16 ਸਤੰਬਰ(ਮੋਹਾਲੀ) ਹਰਮਨ ਮੀਆਂਪੁਰੀ
ਸੱਭਿਆਚਾਰਕ ਗੀਤਾਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਸੁਰੀਲੇ ਗਾਇਕ ਰਾਜਵੀਰ ਸਿੰਘ ਦਾ ਗੀਤ "ਚੰਗੇ ਕਰਮ" ਅੱਜ ਮੋਹਾਲੀ ਵਿਖੇ ਰਿਲੀਜ਼ ਕੀਤਾ ਗਿਆ ਰਿਲੀਜ਼ ਸਮਾਰੋਹ ਮੌਕੇ ਗਾਇਕ ਰਾਜਵੀਰ ਸਿੰਘ ਨੇ ਆਪਣੇ ਨਵੇਂ ਗੀਤ ਵਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਗੀਤ ਨੂੰ ਉਸਨੇ ਖ਼ੁਦ ਹੀ ਕਲਮਬੱਧ ਅਤੇ ਕੰਪੋਜ਼ ਕੀਤਾ ਹੈ।ਉਹਨਾਂ ਦੱਸਿਆ ਕਿ ਇਸ ਗੀਤ ਨੂੰ ਪੰਜਾਬ ਦੇ ਉੱਘੇ ਮਿਊਜ਼ਿਕ ਡਾਇਰੈਕਟਰ ਜੀ ਗੁਰੀ ਵੱਲੋਂ ਸੰਗੀਤ ਦੀਆਂ ਮਧੁਰ ਧੁਨਾਂ ਨਾਲ ਸ਼ਿੰਗਾਰਿਆ ਗਿਆ ਹੈ।ਉਹਨਾਂ ਦੱਸਿਆ ਕਿ ਗੀਤ ਵਿੱਚ ਫੀਮੇਲ ਲੀਡ ਰੋਲ ਰੁੰਮਨ ਅਹਿਮਦ ਨੇ ਬਾਖੂਬੀ ਨਿਭਾਇਆ ਹੈ। ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਇਸ ਗੀਤ ਦੇ ਪ੍ਰੋਡਿਊਸਰ ਸ਼ੈਲਿੰਦਰ ਸਿੰਘ ਹਨ।ਰਾਜਵੀਰ ਸਿੰਘ ਕਿਹਾ ਕਿ ਉਹਨਾਂ ਦੀ ਆਪਣੀ ਕੰਪਨੀ ਦੇ ਬੈਨਰ ਹੇਠ ਹੀ ਇਸ ਗੀਤ ਨੂੰ ਮਾਰਕੀਟ ਵਿੱਚ ਉਤਾਰਿਆ ਗਿਆ ਹੈ।ਉਹਨਾਂ ਕਿਹਾ ਕਿ ਇਸ ਗੀਤ ਨੂੰ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਤਿਆਰ ਕੀਤਾ ਗਿਆ ਹੈ।ਉਸ ਨੂੰ ਪੂਰੀ ਉਮੀਦ ਹੈ ਕੀ ਸਰੋਤੇ ਇਸ ਗੀਤ ਨੂੰ ਭਰਪੂਰ ਹੁੰਗਾਰਾ ਦੇਣਗੇ।ਗਾਇਕ ਰਾਜਵੀਰ ਸਿੰਘ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਗੀਤ ਸਰੋਤਿਆਂ ਦੀ ਝੋਲ਼ੀ ਵਿੱਚ ਪਾ ਚੁੱਕੇ ਹਨ।