ਧਰਮ ਅਤੇ ਰਾਜਨੀਤੀ ਇੱਕ ਸਿੱਕੇ ਦੇ ਦੋ ਪਹਿਲੂ ਹਨ ਰਾਜਨੀਤੀ ਵਿੱਚ ਧਰਮ ਦਾ ਅਹਿਮ ਯੋਗਦਾਨ ਹੈ ਵੈਸੇ ਤਾਂ ਪੂਰੇ ਭਾਰਤ ਵਿੱਚ ਰਾਜਨੀਤੀ ਵਿੱਚ ਉਥਲ ਪੁਥਲ ਅਤੇ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਪਰ ਪੰਜਾਬ ਦੀ ਰਾਜਨੀਤੀ ਕੁਝ ਜਿਆਦਾ ਹੀ ਲੋਕ ਮਾਰੂ ਨੀਤੀ ਅਧੀਨ ਰਹੀ ਹੈ ਲੱਖਾ ਬੇਕਸੂਰ ਲੋਕ ਮਾਰੇ ਗਏ ਹੱਕ ਮੰਗਦੇ ਲੋਕਾਂ ਨੂੰ ਪਹਿਲਾ ਵਿਦੇਸ਼ੀ ਧਾੜਵੀਆਂ ਫੇਰ ਮੁਗਲਾਂ ਅਤੇ ਫੇਰ ਅੰਗਰੇਜਾਂ ਨੇ ਬਹੁਤ ਖ਼ੂਨ ਪੀਤਾ ਅਤੇ ਲੁੱਟੇ ਅਤੇ ਸ਼ਹੀਦ ਕੀਤੇ ਪਰ 1947 ਵਿੱਚ ਪੰਜਾਬ ਨੂੰ ਵੱਧ ਅਧਿਕਾਰ ਜਾ ਆਜ਼ਾਦ ਦੇਸ਼ ਬਣਨ ਲਈ ਮਤੇ ਪਾਸ ਹੋਏ ਪਰ ਗਦਾਰਾਂ ਕਰਕੇ ਫੇਰ ਰਾਜਾ ਵਿੱਚ ਵੰਡ ਕੇ ਛੋਟਾ ਜਿਹਾ ਰਾਜ ਬਣਾ ਦਿੱਤਾ ਅਤੇ ਬਹੁਤੇ ਹੱਕ ਖੋਹ ਲਏ ਅੱਜ 77 ਸਾਲਾ ਬਾਦ ਵੀ ਉਹੀ ਹਾਲ ਹੈ ਕਦੋ ਇਨਸਾਫ਼ ਮਿਲੂ ਕੋਈ ਕਾਨੂੰਨ ਤੇ ਆਸ ਨਹੀਂ ।
ਮੈਂ ਗੱਲ ਕਰ ਰਿਹਾ ਕਾਲੇ ਦੌਰ ਦੀ ਜਦੋ ਬਿਨਾ ਕਸੂਰ ਨੋਜਵਾਨ ਮਾਰੇ ਗਏ ਜਿਨਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਉਸ ਸਮੇਂ ਗੰਦੀ ਰਾਜਨੀਤੀ ਦੀ ਭੇਟ ਚੜ੍ਹ ਗਈ ਬੀਬੀ ਬਿਮਲ ਕੌਰ ਖਾਲਸਾ ਜਿਸਨੇ ਆਪਣੇ ਜੀਵਨ ਵਿੱਚ ਦੁੱਖ ਹੀ ਦੇਖੇ ਹਨ ਪਰ ਸਿੱਖ ਕੌਮ ਵੱਲੋ ਬਹੁਤ ਮਾਣ ਸਤਿਕਾਰ ਦਿੱਤਾ ਗਿਆ ਉਸਨੂੰ 9 ਵੀ ਲੋਕ ਸਭਾ ਚੋਣਾਂ ਵਿੱਚ ਰੋਪੜ ਸੰਸਦ ਮੈਂਬਰ ਬਣਾ ਦਿੱਤਾ ਸੀ (ਬਾਦ ਵਿੱਚ ਉਹ ਹਲਕੇ ਦਾ ਨਾਂ ਸ੍ਰੀ ਅਨੰਦਪੁਰ ਸਾਹਿਬ ਬਣਾ ਦਿੱਤਾ) ਫੇਰ ਵੀ ਜੀਵਨ ਲੀਲਾ ਖਤਮ ਕਰ ਦਿੱਤੀ ਜਿਸਦੀ ਮੌਤ ਅੱਜ ਤੱਕ ਭੇਦ ਬਣ ਕੇ ਰਹਿ ਗਈ। ਆਉ ਜਾਣਦੇ ਹਾਂ ਬੀਬੀ ਬਿਮਲ ਕੌਰ ਖਾਲਸਾ ਬਾਰੇ -
