16 ਅਕਤੂਬਰ ਦੀ ਜਲੰਧਰ ਕਨਵੈਨਸ਼ਨ ਦੀਆਂ ਤਿਆਰੀਆਂ ਜੋਰਾਂ ਤੇ : ਰਾਣਾ ਕਰਨ
ਡੇਹਲੋਂ 16 ਸਤੰਬਰ (ਰਣਬੀਰ ਸਿੰਘ ਮਹਿਮੀ) ਪੰਜਾਬ ਵਿੱਚ ਦਿਨੋ ਦਿਨ ਵਧ ਰਹੇ ਆਰਥਿਕ, ਰਾਜਨੀਤਕ ਅਤੇ ਸਮਾਜਿਕ ਸੰਕਟ ਤੇ ਚਰਚਾ ਕਰਨ ਅਤੇ ਇਨ੍ਹਾਂ ਮਸਲਿਆਂ ਦੇ ਹੱਲ ਲਈ ਵਿਸ਼ਾਲ ਏਕਤਾ ਉਸਾਰ ਕੇ ਜਨਤਕ ਸੰਘਰਸ਼ ਦੀ ਲਾਮਬੰਦੀ ਲਈ ਭਾਈ ਲਾਲੋ ਲੋਕ ਮੰਚ ਵੱਲੋਂ ਰੱਖੀਆ ਗਈਆਂ ਜਨਤਕ ਕਨਵੈਨਸ਼ਨਾ ਦੀ ਤਿਆਰੀ ਲਈ ਅੱਜ ਇਥੇ ਡੇਹਲੋਂ ਇਲਾਕੇ ਦੇ ਨੁਮਾਇੰਦਿਆ ਦੀ ਕਨਵੈਨਸ਼ਨ ਕੀਤੀ ਗਈ। ਜਿਸ ਦੀ ਪ੍ਰਧਾਨਗੀ ਬੂਟਾ ਸਿੰਘ ਕਿਲਾ ਰਾਏਪੁਰ ਤੇ ਪੰਮਾ ਜੱਸੋਵਾਲ ਨੇ ਕੀਤੀ।
ਕਨਵੈਨਸ਼ਨ ਦੇ ਸੁਰੂ ਵਿੱਚ ਸੀ ਪੀ ਐਮ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੀ ਮੋਤ ਤੇ ਦੋ ਮਿੰਟ ਮੌਨ ਧਾਰਕੇ ਸਰਧਾਂਜਲੀ ਭੇਟ ਕੀਤੀ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਭਾਈ ਲਾਲੋ ਲੋਕ ਮੰਚ ਪੰਜਾਬ ਦੇ ਆਗੂ ਸਾਬਕਾ ਵਿਧਾਇਕ ਤਰਸੇਮ ਜੋਧਾਂ, ਕੇਵਲ ਸਿੰਘ ਹਜ਼ਾਰਾ ਜਲੰਧਰ ਤੇ ਰਾਣਾ ਕਰਨ ਨਵਾ ਸਹਿਰ ਕਿਹਾ ਅੱਜ ਲੋਕਾਂ ਦੇ ਮਸਲਿਆਂ ਦਾ ਹੱਲ ਜਨਤਕ ਵਿਸ਼ਾਲ ਲਹਿਰ ਖੜ੍ਹੀ ਕਰ ਕੇ ਹੱਲ ਕੀਤਾ ਜਾਵੇਗਾ ।ਸਮੁੱਚੀ ਦੁਨੀਆਂ ਵਿੱਚ ਕਾਰਪੋਰੇਟ ਨੀਤੀਆਂ ਲਾਗੂ ਹੋਣ ਕਰਕੇ ਸਮੁੱਚੀ ਦੁਨੀਆਂ ਮਹਿੰਗਾਈ, ਬੇਰੁਜ਼ਗਾਰੀ ਦਾ ਵੱਡੀ ਪੱਧਰ ਤੇ ਸਾਹਮਣਾ ਕਰ ਰਹੀ ਹੈ। ਇਨ੍ਹਾਂ ਨੀਤੀਆਂ ਕਾਰਨ ਸਾਡਾ ਸਮੁੱਚਾ ਦੇਸ਼ ਗੰਭੀਰ ਆਰਥਿਕ, ਰਾਜਨੀਤਕ ਅਤੇ ਸਮਾਜਿਕ ਸਮੱਸਿਆਵਾਂ ਵਿਚ ਉਲਝਦਾ ਜਾ ਰਿਹਾ ਹੈ। ਪੰਜਾਬ ਤੇ ਇਸ ਦੀ ਦੋਹਰੀ ਮਾਰ ਪੈ ਰਹੀ ਹੈ। ਅਤੇ ਪੰਜਾਬ ਨੂੰ ਮੁੜ ਖੜਾ ਕਰਨ ਲਈ ਅਤੇ ਪੰਜਾਬ ਨੂੰ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਲਈ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਸੰਘਰਸਾ਼ ਦੇ ਮੈਦਾਨ ਵਿੱਚ ਨਿੱਤਰੋ।
