ਸੂਖਮ ਸੋਚ ਦੇ ਮਾਲਕ ਚਰਚਿਤ ਡਾਇਰੈਕਟਰ ਤੇ ਫਿਲਮ ਰਚੇਤਾ ਭਗਵੰਤ ਕੰਗ ਜੀ , ਸਮਾਜ ਦੇ ਪਹਿਰੇਦਾਰ ਬਣ ਸਮਾਜਿਕ ਕੁਰੀਤੀਆਂ ਨੂੰ ਉਜਾਗਰ ਕਰਦੀਆਂ ਕਹਾਣੀਆਂ ਦੀ ਕੜੀ ਵਿੱਚ 'ਜੇ. ਐਸ. ਮੋਸ਼ਨ ਪਿਕਚਰਜ਼ ਲਿਮਟਿਡ' ਅਤੇ 'ਫ਼ਿਲਮੀ ਅਦਾ' ਦੇ ਬੈਨਰ ਹੇਠ 'ਭਗਵੰਤ ਸਿੰਘ ਕੰਗ' ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ,ਅਗਲੀ ਵੈੱਬ ਸੀਰੀਜ਼ "ਪੁੱਤਾਂ ਦੇ ਵਪਾਰੀ" ਦੇ ਸਾਰੇ ਤਕਨੀਕੀ ਕੰਮ ਪੂਰੇ ਹੋ ਚੁੱਕੇ ਹਨ ਅਤੇ ਇਹ ਬਹੁਤ ਜਲਦੀ ਕਿਸੇ ਵੱਡੇ ਓ.ਟੀ.ਟੀ. ਪਲੇਟਫ਼ਾਰਮ `ਤੇ ਰਿਲੀਜ਼ ਹੋਣ ਜਾ ਰਹੀ ਹੈ। ਨੌਂ ਐਪੀਸੋਡ ਦੀ ਇਹ ਪੰਜਾਬੀ ਵੈੱਬ ਸੀਰੀਜ਼ ਫੈਮਲੀ ਡਰਾਮੇ ਦੀ ਦੁਨੀਆਂ ਵਿੱਚ ਇੱਕ ਮੀਲ ਪੱਥਰ ਸਾਬਤ ਹੋਣ ਜਾ ਰਹੀ ਹੈ,
ਇਸ ਵਿੱਚ ਫਿਲਮ ਇੰਡਸਟਰੀ ਅਤੇ ਥੀਏਟਰ ਨਾਲ ਜੁੜੇ ਚੋਟੀ ਦੇ ਕਲਾਕਾਰਾਂ ਨੇ ਕੰਮ ਕੀਤਾ ਹੈ। ਪ੍ਰਭਜੋਤ ਰੰਧਾਵਾ, ਜੈਸਮੀਨ ਬਰਨਾਲਾ, ਗੁਰਹਰਪ੍ਰੀਤ ਕੌਰ, ਐਂਜਲੀਨਾ ਰਾਜਪੂਤ, ਟਵਿੰਕਲ ਭੱਟੀ, ਕੁਲਵਿੰਦਰ ਕਸ਼ਯਪ, ਹਰਮੀਤ ਜੱਸੀ, ਕੁਲਦੀਪ ਸੰਧੂ, ਦਲਜੀਤ ਕੌਰ, ਸੁਰਿੰਦਰ ਕੌਰ ਤੋਂ ਇਲਾਵਾ ਬਾਲ ਕਲਾਕਾਰ ਸਨੇਹਾ ਨੇ ਬਹੁਤ ਭਾਵਪੂਰਤ ਔਰਤਾਂ ਦੇ ਕਿਰਦਾਰ ਨਿਭਾਏ ਹਨ। ਚੋਟੀ ਦੀਆਂ ਪੰਜਾਬੀ ਫ਼ੀਚਰ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਕਲਾਕਾਰ ਧੀਰਾ ਮਾਨ, ਤਰਸਿੰਦਰ ਥਿੰਦ, ਜੱਸ ਬੋਪਾਰਾਏ, ਭੁਪਿੰਦਰਜੀਤ ਅਤੇ ਸੋਨੂੰ ਕੇਲੋਂ ਤੋਂ ਇਲਾਵਾ ਇਸ ਵੈੱਬ ਸੀਰੀਜ਼ ਵਿੱਚ ਮਾਡਲਿੰਗ ਦੀ ਦੁਨੀਆਂ ਵਿੱਚ ਚੰਗਾ ਨਾਮਣਾ ਖੱਟ ਚੁੱਕੇ 'ਰਾਣਾ ਸਿੰਘ ਦਰਾਜ' ਨੇ ਮੁੱਖ ਭੂਮਿਕਾ ਨਿਭਾਈ ਹੈ। ਦਾਜ ਅਤੇ ਘਰੇਲੂ ਹਿੰਸਾ ਜਿਹੀਆਂ ਸਮਾਜਿਕ ਕੁਰੀਤੀਆਂ ਨੂੰ ਉਜਾਗਰ ਕਰਦੀ, ਇਹ ਵੈੱਬ ਸੀਰੀਜ਼ ਸਾਨੂੰ ਪੈਰ ਪੈਰ `ਤੇ ਸਮਾਜ ਨੂੰ ਬਦਲਣ ਦਾ ਸੁਨੇਹਾ ਦਿੰਦੀ ਹੈ।
ਵੈੱਬ ਸੀਰੀਜ਼ ਵਿੱਚ ਭਗਵੰਤ ਕੰਗ ਜੀ ਦੁਆਰਾ ਲਿਖੇ ਦੋ ਗੀਤ ਵੀ ਪਾਏ ਗਏ ਹਨ, ਜਿਨ੍ਹਾਂ ਨੂੰ ਲੋਕ ਗਾਇਕ ਮਹਿੰਦਰ ਮੀਤ ਅਤੇ ਪਰਵੇਜ਼ ਮਾਨ ਜੀ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਕੀਤਾ ਗਿਆ ਹੈ।
ਜਸਬੀਰ ਰਿਸ਼ੀ ਅਤੇ ਸੱਤਿਆ ਸਿੰਘ ਦੁਆਰਾ ਨਿਰਮਿਤ, ਇਸ ਵੈੱਬ ਸੀਰੀਜ਼ ਲਈ ਐਗਜ਼ੀਕਿਊਟਿਵ ਨਿਰਮਾਤਾ ਦੀ ਭੂਮਿਕਾ 'ਪਰਮਜੀਤ ਸਿੰਘ ਨਾਗਰਾ' ਨੇ ਨਿਭਾਈ ਹੈ। ਪ੍ਰੋਜੈਕਟ ਮੈਨੈਜਰ 'ਹਰਦੀਪ ਸਿੰਘ' ਦੇ ਨਾਲ ਫ਼ਿਲਮੀ ਅਦਾ ਦੀ ਸਮੁੱਚੀ ਟੀਮ ਨੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਵਿੱਚ ਦਿਨ ਰਾਤ ਇੱਕ ਕਰ ਦਿੱਤਾ ਹੈ। ਉਹਨਾਂ ਦੀ ਇਹ ਮਿਹਨਤ ਤੁਹਾਨੂੰ ਜਲਦ ਹੀ ਪੰਜਾਬੀ ਦੇ ਨਾਮਵਰ ਓ ਟੀ ਟੀ ਪਲੇਟਫ਼ਾਰਮ `ਤੇ ਦੇਖਣ ਨੂੰ ਮਿਲੇਗੀ ਦੁਆਵਾਂ।ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
ਫਿਲਮ ਜਰਨਲਿਸਟ
ਸੰਪਰਕ:- 9855155392