ਪੰਜਾਬੀ ਫਿਲਮ ਜਗਤ ਵਿੱਚ ਵੱਡਾ ਯੋਗਦਾਨ ਪਾਉਣ ਆ ਰਹੀ, ਜੋ ਪੰਜਾਬ ਨਹੀ ਪੂਰੀ ਦੁਨੀਆ ਵਿਚ ਤਹਿਲਕਾ ਮਚਾਵੇਗੀ।ਇਸ ਫਿਲਮ ਦੇ ਟ੍ਰੇਲਰ ਨੂੰ ਪੰਜ ਮਿਲੀਅਨ ਤੋ ਉਪਰ ਲੋਕਾਂ ਵੱਲੋਂ ਦੇਖਿਆਂ ਜਾ ਚੁੱਕਾ ਹੈ। ਇਹ ਪੰਜਾਬੀ ਮੂਵੀ ਹਾਲੀਵੁੱਡ ਦੀ ਮੂਵੀ ਨੂੰ ਨੂੰ ਪਿਛੇ ਛੱਡ ਮੂਹਰਲੀ ਕਤਾਰ ਵਿਚ ਆਉਣ ਦੀ ਫਿਤਰਤ ਰੱਖਦੀ ਹੈ । ਮੈ ਗੱਲ ਕਰਨ ਜਾ ਰਿਹਾ ਪੰਜਾਬੀ ਮੂਵੀ "ਗੁਰੂ ਨਾਨਕ ਜਹਾਜ" ਕਾਮਾਗਾਟਾ ਮਾਰੂ 1914 ਵਾਪਸੀ ਅਸਲ ਇਤਿਹਾਸਿਕ ਘਟਨਾ । ਇਸ ਦੀ ਸਟੋਰੀ ਫਿਲਮ ਲੇਖਕ "ਹਰਨਵ ਵੀਰ ਸਿੰਘ ਤੇ ਸਰਨ ਆਰਟ ਦੁਆਰਾ ਲਿਖੀ ਅਤੇ ਪੇਸ਼ਕਸ਼ " ਵਿਹਲੀ ਜੰਨਤਾ ਫਿਲਮਜ਼" ਦੀ ਹੈ।ਇਸ ਦੇ ਡਾਇਰੈਕਟਰ "ਸਰਨ ਆਰਟ" ਨੇ ਬਹੁਤ ਮਿਹਨਤ ਲਗਨ, ਚੰਗੀ ਤਕਨੀਕ ਨਾਲ ਤਿਆਰ ਕੀਤਾ। ਇਸ ਫ਼ਿਲਮ ਦੇ ਪ੍ਰੋਡਿਊਸਰ ਮਨਪ੍ਰੀਤ ਜੌਹਲ ਤੇ ਸਹਾਇਕ ਪ੍ਰੋਡਿਊਸਰ ਕਰਮਜੀਤ ਸਿੰਘ ਜੌਹਲ ਬਹੁਤ ਆਸਾ ਉਮੀਦਾ ਹਨ। ਕੈਮਰਾਮੈਨ "ਜੇਪੀ ਸਿੰਘ" ਬੜੀ ਖੂਬਸੂਰਤੀ ਤੇ ਬਰੀਕੀ ਅੱਖ ਨਾਲ ਦ੍ਰਿਸ਼ਾਂ ਨੂੰ ਕੈਮਰੇ ਵਿੱਚ ਕੈਦ ਕੀਤਾ।
ਇਸ ਪੰਜਾਬੀ ਮੂਵੀ ਵਿੱਚ ਅਦਾਕਾਰ ਵਜੋ ਪਾਲੀਵੁੱਡ,ਬਾਲੀਵੁੱਡ ਨਹੀ , ਹਾਲੀਵੁੱਡ ਦੇ ਅਦਾਕਾਰ ਵੀ ਦੇਖੇ ਜਾਣਗੇ। ਪੰਜਾਬੀ ਲੋਕ ਗਾਇਕੀ ਵਿਚ ਦਿਗਜ ਲੋਕ ਗਾਇਕਾ ਵਿਚ ਗਿਣੇ ਜਾਂਦੇ, ਪ੍ਰਸਿੱਧ ਚਰਚਿਤ ਲੋਕ ਗਾਇਕ ਤੇ ਅਦਾਕਾਰ ਲੀਜੈਂਡ ਤਰਸੇਮ ਜੱਸੜ ਲੀਡਿੰਗ ਰੋਲ ਵਿਚ ਨਜ਼ਰ ਆਉਣਗੇ। ਇਸ ਤੋ ਇਲਾਵਾ ਕਮੇਡੀ ਦੇ ਬਾਦਸ਼ਾਹ ਤੇ ਅਦਾਕਾਰ ਗੁਰਪ੍ਰੀਤ ਘੁੱਗੀ, ਹਾਲੀਵੁੱਡ ਦੇ ਅਦਾਕਾਰ ਮਾਰਕ ਬੇਨਿੰਗਟਨ ਤੇ ਐਡਵਰਡ ਸੋਨਨਬਲਿਕ ਵੀ ਅਦਾਕਾਰੀ ਦੇ ਜਲਵੇ ਦਿਖਾਉਣਗੇ। ਮੰਝੇ ਅਦਾਕਾਰ ਸਤਿੰਦਰ ਕਾਸੋਨਾ, ਬਲਵਿੰਦਰ ਬੁਲਿਟ,ਹਰਸਰਨ ਸਿੰਘ, ਅਮਨ ਧਾਲੀਵਾਲ ਤੇ ਪ੍ਰਿਤਪਾਲ ਪਾਲੀ ਪਾਲੀਵੁੱਡ ਤੇ ਬਾਲੀਵੁੱਡ ਦੇ ਨਾਮਵਰ ਅਦਾਕਾਰ ਨੇ ਅਦਾਕਾਰੀ ਨਾਲ ਆਪਣਾ ਸੁਮਾਰ ਕਰਵਾਇਆਂ। ਅਦਾਕਾਰ ਪ੍ਰਿਤਪਾਲ ਪਾਲੀ ਵੱਖਰੇ ਅੰਦਾਜ਼ ਵਿਚ ਨਜ਼ਰ ਆਉਣਗੇ।
ਇਹ ਮੂਵੀ "ਵਰਲਡ ਵਾਈਡ ਤੇ ਓਮਜੀ ਸਿਨੇ ਵਰਲਡ" ਤੇ "ਇਕ ਮਈ" ਨੂੰ ਸਿਨੇਮਾਘਰਾਂ ਵਿਚ ਵੱਡੇ ਪੱਧਰ ਤੇ ਦਰਸ਼ਕਾਂ ਨੂੰ ਓਹ ਇਤਿਹਾਸਕ "1914" ਦੀਆਂ ਦੁਖਦਾਇਕ ਪਲ ਨਾਲ ਸਾਂਝ ਪਾਵੇਗੀ। "ਗੁਰੂ ਨਾਨਕ ਜਹਾਜ" ਦੀ ਪੂਰੀ ਟੀਮ ਨੂੰ ਸੁੱਭਕਾਮਨਾਵਾਂ । ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
ਫਿਲਮ ਜਰਨਲਿਸਟ
ਸੰਪਰਕ:- 9855155392