ਬਲਾਚੌਰ 17 ਸਤੰਬਰ(ਜਤਿੰਦਰਪਾਲ ਸਿੰਘ ਕਲੇਰ ) ਦਿਨ ਮੰਗਲਵਾਰ- ਸੂਬਾ ਪੰਜਾਬ ਅੰਦਰ ਢਹਿ ਢੇਰੀ ਹੋ ਰਹੀ ਕਾਨੂੰਨ ਵਿਵਸਥਾ ਦੇ ਵਿਰੋਧ ਵਿੱਚ ਸ਼ਹਿਰ ਬਲਾਚੌਰ ਦੇ ਡੀ.ਐਸ.ਪੀ. ਦਫ਼ਤਰ ਵਿਖੇ ਸਮੂਹ ਹਲਕਾ ਬਲਾਚੌਰ ਦੇ ਅਹੁਦੇਦਾਰਾਂ, ਆਗੂਆਂ ਅਤੇ ਵਰਕਰ ਭਰਾਵਾਂ ਸਮੇਤ ਰੋਸ ਪ੍ਰਦਰਸ਼ਨ ਕੀਤਾ। ਅਜੇ ਮੰਗੂਪੁਰ ਨੇ ਸੁੱਤੀ ਪਈ ‘ਆਪ ਸਰਕਾਰ’ ਅਤੇ ਪ੍ਰਸ਼ਾਸਨ ਨੂੰ ਝੰਜੋੜਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਆਪਣਾ ਚੰਗੇ ਤਰੀਕੇ ਨਿਭਾਉਣ ਦੀ ਨਸੀਹਤ ਦਿੱਤੀ। ਉਨਾਂ ਕਿਹਾ ਕਿ ਪੰਜਾਬੀ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ। ਸਾਲ 2022 ਵਿਚ, ਜਦੋਂ 'ਆਪ' ਸਰਕਾਰ ਹੁਣੇ-ਹੁਣੇ ਸੱਤਾ ਵਿਚ ਆਈ ਸੀ, ਪੰਜਾਬ ਵਿਚ ਆਈ ਪੀ ਸੀ ਦੇ ਤਹਿਤ 73,626 ਅਪਰਾਧ ਦੀਆਂ ਘਟਨਾਵਾਂ ਹੋਈਆਂ।ਪੰਜਾਬ ਵਿੱਚ 2022 ਵਿੱਚ 670 ਕਤਲ ਹੋਏ ਜੋ ਔਸਤਨ ਰੋਜ਼ਾਨਾ 2 ਕਤਲ ਹੋਏ ਹਨ। ਕਾਰੋਬਾਰ ਬਰਬਾਦ ਹੋ ਰਹੇ ਹਨ ਕਿਉਂਕਿ ਗੈਂਗਸਟਰ ਕਾਰੋਬਾਰੀ ਮਾਲਕਾਂ ਨੂੰ ਨੁਕਸਾਨ ਨਾ ਪਹੁੰਚਾਉਣ ਲਈ ਭਾਰੀ ਫਿਰੌਤੀ ਦੀ ਮੰਗ ਕਰਦੇ ਰਹਿੰਦੇ ਹਨ, ਅਜਿਹੀਆਂ ਕਾਨੂੰਨ ਵਿਵਸਥਾ ਦੀਆਂ ਸਥਿਤੀਆਂ ਕਾਰਨ ਪੈਦਾ ਹੋਈਆਂ ਲਗਾਤਾਰ ਸਮੱਸਿਆਵਾਂ ਕਾਰਨ ਉਦਯੋਗ ਪੰਜਾਬ ਛੱਡ ਕੇ ਯੂਪੀ ਵਿੱਚ ਸ਼ਿਫਟ ਹੋ ਰਹੇ ਹਨ ਅਤੇ ਕਾਰੋਬਾਰੀ ਹੁਣ ਪੰਜਾਬ ਵਿੱਚ ਨਿਵੇਸ਼ ਨਹੀਂ ਕਰਨਾ ਚਾਹੁੰਦੇ। ਪੰਜਾਬ ਦੇ ਨੌਜਵਾਨ ਜਾਂ ਤਾਂ ਵਿਦੇਸ਼ਾਂ ਵਿੱਚ ਜਾ ਰਹੇ ਹਨ, ਉਹ ਜਾਂ ਤਾਂ ਨਸ਼ਿਆਂ ਦੇ ਜਾਲ ਵਿੱਚ ਫਸ ਜਾਂਦੇ ਹਨ ਜਾਂ ਇਸ ਗੈਂਗਸਟਰ ਦੀ ਦੁਨੀਆਂ ਵਿੱਚ ਧੱਕੇ ਜਾ ਰਹੇ ਹਨ। ਅਮਨ-ਕਾਨੂੰਨ ਦੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਕਾਰਨ ਪੰਜਾਬ ਜਲਦੀ ਹੀ ਇੱਕ ਜੰਗਲਰਾਜ ਬਣਨ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਡੀ.ਐਸ.