ਬੀਬੀ ਬਿਮਲ ਕੌਰ ਖਾਲਸਾ ਦਾ ਜਨਮ 7 ਨਵੰਬਰ 1950 ਨੂੰ ਹਿੰਦੂ ਪਰਿਵਾਰ ਵਿੱਚ ਪੰਜਾਬ ਹੋਇਆ । ਬਚਪਨ ਦਾ ਨਾਂ ਬਿਮਲਾ ਦੇਵੀ ਸੀ। ਉਸਦੀ ਜਾਣ ਪਹਿਚਾਣ ਪੰਜਾਬ ਦੇ ਸਿੱਖ ਨੌਜਵਾਨ ਪੜ੍ਹਨ ਤੋ ਬਾਦ ਦਿੱਲੀ ਪੁਲਿਸ ਵਿੱਚ ਨੌਕਰੀ ਕਰ ਬੇਅੰਤ ਸਿੰਘ ਨਾਲ ਹੋ ਜਾਂਦੀ ਹੈ ਦੋਵੇਂ ਕੁਝ ਸਮਾਂ ਬਾਅਦ 1976 ਵਿੱਚ ਪ੍ਰੇਮ ਵਿਆਹ ਕਰਾ ਕੇ ਜੀਵਨ ਬਤੀਤ ਕਰਨ ਲਗਦੇ ਹਨ ਉਹਨਾਂ ਦੇ ਘਰ ਤਿੰਨ ਬੱਚੇ ਜਨਮ ਲੈਂਦੇ ਹਨ ਬੱਚੇ ਵੱਡੇ ਹੋਣ ਬਾਦ ਬਿਮਲ ਕੌਰ ਦਿੱਲੀ ਦੇ ਮੈਡੀਕਲ ਕਾਲਜ ਵਿੱਚ ਨੌਕਰੀ ਕਰਨ ਲੱਗ ਜਾਂਦੀ ਹੈ ਜੀਵਨ ਵਧੀਆ ਚਲ ਰਿਹਾ ਸੀ।
ਪੰਜਾਬ ਵਿੱਚ ਸਰਕਾਰਾ ਨੇ ਜੂਨ
1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਆਕਾਲ ਤਖਤ ਸਾਹਿਬ ਤੇ ਫੌਜੀ ਹਮਲਾ ਕਰਵਾ ਕੇ ਸਿੱਖ ਕੌਮ ਨੂੰ ਆਪਣੇ ਹੱਕ ਲੈਣ ਤੋ ਰੋਕਿਆ ਸੀ। ਇਸ ਨੂੰ ਨੀਲੇ ਸਾਕੇ ਤਾਰੇ ਦੀ ਘਟਨਾ ਦਾ ਨਾ ਦਿੱਤਾ ਗਿਆ ਪੂਰੀ ਦੁਨੀਆ ਅਤੇ ਭਾਰਤ ਅਤੇ ਖਾਸਕਰ ਪੰਜਾਬ ਵਿੱਚ ਭਾਰੀ ਰੋਸ ਕੀਤਾ ਗਿਆ ਅਤੇ ਜਾਂਦਾ ਰਹੇਗਾ।
ਭਾਈ ਸਾਹਿਬ ਇੰਦਰਾ ਗਾਂਧੀ ਦੇ ਸੁਰੱਖਿਆ ਬਲਾਂ ਵਿੱਚੋ ਮੇਨ ਸਨ ਭਾਰਤੀ ਸੁਰੱਖਿਆ ਬਲਾਂ ਨੇ ਸ੍ਰੀ ਦਰਬਾਰ ਸਾਹਿਬ ਹਮਲੇ ਤੋ ਇੰਦਰਾ ਗਾਂਧੀ ਨੂੰ ਸਿੱਖ ਨੌਜਵਾਨਾਂ ਨੂੰ ਹਟਾਉਣ ਲਈ ਕਿਹਾ ਸੀ ਪਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਲੜਾਈ ਦੇਸ਼ ਵਿਰੋਧੀ ਤਾਕਤਾਂ ਨਾਲ ਹੈ ਆਮ ਸਿੱਖਾਂ ਨਾਲ ਨਹੀਂ ਸਿੱਖ ਸੁਰੱਖਿਆ ਕਰਮਚਾਰੀਆਂ ਨੂੰ ਹਟਾਉਣ ਤੇ ਸਿੱਖਾਂ ਵਿੱਚ ਗਲਤ ਸੁਨੇਹਾ ਜਾਵੇਗਾ। ਪਰ ਉਹੀ ਹੋਇਆ ਜਿਸ ਦਾ ਉਹਨਾਂ ਨੂੰ ਡਰ ਸੀ ਇਤਿਹਾਸ ਮੁਤਾਬਕ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਤੋਂ 153 ਦਿਨਾਂ ਬਾਅਦ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੇ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਗੋਲੀਆ ਮਾਰ ਹਲਾਕ ਕਰ ਦਿੱਤਾ ਬੇਅੰਤ ਸਿੰਘ ਤਾਂ ਮੌਕੇ ਤੇ ਹੀ ਸ਼ਹੀਦ ਕਰ ਦਿੱਤਾ ਸੀ ਪਰ ਸਤਵੰਤ ਸਿੰਘ ਨੂੰ ਗਿਰਫਤਾਰ ਕਰ ਲਿਆ।
ਸੰਨ 1989 ਨੂੰ ਇੰਦਰਾ ਗਾਂਧੀ ਵਾਲੇ ਕਾਂਡ ਕਰਕੇ ਸਤਵੰਤ ਸਿੰਘ ਅਤੇ ਕੇਹਰ ਸਿੰਘ ਨੂੰ ਸਰਕਾਰ ਵੱਲੋਂ ਫਾਂਸੀ ਤੇ ਲਟਕਾ ਦਿੱਤਾ ਗਿਆ।
ਉਸ ਸਮੇਂ ਬਿਮਲ ਕੌਰ ਨੂੰ ਦਿੱਲੀ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਕੇ ਰਿਮਾਂਡ ਦੌਰਾਨ ਪੁੱਛ ਗਿੱਛ ਦੌਰਾਨ ਉਹਨਾਂ ਦੱਸਿਆ ਕਿ ਮੈਨੂੰ ਕਿਸੇ ਗੱਲ ਬਾਰੇ ਨਹੀਂ ਪਤਾ ਹਾ ਇੱਕ ਵਾਰ ਸ੍ਰੀ ਦਰਬਾਰ ਸਾਹਿਬ ਹਮਲੇ ਤੋ ਬਾਦ ਗਏ ਓਥੇ ਦੇਖ ਕੇ ਬਹੁਤ ਭਾਵਕ ਅਤੇ ਗੁੱਸੇ ਵਿੱਚ ਆ ਗਏ ਸਨ ਹੋਰ ਮੈਨੂੰ ਕਦੇ ਕੁਝ ਨਹੀਂ ਦਸਿਆ ਸੀ ਕੁਝ ਸਮੇਂ ਬੇਅੰਤ ਸਿੰਘ ਨੇ ਅੰਮ੍ਰਿਤ ਛਕ ਲਿਆ ਸੀ ਪਤੀ ਨੂੰ ਦੇਖ ਮੈ ਵੀ ਅੰਮ੍ਰਿਤ ਛਕ ਲਿਆ ਹੋਰ ਮੈਨੂੰ ਕੁਝ ਨਹੀਂ ਪਤਾ ਪੁੱਛ ਗਿੱਛ ਤੋ ਪਤਾ ਬਿਮਲ ਕੌਰ ਨੂੰ ਛਡ ਦਿੱਤਾ ਗਿਆ ਉਸਨੂੰ ਦਿੱਲੀ ਵਾਸੀ ਨਫਰਤ ਕਰਨ ਲੱਗੇ ਫੇਰ ਉਹ ਬੱਚਿਆਂ ਸਮੇਤ ਆਪਣੇ ਸਹੁਰੇ ਪਰਿਵਾਰ ਚੰਡੀਗੜ੍ਹ ਦੇ ਲਾਗੇ ਮਲੋਅ ਨਾਮੀ ਸਥਾਨ ਤੇ ਰਹਿਣ ਲੱਗੀ।