ਪੰਜਾਬ ਦੀਆਂ ਸਮੇਂ - ਸਮੇਂ ਤੇ ਰਾਜ ਕਰਦੀਆਂ ਪਾਰਟੀਆਂ ਨੇ ਡੰਗ ਟਪਾਊ ਨੀਤੀਆਂ ਤੇ ਚੱਲਦਿਆਂ ਪੰਜਾਬ ਨੂੰ ਡੂੰਘੇ ਸੰਕਟ ਵਿੱਚ ਧੱਕ ਦਿੱਤਾ, ਮਹਿੰਗਾਈ , ਬੇਰੁਜ਼ਗਾਰੀ, ਭ੍ਰਿਸ਼ਟਾਚਾਰ,ਅਮਨ ਕਾਨੂੰਨ ਦੀ ਹਾਲਤ ਨੇ ਪੰਜਾਬੀਆਂ ਸਾਹਮਣੇ ਗੰਭੀਰ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਸਿੱਟੇ ਵਜੋਂ ਨਸ਼ਿਆਂ ਦੀ ਵਰਤੋਂ ਕਾਰਨ ਮੌਤ, ਕਰਜ਼ੇ ਦੀ ਭਾਰੀ ਹੁੰਦੀ ਜਾ ਰਹੀ ਪੰਡ ਕਾਰਨ ਆਤਮ ਹੱਤਿਆਵਾਂ 'ਚ ਲਗਾਤਾਰ ਵਾਧਾ ਹੋ ਰਿਹਾ,ਕਈ ਵਾਰ ਤਾਂ ਪੂਰੇ ਦਾ ਪੂਰਾ ਪਰਿਵਾਰ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਰਿਹਾ ਹੈ। ਵੱਡੇ ਪੈਮਾਨੇ ਤੇ ਹੋ ਰਹੇ ਪ੍ਰਵਾਸ ਨੇ ਤਾਂ ਪੰਜਾਬ ਦੀ ਡੈਮੋਗਰਾਫੀ ਹੀ ਬਦਲ ਦਿੱਤੀ ਹੈ। ਸੂਬਾ ਸਰਕਾਰਾਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਤੋਂ ਆਵਾਜਾਰ ਵਿਖਾਈ ਦੇ ਰਹੀਆਂ ਹਨ ਅਤੇ ਸੂਬਿਆਂ ਸਿਰ ਕਰਜ਼ੇ ਦਾ ਬੋਝ ਹਰ ਦਿਨ ਵਧ ਰਿਹਾ ਹੈ। ਕੇਂਦਰ ਨੇ ਸੂਬਿਆਂ ਦੇ ਅਧਿਕਾਰ ਸੀਮਿਤ ਕਰ ਦਿੱਤੇ ਹਨ।ਅਤੇ ਵੱਖ-ਵੱਖ ਟੈਕਸਾਂ ਰਾਹੀਂ ਸੂਬਿਆਂ ਦੇ ਸਰੋਤਾਂ ਨੂੰ ਨਚੋੜ ਰਿਹਾ ਹੈ। ਮੌਜੂਦਾ ਰਾਜਨੀਤਕ ਢਾਂਚਾ ਜਰਜਰਾ ਹੋਣ ਕਾਰਣ ਲੋਕਾਂ ਨੂੰ ਕੋਈ ਆਸ ਦੀ ਕਿਰਨ ਨਹੀਂ ਦਿਸ ਰਹੀ। ਸੋ ਅੱਜ ਪੰਜਾਬ ਵਿਚ ਲੋਕ ਪੱਖੀ ਨੀਤੀਆਂ ਤੇ ਅਧਾਰਤ ਸੁਹਿਰਦ, ਇਮਾਨਦਾਰ,ਸਮਰਪਿਤ ਲੋਕਾਂ ਨੂੰ ਅੱਗੇ ਆ ਕੇ ਸੰਘਰਸ਼ ਕਰਨਾ ਸਮੇਂ ਸੀ ਮੁੱਖ ਲੋੜ ਹੈ ।
ਸੋ ਭਾਈ ਲਾਲੋ ਲੋਕ ਮੰਚ ਪੰਜਾਬ ਦੀ ਜਲੰਧਰ 16 ਅਕਤੂਬਰ ਨੂੰ ਪੰਜਾਬ ਪੱਧਰੀ ਕਨਵੈਨਸ਼ਨ ਦੀਆਂ ਤਿਆਰੀਆਂ ਜੋਰਾਂ ਤੇ ਹੋ ਰਹੀਆਂ ਹਨ ।ਕਨਵੈਨਸ਼ਨ ਵਿੱਚ ਯੋਜਨਾਬੱਧ ਸੰਘਰਸ਼ ਦਾ ਐਲਾਨ ਕਰੇਗਾ।
