ਬਰਨਾਲਾ, 19 ਮਈ (ਧਰਮਪਾਲ ਸਿੰਘ, ਬਲਜੀਤ ਕੌਰ): ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲੱਬ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਪੰਜਾਬ ਦੀ ਟਾਪਰ ਰਹੀ ਹਰਸੀਰਤ ਕੌਰ ਨੂੰ ਸਨਮਾਨਿਤ ਕੀਤਾ। ਜਾਣਕਾਰੀ ਦਿੰਦਿਆਂ ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲੱਬ (ਰਜਿ.), ਬਰਨਾਲਾ ਦੇ ਪੀ.ਆਰ.ਓ. ਰਜਿੰਦਰ ਰਿੰਪੀ ਨੇ ਦੱਸਿਆ ਕਿ ਕਲੱਬ ਨੇ ਸਰਵਹਿਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ, ਬਰਨਾਲਾ ਦੀ ਵਿਦਿਆਰਥਣ ਹਰਸੀਰਤ ਕੌਰ, ਜੋ ਕਿ ਪੂਰੇ ਪੰਜਾਬ ਵਿੱਚੋਂ ਪਹਿਲੇ ਸਥਾਨ 'ਤੇ ਆਈ ਸੀ, ਨੂੰ ਧਨੌਲਾ ਸਥਿਤ ਉਸਦੇ ਘਰ ਜਾ ਕੇ ਸਨਮਾਨਿਤ ਕੀਤਾ। ਇਸ ਮੌਕੇ ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲੱਬ (ਰਜਿ) ਦੇ ਪ੍ਰਧਾਨ ਵਿਨੋਦ ਸ਼ਰਮਾ ਨੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਕਲੱਬ ਰਾਜ ਪੱਧਰੀ ਪ੍ਰੋਗਰਾਮ ਕਰਵਾ ਕੇ ਪੜ੍ਹਾਈ ਅਤੇ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਲੱਬ ਦੇ ਸਰਪ੍ਰਸਤ ਰਾਮ ਪਾਲ ਸਿੰਗਲਾ, ਚੇਅਰਮੈਨ ਸੁਭਾਸ਼ ਮਿੱਤਲ, ਸੀਨੀਅਰ ਉਪ ਪ੍ਰਧਾਨ ਰਾਕੇਸ਼ ਸਿੰਗਲਾ, ਉਪ ਪ੍ਰਧਾਨ ਰਜਿੰਦਰ ਕੁਮਾਰ, ਸੈਕਟਰੀ ਹਰੀਸ਼ ਬੰਸਲ, ਖਜ਼ਾਨਚੀ ਦਿਨੇਸ਼ ਸਿੰਗਲਾ ਅਤੇ ਸਲਾਹਕਾਰ ਡਾ. ਸ਼ੰਕਰ ਬਾਂਸਲ ਆਦਿ ਨੇ ਹਰਸੀਰਤ ਕੌਰ ਦੇ ਘਰ ਜਾ ਕੇ ਸਨਮਾਨਿਤ ਕੀਤਾ ਅਤੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨਾਲ ਹੀ ਹਰਸੀਰਤ ਕੌਰ ਦੇ ਪਰਿਵਾਰਕ ਮੈਂਬਰਾਂ ਜਿਨ੍ਹਾਂ ਵਿੱਚ ਦਾਦੀ ਜਸਵੰਤ ਕੌਰ, ਪਿਤਾ ਸਿਮਰਦੀਪ ਸਿੰਘ, ਮਾਤਾ ਅਮਨਪ੍ਰੀਤ ਕੌਰ, ਚਾਚਾ ਰਾਕੇਸ਼ ਬਾਂਸਲ, ਭਰਾ ਰਾਹੁਲ ਬਾਂਸਲ ਸ਼ਾਮਲ ਸਨ, ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਨੇ ਕਲੱਬ ਦੇ ਆਉਣ ਵਾਲੇ ਸਮਾਗਮ ਲਈ ਹਰਸੀਰਤ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪਹਿਲਾਂ ਹੀ ਸੱਦਾ ਦਿੱਤਾ।
ਧਰਮਪਾਲ ਸਿੰਘ
ਬਿਊਰੋ ਚੀਫ ਬੋਲ ਪ੍ਰਦੇਸਾਂ ਦੇ
ਜ਼ਿਲ੍ਹਾ ਬਰਨਾਲਾ