੀ ਰੋਟੀ ਨਹੀਂ ਮਿਲਦੀ ਗੁਰਦਾਸ ਸਿਆਂ -ਕਾਫੀ ਚਰਚਾ ਚ ਰਿਹਾ ਹੈ।ਕੁਲਦੀਪ ਮਾਣਕ ਜੀ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਓਹਨਾਂ ਦੇ ਲਿਖੇ ਤੇ ਗਾਏ ਗੀਤ ਨੂੰ ਅਥਾਹ ਪਿਆਰ ਮਿਲਿਆ-ਲੱਖ ਹੋ ਹੋ ਤੁਰ ਜਾਣੇ ਮਿੱਤਰੋ ਮੁੜ ਮਾਣਕ ਨਹੀਂ ਜੰਮਣਾ -ਇਸੇ ਤਰ੍ਹਾਂ ਮੇਰੇ ਦੋਸਤ ਸਵ-ਸੁੱਚਾ ਸਿੰਘ ਸੰਘਾ ਦੀ ਕਲਮ ਤੋਂ ਉਪਜਿਆ ਗੀਤ "ਹੁਣ ਉਲਟ ਜ਼ਮਾਨੇ ਆਏ ਨੇ ਕਲਯੁੱਗ ਨੇ ਫੇਰੇ ਪਾਏ ਨੇ, ਭੂੰਡਾਂ ਨੂੰ ਮੱਖੀਆਂ ਘੇਰਦੀਆਂ ਮੁੰਡਿਆਂ ਨੂੰ ਕੁੜੀਆਂ ਛੇੜਦੀਆਂ "ਗੀਤ ਰਾਹੀਂ ਵੀ ਸ਼ਿੰਗਾਰਾ ਸਿੰਘ ਚਹਿਲ ਨੇ ਆਪਣੀਆਂ ਬੁਲੰਦੀਆਂ ਦੇ ਝੰਡੇ ਗੱਡੇ ਨੇ,ਹੁਣ ਓਹਨਾਂ ਦੇ ਹੋਣਹਾਰ ਸਪੁੱਤਰ ਹਸਨਵੀਰ ਚਹਿਲ ਜਿਨ੍ਹਾਂ ਨੇ ਮਿਊਜ਼ਿਕ ਵਿੱਚ ਡਿਗਰੀ ਹਾਸਲ ਕੀਤੀ ਹੈ ਤੇ ਖ਼ੁਦ ਬੁਲੰਦ ਆਵਾਜ਼ ਦਾ ਮਾਲਕ ਹੈ,ਉੱਚੀਆਂ ਪੁਲਾਂਘਾਂ ਪੁੱਟ ਰਿਹਾ ਹੈ ਸੀ ਐਮ ਸੀ ਕੰਪਨੀ ਇਨ੍ਹਾਂ ਦੀ ਖ਼ੁਦ ਦੀ ਹੈ ਤੇ ਇਥੇ ਵੱਡੇ ਵੱਡੇ ਗਾਇਕ ਰਿਕਾਰਡਿੰਗ ਕਰਵਾਉਣ ਆਉਂਦੇ ਹਨ ਤੇ ਇਸ ਉਪਰੋਕਤ ਗੀਤ ਨੂੰ ਵੀ ਹਸਨਵੀਰ ਚਹਿਲ ਦੇ ਮਿਊਜ਼ਿਕ ਕੰਪੋਜੀਸ਼ਨ ਤੇ ਆਵਾਜ਼ ਵਿੱਚ ਗਾਏ ਗੀਤ ਨੂੰ ਵੀ ਤੁਸੀਂ ਬਹੁਤ ਪਿਆਰ ਦਿਓਂਗੇ ਇਹ ਉਮੀਦ ਹੀ ਨਹੀਂ ਬਲਕਿ ਭਰੋਸਾ ਹੈ,ਗੀਤ ਸੁਨਣਾ ਕਮੈਂਟਸ ਤੇ ਸ਼ੇਅਰ ਵੀ ਕਰਿਓ ਤੇ ਆਪਦੇ ਸੁਝਾਵਾਂ ਦੀ ਵੀ ਉਡੀਕ ਰਹੇਗੀ।ਇਹ ਸਾਰੀ ਜਾਣਕਾਰੀ ਪ੍ਰੈਸ ਨਾਲ ਇਸ ਗੀਤ ਦੇ ਲੇਖਕ ਖ਼ੁਦ ਜਸਵੀਰ ਸ਼ਰਮਾਂ ਦੱਦਾਹੁਰ ਨੇ ਸਾਂਝੀ ਕਰਦਿਆਂ ਵੀਰ ਸ਼ਿੰਗਾਰਾ ਸਿੰਘ ਚਹਿਲ ਤੇ ਸੱਤਪਾਲ ਭੁਪਾਲ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਮਿਆਰੀ ਸ਼ਬਦਾਵਲੀ ਨਾਲ ਗੀਤ ਨੂੰ ਹੋਰ ਵੀ ਰੌਚਕ ਬਣਾਉਣ ਵਿੱਚ ਸਹਿਯੋਗ ਦਿੱਤਾ।