ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ‘ਚ ਚੱਲ ਰਹੇ ਕੁੰਭ ਮੇਲੇ ਦੌਰਾਨ ਬੁੱਧਵਾਰ ਰਾਤ ਕਰੀਬ 1.30 ਵਜੇ ਇੱਕ ਘਾਟ ‘ਤੇ ਭਗਦੜ ਮੱਚ ਗਈ, ਜਿਸ ‘ਚ ਕਈ ਜਾਨਾਂ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਹਾਲੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਕਿੰਨੇ ਜਖ਼ਮੀ ਹੋਏ।ਭਗਦੜ ਵਿੱਚ ਕਈ ਬੱਚੇ ਆਪਣੇ ਮਾਪਿਆਂ ਤੋਂ ਅਲੱਗ ਹੋ ਗਏ ਅਤੇ ਕਈ ਬਜ਼ੁਰਗ ਔਰਤਾਂ ਰੋਂਦੀਆਂ ਦੇਖੀਆਂ ਗਈਆਂ ਜੋ ਕਿ ਆਪਣੇ ਨਾਲ ਆਏ ਲੋਕਾਂ ਤੋਂ ਅਲੱਗ ਹੋ ਗਈਆਂ ਸਨ।ਖ਼ਬਰ ਏਜੰਸੀ ਏਐੱਫ਼ਪੀ ਨਾਲ ਗੱਲ ਕਰਦਿਆਂ ਪ੍ਰਯਾਗਰਾਜ ਸ਼ਹਿਰ ਦੇ ਇੱਕ ਡਾਕਟਰ ਨੇ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਇਸ ਘਟਨਾ ‘ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਹੋਏ ਹਨ।