ਡੇਹਲੋਂ 28 ਜਨਵਰੀ (ਰਣਬੀਰ ਸਿੰਘ ਮਹਿਮੀ) ਗਰੇਵਾਲਾਂ ਦੀ ਰਾਜਧਾਨੀ ਵਜੋਂ ਜਾਣੇ ਜਾਂਦੇ ਪਿੰਡ ਕਿਲ੍ਹਾ ਰਾਏਪੁਰ ਇਸ ਵਾਰੀ ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ ਅਤੇ ਪੰਜਾਬ ਸਰਕਾਰ,ਨਗਰ ਨਿਵਾਸੀਆਂ ਅਤੇ ਐਨ.ਆਰ.ਆਈਜ਼ ਵੀਰਾਂ ਦੀ ਸਹਾਇਤਾ ਨਾਲ ਮਿੰਨੀ ਪੇਂਡੂ ਉਲੰਪਿਕਸ ਖੇਡ ਮੇਲਾ 31 ਜਨਵਰੀ ਤੋਂ 2 ਫਰਵਰੀ ਫਰਵਰੀ ਤੱਕ ਮੇਨ ਸਪੋਰਟਸ ਸਟੇਡੀਅਮ ਕਰਵਾਇਆ ਜਾ ਰਿਹਾ ਹੈ।ਇਸ ਸੰਬੰਧੀ ਸਟੇਡੀਅਮ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ ਨੇ ਦੱਸਿਆਂ ਕਿ ਇਹ ਖੇਡ ਮੇਲਾ ਇਸ ਸਪੋਰਟਸ ਸੁਸਾਇਟੀ ਅਤੇ ਮੋਜੂਦਾ ਪੰਜਾਬ ਸਰਕਾਰ ਦੇ ਰਾਹੀ ਕਰਵਾਇਆ ਜਾ ਰਿਹਾ ਹੈ।ਪੰਜਾਬ ਦੇ ਸੈਰ ਸਪਾਟਾ ਅਤੇ ਟੂਰਿਜ਼ਮ ਵਿਭਾਗ ਵੱਲੋਂ ਵੱਧ ਚੜ੍ਹ ਕੇ ਖੇਡ ਮੇਲੇ ਨੂੰ ਸਫਲਤਾ ਨਾਲ ਨੇਪਰੇ ਚਾੜ੍ਹਨ ਲਈ ਫੰਡਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਉਨ੍ਹਾਂ ਅੱਗੇ ਦੱਸਿਆਂ ਕਿ ਇਸ ਖੇਡ ਮੇਲੇ ਵਿੱਚ ਕਬੱਡੀ, ਹਾਕੀ,ਵਾਲੀਵਾਲ,ਦੋੜਾਂ,ਰੱਸ਼ਾ-ਕੱਸ਼ੀ,ਜਿਮਨਾਸਟਿਕ,ਟਰੈਕਟਰ ਰੇਸ, ਉੱਚੀ ਛਾਲ,ਸਾਈਕਲ ਰੇਸ,ਗੱਤਕਾਬਾਜ਼ੀ,ਨੇਜ਼ਾਬਾਜ਼ੀ,ਗੋਲਾ ਸੁੱਟਣਾ,ਟਰਾਲੀ ਲੋਡਿੰਗ ਅਨਲੋਡਿੰਗ,ਟਰਾਲੀ ਬੈਕ,ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀਆਂ ਦੋੜਾਂ,ਬਜ਼ੁਰਗਾਂ ਦੀਆਂ ਦੋੜਾਂ,ਵਾਲੀਵਾਲ ਲੜਕੇ,ਖੋ-ਖੋ ਲੜਕੀਆਂ,ਅਪਾਹਜ ਟਰਾਈ ਸਾਇਕਲ ਦੌੜ ਆਦਿ ਤੋਂ ਇਲਾਵਾ ਆਦਿ ਤੋਂ ਇਲਾਵਾ ਪੰਜਾਬ ਦੀਆਂ ਵਿਰਾਸਤੀ ਖੇਡਾਂ ਵੀ ਇਸ ਖੇਡ ਮੇਲੇ ਦਾ ਮੁੱਕ ਆਕਰਸ਼ਨ ਹੋਣਗੀਆਂ।ਤਿੰਨੇ ਦਿਨ ਸ਼ਾਮ 6 ਤੋਂ 9 ਵਜੇ ਤੱਕ ਨਾਮੀ ਲੋਕ ਗਾਇਕਾਂ ਦਾ ਅਖਾੜਾ ਲੱਗੇਗਾ।ਟੀਮਾਂ ਦੇ ਲਈ ਰਹਾਇਸ਼ ਤੇ ਖਾਣੇ ਦਾ ਪ੍ਰਬੰਧ ਕੀਤਾ ਜਾਵੇਗਾ।ਪੰਜਾਬ ਸਰਕਾਰ ਦੇ ਵੱਖ-ਵੱਖ ਮਹਿਕਮਿਆਂ ਅਤੇ ਸਪੋਰਟਸ ਸੁਸਾਇਟੀ ਦੇ ਵਰਕਰਾਂ ਵੱਲੋਂ ਇਸ ਸਟੇਡੀਅਮ ਨੂੰ ਸੁੰਦਰ ਬਣਾਉਣ ਲਈ ਤਿਆਰੀਆਂ ਪੂਰੇ ਜੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਗਰੇਵਾਲ ਜਨਰਲ ਸਕੱਤਰ,ਜਸਪ੍ਰੀਤ ਸਿੰਘ ਖਜਾਨਚੀ,ਸਰਪੰਚ ਕਸ਼ਮੀਰਾ ਸਿੰਘ ਕਿਲ੍ਹਾ ਰਾਏਪੁਰ,ਸਾਬਕਾ ਸਰਪੰਚ ਗਿਆਨ ਸਿੰਘ ਕਿਲ੍ਹਾ ਰਾਏਪੁਰ,ਪ੍ਰੀਤਮ ਸਿੰਘ ਫੌਜੀ,ਪੰਚ ਸੁਖਜੀਤ ਸਿੰਘ,ਪਰਮਜੀਤ ਸਿੰਘ ਕੋਚ,ਰੱਡੂ ਕੈਨੇਡਾ,ਗੁਰਦੀਪ ਸਿੰਘ ਗਰੇਵਾਲ,ਜਸਵੰਤ ਸਿੰਘ ਗਰੇਵਾਲ,ਹਰਿੰਦਰ ਸਿੰਘ ਗਰੇਵਾਲ,ਮਨਪ੍ਰੀਤ ਸਿੰਘ ਗਰੇਵਾਲ,ਸਰਬਜੋਤ ਸਿੰਘ,ਗੁਰਿੰਦਰ ਸਿੰਘ,ਜੋਰਾ ਸਿੰਘ ਆਦਿ ਹਾਜ਼ਰ ਸਨ।