ਸਰੀ /ਵੈਨਕੂਵਰ (ਕੁਲਦੀਪ ਚੁੰਬਰ)- ਚੀਮਾ ਸਪੋਰਟਸ ਕਲਚਰਲ ਐਂਡ ਵੈਲਫੇਅਰ ਕਲੱਬ , ਚੀਮਾ ਕਲਾਂ , ਚੀਮਾ ਖੁਰਦ ਪਿੰਡ ਪੰਚਾਇਤਾਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਗਦਰੀ ਬਾਬਿਆਂ ਨੂੰ ਸਮਰਪਿਤ "ਮੇਲਾ ਚੀਮਿਆਂ ਦਾ" ਸਂਭਿਆਚਾਰਕ ਮੇਲਾ ਪਹਿਲਾ ਵਾਂਗ ਇਸ ਵਾਰ ਵੀ 2 ਫ਼ਰਵਰੀ ਨੂੰ ਦਿਨ ਸ਼ੁਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਲੋਕ ਗਾਇਕ ਸਰਬਜੀਤ ਚੀਮਾ ਨੇ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬ ਦੇ ਮਸ਼ਹੂਰ ਗਾਇਕਾ ਰੁਪਿੰਦਰ ਹਾਂਡਾ, ਗਾਇਕਾ ਜੈਨੀ ਜੌਹਲ, ਗਾਇਕ ਜੀ ਖ਼ਾਨ, ਡਿਊਟ ਸਟਾਰ ਜੋੜੀ ਦੀਪ ਢਿੱਲੋਂ ਤੇ ਜੈਸਮੀਨ ਜੱਸੀ, ਪੰਮਾ ਡੂੰਮੇਵਾਲ, ਗਾਇਕ ਹਰਦੀਪ ਚੀਮਾ , ਗਾਇਕਾ ਅਮਨ ਰੋਜ਼ੀ, ਗਾਇਕਾ ਜੈਸਮੀਨ ਅਖ਼ਤਰ , ਗਾਇਕਾ ਮੁਸਕਾਨ ਚੋਪੜਾ, ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਕਵਿਤਾ ਸ਼ਾਹ, ਭੋਟੂ ਸ਼ਾਹ ਆਦਿ ਆਪਣੀ ਕਮੇਡੀ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣਗੇ। ਸਟੇਜ ਦੀ ਭੂਮਿਕਾ ਐਂਕਰ ਰਫ਼ੀ ਅਵਿਰਾਜ ਜੀ ਨਿਭਾਉਣਗੇ । ਇਸ ਮੌਕੇ ਬੀਬੀ ਇੰਦਰਜੀਤ ਕੌਰ ਐਮ ਐਲ ਏ ਹਲਕਾ ਨਕੋਦਰ, ਗੁਰਪ੍ਰਤਾਪ ਸਿੰਘ ਵਡਾਲਾ ਐਕਸ ਐਮ ਐਲ ਏ , ਡਾ ਨਵਜੋਤ ਦਹੀਆ , ਸ ਸ਼ਮਸ਼ੇਰ ਸੰਧੂ , ਡਾ. ਸਤੀਸ਼ ਵਰਮਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।