ਇਸ ਤੋਂ ਡੂੰਘੀ ਸਦਮੇ ਵਿਚ ਰਹਿਣ ਬਾਦ ਸਿੱਖ ਸੰਗਤਾਂ ਨੇ ਧਰਮਿਕ ਪ੍ਰੋਗਰਾਮ ਵਿੱਚ ਬਿਮਲ ਕੌਰ ਨੂੰ ਬੁਲਾਇਆ ਜਾਣ ਲੱਗਾ ਵੱਡੇ ਇਕੱਠਾਂ ਵਿੱਚ ਉਸਨੂੰ ਬੁਲਾ ਕੇ ਸਨਮਾਨ ਕੀਤਾ ਜਾਂਦਾ ਅਤੇ ਸਟੇਜ ਤੋਂ ਬੁਲਾਇਆ ਜਾਂਦਾ ਰਿਹਾ।
ਜੂਨ 1986 ਵਿੱਚ ਬਿਮਲ ਕੌਰ ਖਾਲਸਾ ਦੀ ਜਿੰਦਗੀ ਵਿੱਚ ਮੌੜ ਆਇਆ ਉਸ ਸਮੇਂ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਸਰਕਾਰ ਸੀ
ਨੀਲਾ ਸਾਕਾ ਤਾਰਾ ਦੇ ਸ਼ਹੀਦਾਂ ਦੀ ਦੂਜੀ ਬਰਸੀ ਮੌਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਸਰਕਾਰ ਸੰਗਤਾਂ ਨੂੰ ਆਉਣ ਤੋਂ ਰੋਕਣਾ ਚਾਹੁੰਦੀ ਸੀ ਪਰ ਸੰਗਤ ਸ਼ਹੀਦ ਹੋਏ ਸਿੰਘਾਂ ਦੀ ਅਰਦਾਸ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਸਨ ਬੀਬੀ ਬਿਮਲ ਕੌਰ ਖਾਲਸਾ ਨੂੰ ਵਿਸ਼ੇਸ ਸੱਦਾ ਦਿੱਤਾ ਗਿਆ ਉਸ ਸਮੇਂ ਝੜਪ ਵਿੱਚ ਗੋਲੀ ਚਲਣ ਨਾਲ ਇਕ ਸਿੱਖ ਦੀ ਜਾਨ ਚਲੀ ਗਈ ਪੁਲਿਸ ਨੇ ਸਾਰਾ ਦੋਸ਼ ਬੀਬੀ ਬਿਮਲ ਕੌਰ ਦੇ ਸਿਰ ਲਗਾ ਦਿੱਤਾ ਅਤੇ ਉਹਨਾਂ ਉੱਪਰ ਟਾਂਡਾ ਐਕਟ ਲਗਾ ਕੇ ਗਿਰਫਤਾਰ ਕਰਕੇ ਹੋਰ ਨਿੱਕੇ ਮੋਟੇ ਕੇਸ ਦਰਜ ਕਰ ਦਿੱਤੇ ਉਹਨਾਂ ਨੂੰ ਅਦਾਲਤ ਵਿੱਚ ਚੁਣੌਤੀ ਵੀ ਦਿੱਤੀ।
ਸੰਨ 1989 ਦੀਆ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਮਲ ਕੌਰ ਖਾਲਸਾ ਨੂੰ ਰੋਪੜ ਤੋਂ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ ਇਸ ਤੋਂ ਇਲਾਵਾ ਉਨਾਂ ਦੇ ਸਹੁਰੇ ਸੁੱਚਾ ਸਿੰਘ ਨੂੰ ਲੋਕ ਸਭਾ ਬਠਿੰਡਾ ਤੋਂ ਉਮੀਦਵਾਰ ਬਣਾਇਆ ਜਾਂਦਾ ਹੈ ਇੰਨਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਮਾਨ ਵੱਡੀ ਪਾਰਟੀ ਬਣ ਕੇ ਉਭਰਦੀ ਹੈ ਮਾਨ ਦਲ ਦੇ ਛੇ ਉਮੀਦਵਾਰ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣ ਜਾਂਦੇ ਹਨ ਜਿਨਾਂ ਵਿੱਚੋਂ ਸਿਮਰਜੀਤ ਮਾਨ ਤਰਨ ਤਾਰਨ ਤੋਂ, ਰਾਜਦੀਪ ਸਿੰਘ ਖਾਲਸਾ ਸੰਗਰੂਰ ਤੋਂ ,ਬੀਬੀ ਰਜਿੰਦਰ ਕੌਰ ਬੁਲਾਰਾ ਲੁਧਿਆਣਾ ਤੋਂ, ਜਗਦੇਵ ਸਿੰਘ ਫਰੀਦਕੋਟ ਤੋਂ ,ਅਤੇ ਬੀਬੀ ਬਿਮਲ ਕੌਰ ਰੋਪੜ ਤੋਂ 7 ਲੱਖ 14 ਹਜ਼ਾਰ 245 ਵੋਟਾਂ ਨਾਲ ਚੋਣ ਜਿੱਤ ਜਾਂਦੀ ਹੈ ਅੱਜ ਤੱਕ ਕੋਈ ਨਹੀਂ ਏਨੀਆ ਵੋਟਾਂ ਨਾਲ ਜਿੱਤਿਆ ਅਤੇ ਇਨਾਂ ਦੇ ਸਹੁਰਾ ਸੁੱਚਾ ਸਿੰਘ ਬਠਿੰਡਾ ਤੋਂ 6 ਲੱਖ 12 ਹਾਜ਼ਰ 103 ਵੋਟਾਂ ਨਾਲ ਜਿੱਤ ਪ੍ਰਾਪਤ ਕਰਦੇ ਹਨ।
ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਵੱਡੀ ਪੱਧਰ ਤੇ ਸਰਗਰਮੀਆਂ ਤੇਜ਼ ਕੀਤੀਆਂ ਜਾਂਦੀਆਂ ਹਨ ਉਸ ਦੌਰ ਸਮੇਂ ਜਿੱਥੇ ਜਿੱਥੇ ਪੁਲਿਸ ਤੇ ਬਾਗੀ ਹੋਏ ਸਿੰਘਾਂ ਦਾ ਮੁਕਾਬਲਾ ਹੁੰਦਾ ਤਾਂ ਬੀਬੀ ਬਿਮਲ ਕੌਰ ਉਸੇ ਜਗ੍ਹਾ ਤੇ ਪਹੁੰਚ ਕੇ ਜਾਇਜਾ ਲੈਂਦੇ ਕਈ ਵਾਰੀ ਤਾਂ ਪੁਲਿਸ ਨਾਲ ਤਲਖੀ ਵੀ ਹੁੰਦੀ ਅਜਿਹੀ ਹੀ ਘਟਨਾ ਸਮਰਾਲੇ ਵਿੱਚ ਵਾਪਰੀ ਜਦੋਂ ਇੱਕ ਬਾਗੀ ਸਿੱਖ ਨੂੰ ਪੁਲਿਸ ਨੇ ਘੇਰਾ ਪਾਇਆ ਹੁੰਦਾ ਹੈ ਉਸ ਮੌਕੇ ਬੀਬੀ ਬਿਮਲ ਕੌਰ ਖਾਲਸਾ ਉਥੇ ਪਹੁੰਚ ਜਾਂਦੇ ਹਨ ਬੀਬੀ ਬਿਮਲ ਕੌਰ ਦੀ ਸੁਰੱਖਿਆ ਦਾ ਇੱਕ ਤਾਇਨਾਤ ਗਾਂਧੀ ਨਾਂ ਦੇ ਸ਼ਖਸ ਉਸ ਸਮੇਂ ਸੀਨੀਅਰ ਪੁਲਿਸ ਅਧਿਕਾਰੀ ਸ
