ਸਰੀ/ ਵੈਨਕੂਵਰ (ਕੁਲਦੀਪ ਚੁੰਬਰ)- ਐਸ ਜੀ ਸਾਹਿਲ ਮਿਊਜਿਕ ਕੰਪਨੀ ਦੀ ਪੇਸ਼ਕਸ਼ ਵਿੱਚ ਗਾਇਕ ਐਸ ਜੀ ਸਾਹਿਲ ਵਲੋਂ "ਧੰਨ ਧਰਤੀ ਕਾਂਸ਼ੀ ਦੀ" ਟ੍ਰੈਕ ਨਾਲ ਆਪਣੀ ਹਾਜਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਇਸ ਵਾਰ ਆਗਮਨ ਪੁਰਬ ਤੇ ਲਗਾਈ ਜਾ ਰਹੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿੰਦਰ ਝੱਮਟ ਨੇ ਦੱਸਿਆ ਕਿ ਇਸ ਟ੍ਰੈਕ ਨੂੰ ਜਰਨੈਲ ਸਿੰਘ ਮੰਡਿਆਲਾਂ ਨੇ ਕਲਮਬੱਧ ਕੀਤਾ ਹੈ ਤੇ ਇਸ ਨੂੰ ਐਸ ਜੀ ਸਾਹਿਲ ਨੇ ਖੂਬਸੂਰਤ ਆਵਾਜ਼ ਵਿੱਚ ਗਾਇਨ ਕੀਤਾ ਹੈ । ਕੇ ਕੁਲਦੀਪ ਦੇ ਮਿਊਜਿਕ ਨੇ ਇਸ ਨੂੰ ਸੰਗੀਤ ਰਸ ਪ੍ਰਦਾਨ ਕਰਵਾਇਆ ਹੈ ਅਤੇ ਇਸਦਾ ਵੀਡੀਓ ਸੋਮ ਨਾਥ ਹੀਰ ਵਲੋਂ ਕੀਤਾ ਗਿਆ ਹੈ । ਜਿਸ ਵਿੱਚ ਸਤਿਗੁਰਾਂ ਦੇ ਚਰਨਾਂ ਦੀ ਸ਼ਰਧਾ ਤੇ ਅਕੀਦਤ ਸੰਗਤ ਵਿੱਚ ਭਰੀ ਗਈ ਹੈ । ਜੱਸੀ ਆਰਟਸ ਨੇ ਇਸ ਦਾ ਪੋਸਟਰ ਤਿਆਰ ਕੀਤਾ ਹੈ। ਜਿਸ ਨੂੰ ਵੱਖ-ਵੱਖ ਸੋਸ਼ਲ ਸਾਈਟਾਂ ਤੇ ਲਾਂਚ ਕਰ ਦਿੱਤਾ ਗਿਆ ਹੈ। ਉਮੀਦ ਹੈ ਗਾਇਕ ਐਸ ਜੀ ਸਾਹਿਲ ਦੇ ਇਸ ਸਿੰਗਲ ਟ੍ਰੈਕ ਨੂੰ ਸੰਗਤ ਪਿਆਰ ਅਤੇ ਮੁਹੱਬਤ ਦੇ ਕੇ ਨਿਵਾਜੇਗੀ ।