ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਕਾਵਿ ਸੰਗ੍ਰਹਿ ਤੇ ਕਰਵਾਈ ਗੋਸ਼ਟੀ

Bol Pardesa De
0

 


-ਸਭਾ ਵੱਲੋਂ ਵਿਧਾਇਕ ਲਾਭ ਸਿੰਘ ਉਗੂਕੇ ਦਾ ਸਨਮਾਨ ਵੀ ਕੀਤਾ ਗਿਆ

 ਬਰਨਾਲਾ, 18 (ਧਰਮਪਾਲ ਸਿੰਘ, ਬਲਜੀਤ ਕੌਰ): ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਵਾਈ.ਐਸ ਕਾਲਜ ਹੰਡਿਆਇਆ ਵਿਖੇ ਲਾਭ ਸਿੰਘ ਉਗੋਕੇ ਹਲਕਾ ਵਿਧਾਇਕ ਭਦੌੜ ਦੇ ਕਾਵਿ ਸੰਗ੍ਰਹਿ ਤੂੰ ਇੱਕ ਦੀਵਾ ਬਣ ਉਪਰ ਗੋਸ਼ਟੀ ਕਰਵਾਈ ਗਈ। ਜਿਸ ਉੱਪਰ ਪਰਚਾ ਪੜ੍ਹਦਿਆਂ ਡਾ. ਰਾਮਪਾਲ ਸਿੰਘ ਸ਼ਾਹਪੁਰੀ ਨੇ ਕਿਹਾ 'ਤੂੰ ਇਕ ਦੀਵਾ ਬਣ ' ਪੁਸਤਕ ਦੀਆਂ ਕਵਿਤਾਵਾਂ ਅਤੀਤ ਮੁਖੀ ਯਾਦਾਂ ਵਿੱਚੋਂ ਆਪਣੀਆਂ ਜੜ੍ਹਾਂ ਦੀ ਤਲਾਸ਼ ਵੀ ਕਰਦੀਆਂ ਹਨ ਅਤੇ ਪਿੰਡ ਦੀ ਪੇਸ਼ਕਾਰੀ ਰਾਹੀਂ ਆਪਣੇ ਸੱਭਿਆਚਾਰ ਪ੍ਰਤੀ ਮੋਹ ਵੀ ਜਗਾਉਂਦੀਆਂ ਹਨ । ਸੰਘਰਸ਼ ਇਹਨਾਂ ਕਵਿਤਾਵਾਂ ਦਾ ਵਿਸ਼ੇਸ਼ ਖ਼ਾਸਾ ਹੈ । ਜੀਵਨ ਦੀਆਂ ਦੁਸ਼ਵਾਰੀਆਂ ਕਵੀ ਨੂੰ ਕਾਵਿਕ ਸੰਵੇਦਨਾ ਅਤੇ ਜੀਵਨ ਦੀ ਸੋਝੀ ਪ੍ਰਦਾਨ ਕਰਦੀਆਂ ਹਨ। ਇਹਨਾਂ ਕਵਿਤਾਵਾਂ ਨੂੰ ਸੰਘਰਸ਼ਮਈ ਪਲਾਂ ਤੋਂ ਸਫਲਤਾ ਪ੍ਰਾਪਤੀ ਦੀ ਬੁਲੰਦੀ ਤੱਕ ਪਹੁੰਚਣ ਦੇ ਸਫ਼ਰੀ ਰੂਪ ਵਿੱਚ ਵਿਚਾਰਨਾ ਚਾਹੀਦਾ ਹੈ । ਸਭਾ ਦੇ ਪ੍ਰਧਾਨ ਡਾ.  ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਲਾਭ ਸਿੰਘ ਉਗੋਕੇ ਦੀਆਂ ਕਵਿਤਾਵਾਂ ਯਥਾਰਥਵਾਦ ਦੇ ਨੇੜੇ ਹਨ ਕਿਉਂਕਿ ਉਸਨੇ ਜੋ ਆਪਣੇ ਹੱਡੀ ਹੰਢਾਇਆ ਉਸੇ ਅਹਿਸਾਸ ਨੂੰ ਆਪਣੀ ਕਵਿਤਾ ਵਿੱਚ ਪੇਸ਼ ਕੀਤਾ ਹੈ। ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਲਾਭ ਸਿੰਘ ਉਗੋਕੇ ਵਿੱਚ ਕਾਵਿ ਕਲਾ ਦੀ ਜੋ ਚਿਣਗ ਫੁੱਟੀ ਹੈ, ਉਹ ਸਲਾਹੁਣ ਯੋਗ ਹੈ | ਭਵਿੱਖ ਵਿੱਚ ਉਹ ਆਪਣੀ ਕਾਵਿ ਕਲਾ ਅਤੇ ਸਿਆਸਤ ਨੂੰ ਰਲਗੱਡ ਨਾ ਹੋਣ ਦੇਣ । ਇਕਬਾਲ ਕੌਰ ਉਦਾਸੀ ਨੇ ਕਿਹਾ ਲਾਭ ਸਿੰਘ ਉਗੋਕੇ ਮਿਹਨਤਕਸ਼ ਲੋਕਾਂ ਦਾ ਕਵੀ ਹੈ ਜੋ ਲੁੱਟੀ ਜਾ ਰਹੀ ਧਿਰ ਦੇ ਨਾਲ ਖੜਾ ਹੈ ਸਾਡੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਬਰਨਾਲਾ ਜਿਸ ਨੂੰ ਸਾਹਿਤ ਦਾ ਮੱਕਾ ਕਿਹਾ ਜਾਂਦਾ ਹੈ ਉਸ ਵਿੱਚ ਇੱਕ ਹੋਰ ਕਵੀ ਸ਼ਾਮਿਲ ਹੋਇਆ ਹੈ। ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ  ਲਾਭ ਸਿੰਘ ਉਗੋਕੇ ਨੂੰ ਛੋਟੀ ਕਵਿਤਾ ਦਾ ਵੱਡਾ ਕਵੀ ਕਿਹਾ ਕਿ ਉਸ ਦੀ ਕਵਿਤਾ ਨਵੇਂ ਖਿਆਲ ਅਤੇ ਸੁੱਚੇ ਅਹਿਸਾਸ ਸਿਰਜਦੀ ਹੈ।