ਸੂਮੇਧ ਸਿੰਘ ਸੈਣੀ ਵਿਚਕਾਰ ਬਹੁਤ ਤਲਖੀ ਵਧ ਜਾਂਦੀ ਹੈ ਇਸ ਵਿਅਕਤੀ ਦੇ ਪੂਰੇ ਨਾਮ ਬਾਰੇ ਜਿਆਦਾ ਜਾਣਕਾਰੀ ਨਹੀਂ ਮਿਲਦੀ ਉਸਨੂੰ ਗਾਂਧੀ ਗਾਂਧੀ ਕਹਿੰਦੇ ਸਨ ਉਹ ਰੋਪੜ ਨੇੜੇ ਦੇ ਪਿੰਡ ਖਾਨਪੁਰ ਦਾ ਰਹਿਣ ਵਾਲਾ ਸੀ ਉਸ ਸਮੇਂ ਗਾਂਧੀ ਨੇ ਸਮੇਤ ਸੈਣੀ ਉੱਤੇ ਬੰਦੂਕ ਤਾਣ ਦਿੱਤੀ ਸੀ ਉਦੋਂ ਤਾਂ ਮਸਲਾ ਸੁਲਝਾ ਲਿਆ ਗਿਆ ਪਰ ਕੁਝ ਸਮੇਂ ਬਾਅਦ ਗਾਂਧੀ ਨਾਂ ਦਾ ਸ਼ਖਸ ਅਚਾਨਕ ਗਾਇਬ ਹੋ ਜਾਂਦਾ ਹੈ ਅਤੇ ਉਸਦਾ ਕੋਈ ਪਤਾ ਨਹੀਂ ਲੱਗਦਾ ਹੋ ਸਕਦਾ ਮੌਕੇ ਦੀ ਸਰਕਾਰ ਵੱਲੋਂ ਮਰਵਾ ਦਿੱਤਾ ਗਿਆ ਹੋਵੇ।
ਇਸ ਤੋਂ ਬਾਦ ਬੀਬੀ ਬਿਮਲ ਕੌਰ ਖਾਲਸਾ ਨੂੰ ਅਮਰੀਕਾ ਦੀ ਸੰਗਤ ਵੱਲੋ ਬੁਲਾ ਕੇ ਉਥੋਂ ਦੀਆਂ ਸਿੱਖ ਸੰਗਤਾਂ ਵੱਲੋਂ ਮਾਨ ਸਤਿਕਾਰ ਦਿੱਤਾ ਗਿਆ ਪੰਜਾਬ ਅਤੇ ਦਿੱਲੀ ਬੈਠੇ ਕੁਝ ਲੋਕਾਂ ਲਈ ਖ਼ਤਰਾ ਸੀ ਵਾਪਿਸ ਆ ਕੇ ਬੀਬੀ ਬਿਮਲ ਕੌਰ ਨੂੰ ਫੇਰ ਪ੍ਰਸਾਸਨ ਤੰਗ ਕਰਨ ਲੱਗ ਪਿਆ । ਉਹਨਾਂ ਦੇ ਘਰ ਚੋਰੀ ਵਰਗੀਆਂ ਵਾਰਦਾਤਾਂ ਵੀ ਕਰਵਾਈਆਂ ਇਨਾ ਉੱਪਰ ਦੇਸ਼ ਵਿਰੋਧੀ ਤਾਕਤਾਂ ਨਾਲ ਸਬੰਧ ਰੱਖਣ ਦੇ ਦੋਸ਼ ਲਗਾਏ ਇਹਨਾਂ ਦੇ ਘਰ ਬਾਗੀ ਸਿੱਖਾਂ ਦੇ ਆਉਣ ਜਾਣ ਦੇ ਇਲਜ਼ਾਮ ਵੀ ਲਗਾਏ।
ਇੱਕ ਹੋਰ ਅਹਿਮ ਘਟਨਾ ਬੀਬੀ ਬਿਮਲ ਕੌਰ ਦੇ ਪੀ ਏ ਦੇ ਸਬੰਧ ਗੁਰਜੰਟ ਸਿੰਘ ਰਾਜਸਥਾਨੀ ਨਾਲ ਜੋੜੇ ਗਏ ਮੰਨਿਆ ਜਾਂਦਾ ਹੈ ਕਿ ਗੁਰਜੰਟ ਸਿੰਘ ਖਾਲਿਸਤਾਨੀ ਖਾਲਿਸਤਾਨ ਲਿਵਰੇਸ਼ਨ ਫੋਰਸ ਦਾ ਮੁਖੀ ਸੀ ਉਸਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਡੇਰੇ ਸਿਰਸੇ ਦੀ ਗੱਦੀ ਦਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਪਰ ਬਹੁਤੇ ਇਸ ਗੱਲ ਨੂੰ ਨਹੀਂ ਮੰਨਦੇ ਹਨ।
ਇੱਕ ਸਮਾਂ ਅਜਿਹਾ ਆਉਂਦਾ ਹੈ ਬੀਬੀ ਬਿਮਲ ਕੌਰ ਖਾਲਸਾ ਦੇ ਘਰ ਇਸ ਨੰਬਰ ਸੱਤ ਚੰਡੀਗੜ੍ਹ ਵਿੱਚ ਪੁਲਿਸ ਮੁਕਾਬਲੇ ਦੌਰਾਨ ਗੁਰਜੰਟ ਸਿੰਘ ਦੀ ਮੌਤ ਹੋ ਜਾਂਦੀ ਹੈ ਮੰਨਿਆ ਜਾਂਦਾ ਹੈ ਕਿ ਉਹ ਬਿਮਲ ਕੌਰ ਦੇ ਘਰ ਆਇਆ ਕਰਦੇ ਸਨ।