ਇਸ ਮੌਕੇ ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਦੇ ਆਗੂ ਕਾਮਰੇਡ ਚਰਨਜੀਤ ਸਿੰਘ ਹਿਮਾਯੂੰਪੁਰਾ, ਪ੍ਰਕਾਸ਼ ਸਿੰਘ ਹਿੱਸੋਵਾਲ ਤੇ ਹੁਕਮਰਾਜ ਦੇਹੜਕਾ ਨੇ ਕਿਹਾ ਕਿ ਮਨਰੇਗਾ ਨੂੰ ਖੇਤੀ ਵਿਚ ਲਾਗੂ ਕਰਨ ਲਈ ਕਿਸਾਨਾਂ ਅਤੇ ਮਜ਼ਦੂਰਾਂ ਦੀ ਏਕਤਾ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤੇ ਮਨਰੇਗਾ ਮਜਦੂਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ।ਤੇ ਮਨਰੇਗਾ ਮੁਲਾਜ਼ਮਾਂ ਦੀਆਂ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹਾਂ ਦੀ ਅਦਾਇਗੀ ਨਾ ਹੋਣ ਕਰਕੇ ਮਨਰੇਗਾ ਦੇ ਕੰਮ ਸਾਰੇ ਰੁਕੇ ਹੋਏ ਹਨ ।ਜਿਸ ਨਾਲ ਬੇਰੁਜ਼ਗਾਰੀ ਵਿੱਚ ਵਾਧਾ ਹੋ ਰਿਹਾ ਹੈ ਜੇਕਰ ਸਰਕਾਰ ਨੇ ਮਨਰੇਗਾ ਮੁਲਾਜ਼ਮਾਂ ਦੀਆਂ ਰੁਕੀਆਂ ਤਨਖਾਹਾਂ ਜਲਦੀ ਨਾ ਪਾਈਆਂ ਤਾਂ ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਵਲੋਂ ਮੁਲਾਜਮਾਂ ਦੇ ਹੱਕ ਵਿੱਚ ਸੰਘਰਸ਼ ਕੀਤਾ ਜਾਵੇਗਾ।
ਇਸ ਕਨਵੈਨਸ਼ਨ ਵਿੱਚ ਡਾਂ ਜਸਵੀਰ ਕੌਰ ਜੋਧਾਂ, ਨਿਰਮਲ ਸਿੰਘ ਨਿਮਾ ਡੱਲਾ, ਅਮਰਜੀਤ ਸਿੰਘ ਹਿਮਾਯੂੰਪੁਰਾ,ਰਣਜੀਤ ਸਿੰਘ ਸਾਈਆ ਕਲਾਂ ਸਰਪੰਚ ਰਣਵੀਰ ਸਿੰਘ ਸੰਕਰ, ਮੁਖਤਿਆਰ ਸਿੰਘ ਮੰਗਾ, ਗੋਨੀ ਸਰੀਹ, ਕਾਮਰੇਡ ਬਿੱਲੂ ਘਵੱਦੀ ,ਕੇਵਲ ਸਿੰਘ, ਜੰਗ ਸਿੰਘ ਟਿੱਬਰਵਾਲ, ਨੰਰਗ ਸਿੰਘ, ਸਾਧੂ ਸਿੰਘ ਕੂਹਲੀ, ਲਖਵਿੰਦਰ ਸਿੰਘ ਰੱਬੋ ਹਰਬੰਸ ਸਿੰਘ ਬਿਲਾਸਪੁਰ ਵਿਨੋਦ ਘਣਗਸ ਸੋਨੀ ਘਣਗਸ ਸਰਦਾਰ ਅਲੀ ਕੰਗਣਵਾਲ , ਸੁਖਦੇਵ ਸਿੰਘ ਨਾਰੰਗਵਾਲਮਿੰਟੂ ਰਾਮਗੜ੍ਹ ਸਰਦਾਰਾਂ ਚਰਨਜੀਤ ਸਿੰਘ ਟਿੰਬਰਵਾਲ ਰਾਜੂ੍੍ਰਪਰਮੀ੍ ਮੁਦਰੂ ਘਵੱਦੀ ਗੁਲਜ਼ਾਰ ਸਿੰਘ, ਬੂਟਾ ਸਿੰਘ ਜਰਖੜ ਸੁਖਰਾਜ ਸਿੰਘ ਡਗੋਰਾ ਸੁਖਦੇਵ ਸਿੰਘ ਘਵੱਦੀ ਚਰਨਜੀਤ ਸਿੰਘ ਡੇਹਲੋਂ ਕੇਵਲ ਸਿੰਘ ੍ਰਜੰਗ ਸਿੰਘ ਟਿੰਬਰਵਾਲ ਅਵਤਾਰ ਸਿੰਘ ਗੋਪਾਲਪੁਰ ਨਿਰਮਲ ਸਿੰਘ ਨਿੰਮਾ ਡੇਹਲੋਂ ਕੁਲਦੀਪ ਸਿੰਘ ਡੇਹਲੋਂ ਬਬਲਜੀਤ ਸਿੰਘ ਕੂਹਲੀ ਕਲਾ ਆਦਿ ਹਾਜਰ ਸਨ।ਕਨਵੈਨਸ਼ਨ ਵਿੱਚ ਆਏ ਹੋਏ ਮੈਬਰਾਂ ਦਾ ਬੂਟਾ ਸਿੰਘ ਰਾਏਪੁਰ ਨੇ ਧੰਨਵਾਦ ਕੀਤਾ।