ਇਹਨਾਂ ਤੋਂ ਇਲਾਵਾ ਵਾਈ ਐਸ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਾਲ ਸਿੰਘ ਰਾਣਾ, ਦਰਸ਼ਨ ਸਿੰਘ ਗੁਰੂ,  ਡਾ. ਭੁਪਿੰਦਰ ਸਿੰਘ ਬੇਦੀ, ਬਘੇਲ ਸਿੰਘ ਧਾਲੀਵਾਲ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹਾਕਮ ਸਿੰਘ ਰੂੜੇਕੇ, ਤੇਜਿੰਦਰ ਚੰਡਿਹੋਕ ਅਤੇ ਸੁਖਵਿੰਦਰ ਸਿੰਘ ਸਨੇਹ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ । ਵਾਈ ਐਸ ਕਾਲਜ ਦੀਆਂ ਵਿਦਿਆਰਥਣਾਂ ਸਿਮਰਨਜੀਤ ਕੌਰ,  ਸੰਦੀਪ ਕੌਰ ਅਤੇ ਗਗਨਦੀਪ ਕੌਰ ਨੇ ਤੂੰ ਇੱਕ ਦੀਵਾ ਬਣ ਕਾਵਿ ਸੰਗ੍ਰਹਿ ਵਿੱਚੋਂ ਕਵਿਤਾਵਾਂ ਪੇਸ਼ ਕੀਤੀਆ, ਸਟੇਜ ਦਾ ਸੰਚਾਲਨ ਰੂਪਇੰਦਰਜੀਤ ਕੌਰ, ਜਸਦੀਪ ਕੌਰ ਢਿੱਲੋਂ, ਡਾ. ਰਿਸ਼ਭ ਭਾਰਦਵਾਜ ਅਤੇ ਮੈਡਮ ਭਾਰਤੀ ਨੇ ਬਾਖੂਬੀ ਨਿਭਾਇਆ । ਇਸ ਮੌਕੇ ਰਾਮ ਸਰੂਪ ਸ਼ਰਮਾ,  ਰਘਵੀਰ ਸਿੰਘ ਗਿੱਲ ਕੱਟੂ,  ਮਾਲਵਿੰਦਰ ਸ਼ਾਇਰ, ਡਾ. ਬਲਵੀਰ ਸਿੰਘ ਤਪਾ, ਗੁਰਤੇਜ ਸਿੰਘ ਮੱਖਣ,  ਕਰਮਜੀਤ ਜੱਗੀ ਭੋਤਨਾ, ਅਰਮਾਨ ਭੋਤਨਾ, ਅਮਿਤ ਮਿੱਤਰ, ਗਮਦੂਰ ਸਿੰਘ ਰੰਗੀਲਾ, ਜਗਰਾਜ ਚੰਦ ਰਾਏਸਰ, ਜੱਸਾ ਸਿੰਘ ਮਾਣਕੀ,  ਹਰਮਨ ਵਜੀਦਕੇ, ਅਵਤਾਰ ਸਿੰਘ ਬੱਬੀ, ਜਗਰੂਪ ਸਿੰਘ ਰਾਏਸਰ,   ਇਕਬਾਲ ਦੀਨ ਬਾਠਾਂ, ਰਾਮ ਸਿੰਘ ਬੀਹਲਾ ਤੋਂ ਇਲਾਵਾ ਇਲਾਕੇ ਦੇ ਪੰਚ ਸਰਪੰਚ ਅਤੇ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਸ਼ਾਮਿਲ ਹੋਇਆ। ਸਭਾ ਵੱਲੋਂ ਲਾਭ ਸਿੰਘ ਉਗੋਕੇ ਦਾ ਸਨਮਾਨ ਵੀ ਕੀਤਾ ਗਿਆ ਅਤੇ ਬਰਨਾਲਾ ਵਿਖੇ ਸਾਹਿਤ ਭਵਨ ਦੀ ਉਸਾਰੀ ਲਈ ਮੰਗ ਵੀ ਰੱਖੀ ਗਈ।

ਧਰਮਪਾਲ ਸਿੰਘ
ਬਿਊਰੋ ਚੀਫ ਬੋਲ ਪ੍ਰਦੇਸਾਂ ਦੇ
ਜ਼ਿਲ੍ਹਾ ਬਰਨਾਲਾ


Tags

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !
To Top