"ਸੂਬਾ ਪੱਧਰੀ ਮੀਟਿੰਗ ਵਿੱਚ 29 ਸਤੰਬਰ ਨੂੰ ਐਮ ਐਲ ਏ ਅਤੇ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਅਤੇ 6 ਅਕਤੂਬਰ ਨੂੰ ਚਾਰੇ ਜਿਮਨੀ ਚੋਣ ਹਲਕਿਆਂ ਵਿੱਚ ਰੈਲੀਆਂ ਕਰਨ ਦਾ ਐਲਾਨ"
ਨਵਾਂ ਸ਼ਹਿਰ,16 ਸਤੰਬਰ ( ਜਤਿੰਦਰਪਾਲ ਸਿੰਘ ਕਲੇਰ )- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਜਸਵੀਰ ਸਿੰਘ ਤਲਵਾੜਾ ਦੀ ਪ੍ਰਧਾਨਗੀ ਹੇਠ ਹੋਈ । ਸੂਬਾ ਕਮੇਟੀ ਨੇ ਪੰਜਾਬ ਸਰਕਾਰ ਦੇ ਲਾਰਾ ਲਾਊ ਰੱਵਈਆ ਦਾ ਸਖਤ ਨੋਟਿਸ ਲੈਂਦਿਆਂ ਜਿਲ੍ਹਾ ਪੱਧਰੀ ਅਤੇ ਸੂਬਾ ਪੱਧਰੀ ਐਕਸ਼ਨਾਂ ਦਾ ਐਲਾਨ ਕਰਦਿਆਂ , ਸਰਕਾਰ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ 29 ਸਤੰਬਰ ਨੂੰ ਐਮ ਐਲ ਏ ਅਤੇ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਅਤੇ 6 ਅਕਤੂਬਰ ਨੂੰ ਚਾਰੇ ਜਿਮਨੀ ਚੋਣ ਹਲਕਿਆਂ ਚੱਬੇਵਾਲ(ਦੋਆਬਾ ਜੋਨ),ਡੇਰਾ ਬਾਬਾ ਨਾਨਕ(ਮਾਝਾ ਜੋਨ),ਬਰਨਾਲਾ ਅਤੇ ਗਿੱਦੜਬਾਹਾ(ਮਾਲਵਾ ਜੋਨ) ਵਿੱਚ ਰੈਲੀਆਂ ਕੀਤੀਆ ਜਾਣਗੀਆਂ।ਪੰਜਾਬ ਸਰਕਾਰ ਵੱਲੋਂ ਪਿੱਛਲੇ ਸਾਲ 18 ਨਵੰਬਰ 2022 ਨੂੰ ਪੁਰਾਣੀ ਪੈਂਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਜ਼ਾਰੀ ਹੋਇਆ ਸੀ ਇਸ ਨੂੰ ਨੋਟੀਫਿਕੇਸ਼ਨ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਲਾਗੂ ਨਹੀਂ ਕੀਤਾ ਗਿਆ। ਮੌਜੂਦਾ ਪੰਜਾਬ ਸਰਕਾਰ ਵੱਡੇ ਵੱਡੇ ਕੰਮਾਂ ਨੂੰ ਥੋੜੇ ਸਮੇਂ ਵਿੱਚ ਕਰਕੇ ਦਿਖਾਉਣ ਦਾ ਦਾਅਵਾ ਕਰਦੀ ਹੈ ਪਰ ਖੁਦ ਦੇ ਪੁਰਾਣੀ ਪੈਂਨਸ਼ਨ ਬਹਾਲੀ ਸਬੰਧੀ ਲਿਖਤੀ ਕੀਤੇ ਵਾਅਦੇ ਨੂੰ ਇੱਕ ਸਾਲ ਹੋ ਚੱਲਿਆ ਤੇ ਮੁੱਖਮੰਤਰੀ ਦੇ ਐਲਾਨ ਨੂੰ ਵੀ ਇੱਕ ਸਾਲ ਹੋ ਗਿਆ ਹੈ ਪਰ ਸਰਕਾਰ ਅਮਲੀ ਜਾਮਾ ਪਾਉਣ ਲਈ ਨਾਕਾਮ ਰਹੀ ਹੈ। ਜਦੋਂ ਕਿ ਗਵਾਂਢੀ ਸੂਬੇ ਦੀ ਸਰਕਾਰ ਨੇ ਬਾਅਦ ਵਿੱਚ ਸਰਕਾਰ ਬਣਾ ਕੇ ਵਾਅਦਾ ਪੂਰਾ ਕਰ ਵਿਖਾਇਆ ਹੈ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜਿੱਥੇ ਵੀ ਮੁੱਖ ਮੰਤਰੀ ਪੰਜਾਬ ਜਾਣਗੇ ਉਹਨਾਂ ਦਾ ਕਾਲੀਆਂ ਝੰਡੀਆਂ ਨਾਲ ਜਿਲਾ ਪੱਧਰ ਤੇ ਸਵਾਗਤ ਕੀਤਾ ਜਾਵੇਗਾ। ਇਸ ਸਮੇਂ ਜਰਨੈਲ ਸਿੰਘ ਪੱਟੀ ਜਨਰਲ ਸਕੱਤਰ,ਕੋ-ਕਨਵੀਨਰ ਅਜੀਤਪਾਲ ਸਿੰਘ ਜੱਸੋਵਾਲ , ਜਸਵਿੰਦਰ ਸਿੰਘ ਜੱਸਾ , ਕਰਮਜੀਤ ਤਾਮਕੋਟ,ਜਗਸੀਰ ਸਹੋਤਾ, ਲਖਵਿੰਦਰ ਸਿੰਘ ਭੌਰ,ਬਿਕਰਮਜੀਤ ਸਿੰਘ ਕੱਦੋਂ, ਵਰਿੰਦਰ ਵਿੱਕੀ, ਸੱਤ ਪ੍ਰਕਾਸ਼, ਗੁਰਦੀਪ ਸਿੰਘ ਚੀਮਾ, ਸੰਜੀਵ ਧੂਤ, ਕਰਮਜੀਤ ਜਲਾਲ, ਜੁਝਾਰ ਸਹੂੰਗੜਾ, ਕੇਵਲ ਸਿੰਘ, ਹਿੰਮਤ ਸਿੰਘ ਪਟਿਆਲਾ, ਦਰਸ਼ਨ ਅਲੀਸ਼ੇਰ,ਲਵਪ੍ਰੀਤ ਰੋੜਾਂਵਾਲੀ,ਪਰਮਿੰਦਰਪਾਲ ਸਿੰਘ ਕਪੂਰਥਲਾ, ਕੁਲਦੀਪ ਵਾਲੀਆ,ਕੁਲਵਿੰਦਰ ਤਰਨਤਾਰਨ,ਜੂਨੀਅਰ ਇੰਜੀਨੀਅਰ ਐਸੋਸੀਏਸ਼ਨ ਤੋਂ ਜਗਤਾਰ ਸਿੰਘ,ਟੀ.ਐਸ.ਯੂ ਤੋਂ ਰਘਵੀਰ ਸਿੰਘ,ਕਰਮਜੀਤ ਸਿੰਘ ,ਨਿਰਭੈ ਸਿੰਘ,ਲਖਵਿੰਦਰ ਸਿੰਘ ਮਾਨ,ਕੁਲਦੀਪ ਅੱਕਾਵਾਲੀ,ਨਿਰਭੈ ਸਿੰਘ ਜਰਗ ਘਨੋਰ ਆਦਿ ਹਾਜ਼ਰ ਸਨ ।