ਪੀ. ਬਲਾਚੌਰ ਨੂੰ ਮੰਗ ਪੱਤਰ ਸੋਂਪਿਆ ਜਿਸ ਵਿੱਚ ਬਲਾਚੌਰ ਅੰਦਰ ਅਮਨ ਸ਼ਾਂਤੀ ਬਣਾਏ ਰੱਖਣ ਦੀ ਮੰਗ ਕੀਤੀ ਗਈ। ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਧਰਮਪਾਲ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਹਰਜੀਤ ਸਿੰਘ ਜਾਡਲੀ ਮੈਂਬਰ ਡੀ.ਸੀ.ਸੀ., ਰਾਜਿੰਦਰ ਸਿੰਘ ਸ਼ਿੰਦੀ ਦਫਤਰ ਸੱਕਤਰ ਡੀ.ਸੀ.ਸੀ., ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਤਿਲਕ ਰਾਜ ਸੂਦ ਬਲਾਕ ਪ੍ਰਧਾਨ ਸੜੋਆ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਚਮਨ ਲਾਲ ਭੁੰਬਲਾ ਰਿਟਾਇਰਡ ਡੀ.ਐਸ.ਪੀ., ਗਿਆਨ ਚੰਦ ਭੰਨੂ, ਕੇਵਲ ਕ੍ਰਿਸ਼ਨ ਰੱਤੇਵਾਲ ਮੀਤ ਪ੍ਰਧਾਨ ਬਲਾਕ ਕਮੇਟੀ ਬਲਾਚੌਰ, ਹੇਮੰਤ ਕੁਮਾਰ ਮੈਂਬਰ ਬਲਾਕ ਸੰਮਤੀ, ਜਸਵੰਤ ਸਿੰਘ ਭੱਠਲ,ਬਲਬੀਰ ਕੁਮਾਰ ਯੂਥ ਪ੍ਰਧਾਨ ਸੜੋਆ, ਸੁਰਿੰਦਰ ਸਿੰਘ ਸ਼ਿੰਦਾ ਬੁਲਾਰਾ ਡੀ.ਸੀ.ਸੀ., ਤਰਸੇਮ ਚੰਨਿਆਣੀ, ਅਵਤਾਰ ਸਿੰਘ ਸਰਪੰਚ ਅਤੇ ਬਲਾਕ ਪ੍ਰਧਾਨ ਓ.ਬੀ.ਸੀ. ਬਲਾਚੌਰ, ਨਵੀਨ ਆਦੋਆਣਾਂ ਓ.ਬੀ.ਸੀ. ਕੋਆਰਡੀਨੇਟਰ ਪੰਜਾਬ, ਗੋਰਾ ਸਜਾਵਲਪੁਰ ਆਗੂ, ਨਰੇਸ਼ ਚੇਚੀ ਕੌਂਸਲਰ, ਯਸ਼ਪਾਲ ਸ਼ਰਮਾ, ਚੌਧਰੀ ਚਰਨਜੀਤ, ਸੱਤਪਾਲ ਪੰਚ, ਧਰਮਪਾਲ ਟੋਂਸਾ, ਵਿਜੇ ਕੁਮਾਰ ਟੋਂਸਾ, ਜਸਵੰਤ ਸਿੰਘ ਭੱਠਲ, ਜਤਿੰਦਰ ਦਿਆਲ ਸਰਪੰਚ, ਬਲਵਿੰਦਰ ਕੁਮਾਰ ਸਰਪੰਚ, ਗੁਰਮੇਲ ਸਿੰਘ ਸਰਪੰਚ, ਮਲਕੀਤ ਸਿੰਘ ਧੋਲ ਸਰਪੰਚ, ਮਨੋਹਰ ਲਾਲ ਆਦੋਆਣਾਂ, ਮਲਕੀਤ ਸਿੰਘ ਨੰਬਰਦਾਰ, ਬੋਬੀ ਰਾਣਾਂ ਕੋਂਸਲਰ, ਮਨਦੀਪ ਨੀਲੇਵਾੜਾ, ਮਨਜਿੰਦਰ ਸਿੰਘ ਸਾਹਦੜਾ, ਕੁਲਦੀਪ ਸਿੰਘ ਪੰਚ ਘਮੌਰ, ਸੋਮਨਾਥ ਤਕਲਾ ਮੀਤ ਪ੍ਰਧਾਨ ਬਲਾਚੌਰ ਕਮੇਟੀ, ਵਿਜੈ ਚੇਅਰਮੈਨ ਟਕਾਰਲਾ, ਅਜੀਤ ਪਾਲ ਸੰਹੁਗੜਾ ਪ੍ਰਧਾਨ, ਜਸਵਿੰਦਰ ਸਿੰਘ ਸਰਪੰਚ ਆਂਸਰੋਂ, ਭਿੰਦਾ ਧੋਲ, ਰਾਮਪਾਲ, ਦਿਨੇਸ਼ ਬੈਂਸ, ਪਾਨੀ ਕੁਮਾਰ, ਸੁਖਦੀਪ ਸੂਦ,ਬੋਬੀ ਕੁਮਾਰ ਰੈਲ, ਸੋਨੂੰ ਕੁਮਾਰ ਪ੍ਰੇਮਨਗਰ, ਤੇਲੂ ਰਾਮ, ਆਦਿ ਹਾਜਰ ਸਨ।