ਇੱਕ ਹੋਰ ਘਟਨਾ 29 ਅਗਸਤ 1991 ਨੂੰ ਸੁਮੇਧ ਸੈਣੀ ਉੱਪਰ ਜਾਨ ਲੇਵਾ ਹਮਲਾ ਹੁੰਦਾ ਹੈ ਜਿਸ ਵਿੱਚ ਸੁਮੇਧ ਸੈਣੀ ਬਚ ਜਾਂਦਾ ਹੈ ਪਰ ਇਸਦਾ ਬਦਲਾ ਲੈਣ ਲਈ ਸੁਮੇਧ ਸੈਣੀ ਦਾ ਦੋਸਤ ਅਜੀਤ ਸਿੰਘ ਪੂਹਲਾ ਬੰਬ ਬਲਾਸਟ ਕਰਾਉਣ ਵਾਲੇ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰਿਕ ਮੈਂਬਰਾਂ ਨੂੰ ਗੋਲੀਆਂ ਮਾਰ ਕੇ ਜਿਉਂਦੇ ਸਾੜ ਦਿੰਦਾ ਹੈ (ਪਰ ਬਾਦ ਵਿੱਚ ਪਤਾ ਚੱਲਦਾ ਹੈ ਕਿ ਬਲਾਸਟ ਬਲਵਿੰਦਰ ਸਿੰਘ ਜਟਾਣੇ ਨੇ ਨਹੀਂ ਕੀਤਾ ਸੀ) ਬਿਮਲ ਕੌਰ ਖਾਲਸਾ ਉਹਨਾਂ ਦੇ ਘਰ ਹੋਈ ਘਟਨਾ ਦੇ ਬਾਅਦ ਪਹੁੰਚ ਕੇ ਇਸ ਘਟਨਾ ਦੀ ਨਿਖੇਦੀ ਕਰਦੀ ਹੈ ਅਤੇ ਜਾਂਚ ਕਰਾਉਣ ਲਈ ਆਦੇਸ਼ ਦਿੰਦੀ ਹੈ ਇਸ ਤੋਂ ਪਹਿਲਾਂ ਕਿ ਉਹ ਕੋਈ ਕਾਰਵਾਈ ਕਰਦੀ ਪਰ ਇਸ ਘਟਨਾ ਦੇ ਅਗਲੇ ਦਿਨ ਹੀ ਉਹ ਆਪਣੇ ਘਰ ਵਿੱਚ ਮ੍ਰਿਤਕ ਪਾਈ ਜਾਂਦੀ ਹੈ ਪੁਲਿਸ ਰਿਪੋਰਟ ਵਿੱਚ ਉਸਨੂੰ ਕੈਪਸੂਲ ਖਾ ਕੇ ਆਤਮ ਹੱਤਿਆ ਕਰਨ ਦਾ ਕਾਰਨ ਦੱਸਿਆ ਜਾਂਦਾ ਹੈ ਕਿਉਂਕਿ ਅਕਸਰ ਪੁਲਿਸ ਦੀ ਘੇਰਾਬੰਦੀ ਕਰਕੇ ਬਾਗੀ ਸਿੱਖ ਇਹ ਕੈਪਸੂਲ ਖਾ ਕੇ ਆਤਮ ਹੱਤਿਆ ਕਰ ਲੈਂਦੇ ਸਨ ਇੱਕ ਰਿਪੋਰਟ ਮੁਤਾਬਕ ਬੀਬੀ ਬਿਮਲ ਕੌਰ ਖਾਲਸਾ ਦੀ ਮੌਤ ਕਰੰਟ ਲੱਗਣ ਕਾਰਨ ਹੋਈ ਦੱਸੀ ਜਾਂਦੀ ਹੈ ਭਾਵੇਂ ਉਹ ਸੰਸਦ ਮੈਂਬਰ ਸੀ ਪਰ ਆਪਣੇ ਘਰ ਦੇ ਕੰਮ ਖੁਦ ਕਰਦੀ ਸੀ ਉਹ ਕੱਪੜੇ ਧੋਣ ਸਮੇਂ ਮਸ਼ੀਨ ਵਿੱਚ ਕਰੰਟ ਆ ਜਾਣ ਨਾਲ ਉਹਨਾਂ ਦੀ ਮੌਤ ਚਲੀ ਗਈ ਇਹ ਕਾਰਨ ਦੱਸਿਆ ਜਾਂਦਾ ਹੈ ਪਰ ਉਹਨਾਂ ਦੇ ਜੇਠ ਬੇਅੰਤ ਸਿੰਘ ਦੇ ਵੱਡੇ ਭਰਾ ਸ਼ਮਸ਼ੇਰ ਸਿੰਘ ਨੇ ਬਿਮਲ ਕੌਰ ਖਾਲਸਾ ਦੀ ਮੌਤ ਦਾ ਪੋਸਟਮਾਰਟਮ ਕਰਾਉਣ ਦੀ ਮੰਗ ਰੱਖੀ ਪਰ ਪੁਲਿਸ ਵੱਲੋਂ ਅਜਿਹਾ ਕੁਝ ਨਹੀਂ ਕੀਤਾ ਗਿਆ ਪਰ ਸਭ ਤੋਂ ਵੱਧ ਇਹ ਮੰਨਿਆ ਜਾਂਦਾ ਹੈ ਕਿ ਬਿਮਲ ਕੌਰ ਨੂੰ ਕਰੰਟ ਲਗਾ ਕੇ ਮਾਰ ਦਿੱਤਾ ਗਿਆ ਤੇ ਇਸ ਨੂੰ ਇੱਕ ਹਾਦਸਾ ਬਣਾ ਕੇ ਪੇਸ਼ ਕੀਤਾ ਗਿਆ
ਹਜ਼ਾਰਾ ਦੁੱਖ ਨੂੰ ਸਹਾਰਦੀ ਹੋਈ ਬੀਬੀ ਬਿਮਲ ਕੌਰ 2 ਸਤੰਬਰ 1991 ਨੂੰ ਇਸ ਦੁਨੀਆ ਤੋ ਰੁਖ਼ਸਤ ਹੋ ਜਾਂਦੀ ਹੈ ਉਹਨਾਂ ਦੀ ਮੌਤ ਅੱਜ ਵੀ ਭੇਦ ਬਣੀ ਹੋਈ ਹੈ ਕਿ ਅਸੀਂ ਆਜ਼ਾਦ ਦੇਸ਼ ਵਿੱਚ ਰਹਿ ਰਹੇ ਹਾਂ ਆਜ਼ਾਦੀ ਤੋਂ ਪਹਿਲਾਂ ਤਾਂ ਅਜਿਹਾ ਕੁਝ ਹੁੰਦਾ ਆਇਆ ਸੀ ਪਰ ਅੰਗਰੇਜਾਂ ਨੇ ਕਦੇ ਧਰਮ ਪਿੱਛੇ ਇਨਸਾਨ ਨਹੀਂ ਮਾਰੇ ਜਾ ਸਹੀਦ ਕੀਤੇ ਸਨ ਪਰ ਆਜ਼ਾਦੀ ਦੇ ਬਾਅਦ ਵੀ ਪੰਜਾਬ ਦੀ ਧਰਤੀ ਤੇ ਲੱਖਾਂ ਬੇਕਸੂਰਾਂ ਦਾ ਖੂਨ ਡੁਲਿਆ ਅਤੇ ਅੱਜ ਤੱਕ ਇਨਸਾਫ ਨਹੀਂ ਮਿਲਿਆ।
ਇਸ ਵਾਰ ਹੋਈਆਂ 14ਵੀਂ ਲੋਕ ਸਭਾ ਚੋਣਾਂ ਵਿੱਚ ਬੀਬੀ ਬਿਮਲ ਕੌਰ ਦੇ ਬੇਟੇ ਸਰਬਜੀਤ ਸਿੰਘ ਖਾਲਸਾ ਸੰਸਦ ਮੈਂਬਰ ਬਣੇ ਹਨ ਜਿਨ੍ਹਾਂ ਨੂੰ ਸਾਰੇ ਸਿੱਖਾਂ ਤੇ ਆਮ ਵਰਗ ਨੇ ਕਬੂਲ ਕੀਤਾ ਜਿਹੜੇ ਪਹਿਲਾਂ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਹਾਰ ਚੁੱਕੇ ਹਨ ਸੋ ਅਰਦਾਸ ਤੇ ਆਸ ਕਰਦੇ ਹਾਂ ਮਾੜਾ ਵੇਲਾ ਕਦੇ ਨਾ ਆਵੇ ਅਤੇ ਸੰਸਦ ਮੈਂਬਰ ਸਰਬਜੀਤ ਸਿੰਘ ਫਰੀਦ ਕੋਟ ਹਲਕੇ ਦੇ ਕੰਮ ਕਰਵਾਉਣ ਅਤੇ ਸਿੱਖ ਕੌਮ ਦੇ ਬੇਕਸੂਰ ਸਿੰਘਾਂ ਨੂੰ ਇਨਸਾਫ ਦਵਾਉਣ ਵਿੱਚ ਸਹਾਈ ਹੋਣਗੇ।
ਗੁਰਪ੍ਰੀਤ ਸਿੰਘ ਮਾਨ
98721-67223